ਨਵੀਂ ਦਿੱਲੀ: ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਭਾਦੋਂ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਾਰੀਖ ਨੂੰ ਮਨਾਇਆ ਜਾਂਦਾ ਹੈ। ਪੁਰਾਣੀਆਂ ਕਥਾਵਾਂ ਅਨੁਸਾਰ, ਭਗਵਾਨ ਕ੍ਰਿਸ਼ਨ ਦਾ ਜਨਮ ਅਸ਼ਟਮੀ ਤਰੀਕ ਨੂੰ ਰੋਹਿਨੀ ਨਛਤਰ ਵਿੱਚ ਭਾਦੋਂ ਵਿੱਚ ਹੋਇਆ ਸੀ।
ਅਸ਼ਟਮੀ 11 ਅਗਸਤ ਮੰਗਲਵਾਰ ਨੂੰ ਸਵੇਰੇ 9.06 ਵਜੇ ਸ਼ੁਰੂ ਹੋ ਜਾਵੇਗੀ ਤੇ 12 ਅਗਸਤ ਸਵੇਰੇ 11.16 ਮਿੰਟ ਤਕ ਰਹੇਗੀ। ਵੈਸ਼ਨਵ ਜਨਮ ਅਸ਼ਟਮੀ ਲਈ 12 ਅਗਸਤ ਦਾ ਸ਼ੁੱਭ ਮਹੂਰਤ ਦੱਸਿਆ ਜਾ ਰਿਹਾ ਹੈ। ਬੁੱਧਵਾਰ ਦੀ ਰਾਤ 12.05 ਵਜੇ ਤੋਂ 12.47 ਵਜੇ ਤਕ ਬਾਲ-ਗੋਪਾਲ ਦੀ ਪੂਜਾ ਅਰਚਨਾ ਕੀਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਕ੍ਰਿਸ਼ਨ ਜਨਮ ਤਰੀਕ ਤੇ ਨਛਤਰ ਇਕੱਠੇ ਨਹੀਂ ਮਿਲ ਰਹੇ ਹਨ। 11 ਅਗਸਤ ਨੂੰ ਸੂਰਜ ਚੜ੍ਹਨ ਤੋਂ ਬਾਅਦ ਹੀ ਅਸ਼ਟਮੀ ਦੀ ਤਰੀਕ ਸ਼ੁਰੂ ਹੋਵੇਗੀ। ਇਸ ਦਿਨ ਇਹ ਤਰੀਕ ਪੂਰੇ ਦਿਨ ਤੇ ਰਾਤ 'ਚ ਰਹੇਗੀ। ਭਗਵਾਨ ਕ੍ਰਿਸ਼ਨ ਦਾ ਜਨਮ ਅਸ਼ਟਮੀ ਤਰੀਕ ਨੂੰ ਰੋਹਿਨੀ ਨਛਤਰ 'ਚ ਹੋਇਆ ਸੀ। ਅਜਿਹੇ 'ਚ ਨਛਤਰ ਤੇ ਤਰੀਕ ਦਾ ਇਹ ਸੰਯੋਗ ਇਸ ਵਾਰ ਇਕ ਦਿਨ 'ਚ ਨਹੀਂ ਬਣ ਰਿਹਾ ਹੈ।
ਸ਼ੁਭ ਮਹੂਰਤ ਕੀ ਹੈ ?
ਜਨਮ ਅਸ਼ਟਮੀ ਦੀ ਰਾਤ ਨੂੰ ਪੂਜਾ ਦਾ ਸਮਾਂ ਸਹੀ ਹੈ ਕਿਉਂਕਿ ਭਗਵਾਨ ਕ੍ਰਿਸ਼ਨ ਦਾ ਜਨਮ ਅੱਧੀ ਰਾਤ ਨੂੰ ਹੋਇਆ ਸੀ। 12 ਅਗਸਤ ਨੂੰ ਪੂਜਾ ਦਾ ਸ਼ੁਭ ਸਮਾਂ ਰਾਤ ਦੇ 12.5 ਵਜੇ ਤੋਂ 12.47 ਵਜੇ ਤੱਕ ਹੈ। ਪੂਜਾ ਦਾ ਸਮਾਂ 43 ਮਿੰਟ ਹੈ।