ਹਰਿਦੁਆਰ: ਹਿੰਦੂ ਧਰਮ ਵਿੱਚ ਜਨਮ ਤੋਂ ਲੈ ਕੇ ਮੌਤ ਤੱਕ 16 ਕਿਸਮਾਂ ਦੇ ਸੰਸਕਾਰ ਹੁੰਦੇ ਹਨ। ਤੀਰਥ ਪੁਰੋਹਿਤ ਉਹ ਬ੍ਰਾਹਮਣ ਹੁੰਦੇ ਹਨ ਜੋ ਯਜਮਾਨਾਂ ਦੇ ਪੂਜਾ ਪਾਠ, ਕਰਮਕਾਂਡ ਤੇ ਕ੍ਰਿਆਕਰਮ ਸਣੇ ਤਮਾਮ ਧਾਰਮਿਕ ਕਾਰਜ ਪੂਰੇ ਕਰਵਾਉਂਦੇ ਹਨ। ਇਹ ਲੋਕ ਪੀੜ੍ਹੀ ਦਰ ਪੀੜ੍ਹੀ ਇਹ ਕੰਮ ਕਰਦੇ ਆ ਰਹੇ ਹਨ। ਤੀਰਥ ਪੁਰੋਹਿਤ ਦੀ ਮਾਨਤਾ ਉਸ ਹੀ ਬ੍ਰਾਹਮਣ ਨੂੰ ਮਿਲਦੀ ਹੈ ਜਿਨ੍ਹਾਂ ਦੇ ਪੂਰਵਜਾਂ ਦੀ ਹਰਿਦੁਆਰ ਵਿੱਚ ਗੱਦੀ ਸਥਾਪਤ ਹੋਵੇ, ਜਿੱਥੋਂ ਦੀ ਕਈ ਵੰਸ਼ਾ ਤੋਂ ਤੀਰਥ ਪੁਰੋਹਿਤ ਦਾ ਕਾਰਜ ਕੀਤਾ ਜਾ ਰਿਹਾ ਹੈ।
ਗੰਗਾ ਸਭਾ ਦੇ ਸੈਕਟਰੀ ਸ਼ੈਲੇਸ਼ ਮੋਹਨ ਨੇ ਕਿਹਾ, "ਇੱਕ ਪੁਰੋਹਿਤ ਦੀ ਪਛਾਣ ਹੀ ਇਹ ਵਹੀ ਖਾਤੇ ਹਨ, ਜਿਨ੍ਹਾਂ ਦੇ ਆਧਾਰ 'ਤੇ ਅਸੀਂ ਆਪਣਾ ਪੁਰੋਹਿਤਾਈ ਦਾ ਕਰਮ ਕਰਦੇ ਹਾਂ। ਜੋ ਜਿਹੜੇ ਖੇਤਰ ਦਾ ਪੁਰੋਹਿਤ ਹੁੰਦਾ ਹੈ, ਉਸ ਖੇਤਰ ਦੇ ਪੁਰੋਹਿਤ ਮੁਤਾਬਕ ਉਸ ਕੋਲ ਉਸ ਖੇਤਰ ਦੇ ਸਾਰੇ ਇਲਾਕੇ ਦਾ ਬਾਓਡਾਟਾ ਵਹੀ ਦੇ ਰੂਪ 'ਚ ਹੁੰਦਾ ਹੈ। ਆਉਣ ਵਾਲੇ ਮੁਸਾਫਰ ਨੂੰ ਉਹ ਵਹੀ ਦਿਖਾ ਕੇ ਉਸ ਨੂੰ ਯਕੀਨ ਦਿਵਾਉਣ ਤੋਂ ਬਾਅਦ ਅਸੀਂ ਉਸਦਾ ਪਾਂਡਾ ਅਖਵਾਉਣ ਦਾ ਹੱਕ ਰੱਖਦੇ ਹਨ।
ਹਰਿਦੁਆਰ ਨੂੰ ਹਿੰਦੂ ਧਰਮ ਦੇ ਸੱਤ ਪਵਿੱਤਰ ਅਸਥਾਨਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਪੁਰਾਣੇ ਸਮੇਂ ਤੋਂ, ਮੁਕਤੀ ਦੇ ਇਸ ਸ਼ਹਿਰ ਵਿੱਚ ਹਿੰਦੂ ਧਰਮ ਦੇ ਪੂਜਾ ਪਾਠ, ਕ੍ਰਿਆ ਕਰਮ ਚੱਲ ਰਹੇ ਹਨ। ਤੀਰਥ ਪੁਰੋਹਿਤ ਹੀ ਇਹ ਸਭ ਕਰਮਕਾਂਡ ਕਰਵਾਉਂਦੇ ਹਨ। ਜਿਨ੍ਹਾਂ ਪੋਥਿਆਂ 'ਚ ਯਜਮਾਨਾਂ ਦੇ ਰਿਕਾਰਡ ਰੱਖੇ ਜਾਂਦੇ ਹਨ, ਉਹ ਤੀਰਥ ਪੁਰੋਹਿਤਾਂ ਦੀ ਪੁਰਖੀ ਜਾਇਦਾਦ ਹੁੰਦੀ ਹੈ।
ਗੰਗਾ ਸਭਾ ਦੇ ਸੈਕਟਰੀ ਸ਼ੈਲੇਸ਼ ਮੋਹਨ ਨੇ ਕਿਹਾ, "ਹਾਂ, ਇਹ ਸਾਡੀ ਜੱਦੀ ਜਾਇਦਾਦ ਵਿੱਚ ਆਉਂਦਾ ਹੈ। ਇਹ ਪੁਰਖੀ ਜਾਇਦਾਦ ਹੈ ਜੋ ਸਾਡੇ ਬਜ਼ੁਰਗਾਂ ਦੀ ਵਿਰਾਸਤ ਹੈ। ਹਰਿਦੁਆਰ ਇੱਕ ਅਸਥਾਨ ਹੈ, ਸਾਡੇ ਬਜ਼ੁਰਗਾਂ ਨੇ ਇਸ ਅਸਥਾਨ ਨੂੰ ਤੀਰਥ ਯਾਤਰਾ ਵਜੋਂ ਵੇਖਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਤੀਰਥ ਯਾਤਰਾ ਵਿੱਚ ਕੋਈ ਹੋਰ ਜਾਇਦਾਦ ਨਹੀਂ ਬਣਾਈ। ਸਾਡੇ ਪੂਰਵਜਾਂ ਦੀ ਇਹ ਸੋਚ ਰਹੀ ਹੈ ਕਿ ਤੀਰਥ ਯਾਤਰਾ ਵਿੱਚ ਗ੍ਰਹਿਸਥ ਨਹੀਂ ਹੋਣਾ ਚਾਹੀਦਾ।"
ਤੀਰਥ ਪੁਰੋਹਿਤਾਂ ਦੀ ਗੱਦੀ ਅਧੀਨ ਕੁਝ ਵਿਸ਼ੇਸ਼ ਖੇਤਰ, ਸੂਬੇ, ਪਿੰਡ, ਗੋਤਰ, ਜਾਤੀ ਆਦਿ ਆਉਂਦੀਆਂ ਹਨ। ਜਿਨ੍ਹਾਂ ਦੇ ਹਿਸਾਬ ਨਾਲ ਹੀ ਤੀਰਥ ਪੁਰੋਹਿਤਾਂ ਦੇ ਯਜਮਾਨ ਤੈਅ ਹੁੰਦੇ ਹਨ। ਇਸ ਸਮੇਂ ਧਰਮਨਗਰੀ ਹਰਿਦੁਆਰ ਵਿੱਚ ਤੀਰਥ ਪੁਰੋਹਿਤਾਂ ਦੀ ਲਗਭਗ 2 ਤੋਂ ਢਾਈ ਹਜ਼ਾਰ ਗੱਦੀਆਂ ਮੌਜੂਦ ਹਨ, ਜਿਸ 'ਚ ਪੂਰੇ ਦੇਸ਼ ਦੇ ਤੀਰਥ ਪੁਰੋਹਿਤ ਸ਼ਾਮਲ ਹਨ। ਤੀਰਥ ਪੁਰੋਹਿਤ ਦੀ ਸਭ ਤੋਂ ਕੀਮਤੀ ਕੁੰਜੀ ਉਸਦੀ ਬਹੀ ਹੁੰਦੀ ਹੈ। ਇਸ ਵਹੀ-ਖਾਤੇ 'ਚ ਵੰਸ਼ਾਵਲੀ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਤੀਰਥ ਪੁਰੋਹਿਤ ਦੇ ਮੁਤਾਬਕ ਵਹੀ-ਖਾਤਾ ਇਨ੍ਹਾਂ ਜ਼ਰੂਰੀ ਹੈ ਕਿ ਕੋਰਟ 'ਚ ਇਸਦੀ ਗਵਾਹੀ ਤੱਕ ਜਾਇਜ਼ ਹੈ।
ਪੁਰੋਹਿਤ ਸ਼੍ਰੀਕਾਂਤ ਵਸ਼ਿਸ਼ਟ, "ਇਸ ਵਹੀ ਨੂੰ ਵੰਸ਼ਾਵਲੀ ਕਿਹਾ ਜਾਂਦਾ ਹੈ। ਇਨ੍ਹਾਂ ਵਹੀਆਂ 'ਚ ਖ਼ਾਨਦਾਨ ਦੀ ਰਵਾਇਤ ਮੁਤਾਬਕ ਲਗਭਗ 200 ਤੋਂ 300 ਸਾਲਾਂ ਦਾ ਰਿਕਾਰਡ ਦਰਜ ਹੈ। ਕੋਰਟ ਵੱਲੋਂ ਵੀ ਇਨ੍ਹਾਂ ਨੂੰ ਮਾਨਤਾ ਮਿਲੀ ਹੋਈ ਹੈ। ਅੱਜਕਲ੍ਹ ਮੁਸਾਫਰਾ ਦੇ ਜੋ ਵੀ ਆਪਸੀ ਵਿਵਾਦ ਕੋਰਟ 'ਚ ਚਲਦੇ ਹਨ, ਉਸ 'ਚ ਸਾਡੀ ਵਹੀ ਗਵਾਹ ਵਜੋਂ ਪੇਸ਼ ਕੀਤੀ ਜਾਂਦੀ ਹੈ।"
ਤੀਰਥ ਪੁਰੋਹਿਤ ਆਪਣੇ ਵਹੀ-ਖਾਤੇ 'ਚ ਯਜਮਾਨਾਂ ਦੇ ਕਈ 100 ਸਾਲਾਂ ਦਾ ਪੂਰਾ ਇਤਿਹਾਸ, ਵੰਸ਼ਾਵਲੀ, ਕਰਮਕਾਂਡ ਲਈ ਆਏ ਵਿਅਕਤੀ ਦਾ ਨਾਂਅ, ਪਿਤਾ, ਦਾਦਾ-ਪਰਦਾਦਾ ਦਾ ਨਾਂਅ, ਰਹਿਣ ਦੀ ਥਾਂ, ਸੂਬਾ, ਪਿੰਡ, ਗੋਤਰ ਤੇ ਜਾਤੀ ਦਾ ਪੂਰਾ ਰਿਕਾਰਡ ਰੱਖਦੇ ਹਨ। ਤੀਰਥ ਪੁਰੋਹਿਤ ਦੇ ਵੰਸ਼ 'ਚ ਜੇ ਮੁੰਡਾ ਨਾ ਹੋਵੇ ਤਾਂ ਵਹੀ-ਖਾਤਾ ਧੀ ਨੂੰ ਮਿਲ ਜਾਂਦਾ ਹੈ।
ਪੁਰੋਹਿਤ ਰਾਘਵੇਂਦਰ ਸ਼ਾਸਤਰੀ, "ਜੇ ਕਿਸੇ ਦੀ ਧੀ ਹੈ, ਉਸ ਦਾ ਮੁੰਡਾ ਨਹੀਂ ਹੈ, ਜਵਾਈ ਤੇ ਧੀ ਹੈ ਤਾਂ ਧੀ ਦੇ ਜਿਹੜੇ ਮਾਤਾ-ਪਿਤਾ ਹੁੰਦੇ ਹਨ ਉਹ ਆਪਣੀ ਸਾਰੀ ਜਾਇਦਾਦ ਸਭ ਧੀ ਦੇ ਨਾਂਅ 'ਤੇ ਕਰ ਜਾਂਦੇ ਹਨ ਕਿਉਂਕਿ ਉਨ੍ਹਾਂ ਦਾ ਉਹ ਹੀ ਵਾਰਸ ਹੋ ਗਿਆ। ਉਹ ਪ੍ਰਾਪਰਟੀ ਟੋਟਲ ਧੀ ਦੇ ਘਰ ਆ ਜਾਂਦੀ ਹੈ। ਉਸਦੀ ਦੇਖਭਾਲ ਜੋ ਵੀ ਹੋਵੇਗੀ ਉਹ ਜਵਾਈ ਹੀ ਕਰੇਗਾ।"
ਆਮ ਵਹੀ-ਖਾਤੇ ਦੀ ਕਿਤਾਬ ਵਰਗੀ ਦਿਖਣ ਵਾਲੀ ਤੀਰਥ ਪੁਰੋਹਿਤਾਂ ਦੀ ਵਹੀ ਦੀ ਕੀਮਤ ਲੱਖਾਂ 'ਚ ਹੈ। ਈਟੀਵੀ ਭਾਰਤ ਨਾਲ ਹੋਈ ਗੱਲਬਾਤ 'ਚ ਤੀਰਥ ਪੁਰੋਹਿਤ ਨੇ ਦੱਸਿਆ ਕਿ ਕਿਸੀ ਵੀ ਵਹੀ ਦੀ ਕੀਮਤ ਤੈਅ ਕਰਨ ਲਈ ਉਸ ਵਹੀ 'ਚ ਲਿੱਖੀ ਸਾਲ ਭਰ ਦੀ ਆਮਦਨੀ ਵੇਖੀ ਜਾਂਦੀ ਹੈ। ਇਸ ਤੋਂ ਬਾਅਦ ਵਹੀ ਦੀ ਕੀਮਤ ਨਿਸ਼ਚਤ ਕੀਤੀ ਜਾਂਦੀ ਹੈ।