ਨਵੀਂ ਦਿੱਲੀ : ਸਪਾ ਅਤੇ ਬਸਪਾ ਦਾ ਗਠਜੋੜ ਟੁੱਟਣ 'ਤੇ ਸਮਾਜਵਾਦੀ ਪਾਰਟੀ ਦੇ ਜਨਰਲ ਸਕੱਤਰ ਰਮਾਸ਼ੰਕਰ ਨੇ ਵੱਡਾ ਬਿਆਨ ਦਿੱਤਾ ਹੈ।
ਰਮਾਸ਼ੰਕਰ ਵਿਦਿਆਰਥੀ ਦਾ ਕਹਿਣਾ ਹੈ ਕਿ ਬਸਪਾ ਪ੍ਰਧਾਨ ਮਾਯਾਵਤੀ ਨੇ ਇਹ ਗਠਜੋੜ ਇਸ ਲਈ ਤੋੜੀਆ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਦਲਿਤ ਸਾਡੇ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਅਖਿਲੇਸ਼ ਯਾਦਵ ਦੇ ਕਾਰਨ ਹੀ ਵੱਡੀ ਗਿਣਤੀ ਵਿੱਚ ਦਲਿਤ ਲੋਕਾਂ ਦੇ ਵੋਟ ਸਾਡੇ ਹੱਕ ਵਿੱਚ ਆਏ ਹਨ। ਉਨ੍ਹਾਂ ਕਿਹਾ ਕਿ ਅਖਿਲੇਸ਼ ਯਾਦਵ ਦਲਿਤਾਂ ਦਾ ਸਮਰਥਨ ਕਰਦੇ ਹਨ।
ਰਮਾਸ਼ੰਕਰ ਨੇ ਮਾਯਾਵਤੀ ਉੱਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਮਾਯਾਵਤੀ ਸਮਾਜਿਕ ਇਨਸਾਫ਼ ਦੀ ਲੜਾਈ ਨੂੰ ਕਮਜ਼ੋਰ ਕਰਨ ਦਾ ਕੰਮ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਇਸ ਗੱਲ ਤੋਂ ਜਾਣੂ ਹਨ ਕਿ ਮਾਲਕਿਨ ਨੇ ਗੰਠਜੋੜ ਨਾਲ ਕੀ ਕੀਤਾ ? ਗੌਰਤਲਬ ਹੈ ਕਿ ਹਾਲ ਹੀ ਵਿੱਚ ਮਾਯਾਵਤੀ ਨੇ ਭਵਿੱਖ ਵਿੱਚ ਇਕਲੇ ਚੋਣ ਲਣਨ ਦਾ ਐਲਾਨ ਕੀਤਾ ਹੈ।