ਪਟਨਾ: ਬਰਸਾਤ ਦਾ ਮੌਸਮ ਹੋਵੇ...ਸ਼ਾਮ ਦਾ ਸਮਾਂ ਹੋਵੇ ਤੇ ਹੱਥ 'ਚ ਹੋਵੇ ਚਾਹ, ਦੁਨੀਆਂ ਦੇ ਹੋਰ ਨਜ਼ਾਰੇ ਇੱਕ ਪਾਸੇ ਤੇ ਇਸ ਦੌਰਾਨ ਚਾਹ ਦੀਆਂ ਮਿੱਠੀਆਂ ਚੁਸਕੀਆਂ ਦਾ ਮਜ਼ਾ ਇੱਕ ਪਾਸੇ। ਮਾਨਸੂਨ ਦੌਰਾਨ ਅਕਸਰ ਲੋਕ ਅਦਰਕ, ਗੁੜ ਜਾਂ ਮਸਾਲੇ ਵਾਲੀ ਚਾਹ ਹੀ ਪੀਣਾ ਪਸੰਦ ਕਰਦੇ ਹਨ। ਪਰ, ਹੁਣ ਇਸ ਲਿਸਟ 'ਚ ਚਾਹ ਦਾ ਇੱਕ ਹੋਰ ਜ਼ਾਇਕਾ ਸ਼ਾਮਿਲ ਹੋ ਗਿਆ ਹੈ, ਯਾਨੀ ਚਾਹ ਦਾ ਇਹੋ ਜਿਹਾ ਫਲੇਵਰ ਜਿਹੜਾ ਪਹਿਲਾਂ ਨਾ ਕਿਸੇ ਬਣਾਇਆ ਤੇ ਨਾ ਕਿਸੇ ਇਸਦਾ ਲੁੱਤਫ਼ ਲਿਆ। ਅਸੀਂ ਗੱਲ ਕਰ ਰਹੇ ਹਾਂ ਹਰੀ ਮਿਰਚ ਵਾਲੀ ਚਾਹ ਦੀ। ਸੁਣਕੇ ਸ਼ਾਇਦ ਥੋੜ੍ਹਾ ਅਜੀਬ ਤਾਂ ਜ਼ਰੂਰ ਲੱਗਿਆ ਹੋਵੇਗਾ, ਪਰ ਜ਼ਰਾ ਟ੍ਰਾਈ ਤਾਂ ਕਰੋ।
ਕੀ ਹੈ ਇਸ ਚਾਹ ਦੀ ਖਾਸੀਅਤ?
ਤੁਸੀਂ ਪਟਨਾ ਦੇ ਆਰਪੀਐਸ ਮੋੜ ਨੇੜੇ ਬਣੇ ਇੱਕ ਮਾਲ 'ਚ ਜਾਕੇ ਹਰੀ ਮਿਰਚ ਵਾਲੀ ਚਾਹ ਦਾ ਸਵਾਦ ਲੈ ਸਕਦੇ ਹੋ। ਕੇਤਲੀ ਸ਼ਾਪ ਨਾਂਅ ਦੀ ਇਹ ਦੁਕਾਨ ਬੰਗਾਲ ਦੀ ਕੇਆ ਸੇਨ ਚਲਾ ਰਹੀ ਹੈ। ਜ਼ਿਆਦਾਤਰ ਲੋਕ ਅਦਰਕ, ਲੌਂਗ, ਇਲਾਇਚੀ, ਸੌਂਫ, ਗੁੜ ਵਾਲੀ ਚਾਹ ਹੀ ਜ਼ਿਆਦਾ ਬਣਾਉਂਦੇ ਹਨ, ਪਰ ਕਦੇ ਕਿਸੇ ਨੇ ਹਰੀ ਮਿਰਚ ਦੀ ਚਾਹ ਵੀ ਬਣ ਸਕਦੀ ਹੈ, ਇਸ ਬਾਰੇ ਵਿਚਾਰ ਹੀ ਨਹੀਂ ਕੀਤਾ। ਪਰ ਹਰੀ ਮਿਰਚ ਵਾਲੀ ਚਾਹ ਲੋਕਾਂ ਨੂੰ ਕਾਫ਼ੀ ਪਸੰਦ ਆ ਰਹੀ ਹੈ।
ਕੇਆ ਦਾ ਕਹਿਣਾ ਹੈ ਕਿ ਉਨ੍ਹਾਂ ਇਸ ਤੋਂ ਪਹਿਲਾਂ ਕਾਫ਼ੀ ਆਕਸਪੈਰੀਮੈਂਟ ਕੀਤਾ, ਉਸ ਤੋਂ ਬਾਅਦ ਇਸ ਚਾਹ ਨੂੰ ਬਣਾਉਣਾ ਸ਼ੁਰੂ ਕੀਤਾ। ਕੇਆ ਮੁਤਾਬਕ, ਉਹ ਸਿਰਫ਼ ਹਰੀ ਮਿਰਚ ਦਾ ਫਲੇਵਰ ਪਾਉਂਦੇ ਹਨ ਅਤੇ ਇਹ ਚਾਹ ਕਾਫ਼ੀ ਤਰੋਤਾਜ਼ਾ ਮਹਿਸੂਸ ਕਰਾਉਂਦੀ ਹੈ।
ਕਿੰਨੀ ਹੈ ਚਾਹ ਦੀ ਕੀਮਤ?
ਕੇਆ ਦਾ ਕਹਿਣਾ ਹੈ ਕਿ ਹਰੀ ਮਿਰਚ ਵਾਲੀ ਚਾਹ ਲੋਕ ਕਾਫ਼ੀ ਪਸੰਦ ਕਰ ਰਹੇ ਹਨ। ਇਸ ਤੋਂ ਇਲਾਵਾ ਮਸਾਲਾ ਚਾਹ, ਲੈਮਨ ਟੀ ਵੀ ਲੋਕਾਂ ਦੀ ਪਸੰਦ ਬਣੀ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚਾਹ ਦੀ ਕੀਮਤ 25 ਤੋਂ 35 ਰੁਪਏ ਦੇ ਵਿਚਾਲੇ ਰੱਖੀ ਗਈ ਹੈ।