ETV Bharat / bharat

ਕੇਰਲਾ ਜਹਾਜ਼ ਹਾਦਸਾਗ੍ਰਸਤ: ਸਹਿ ਪਾਇਲਟ ਅਖਿਲੇਸ਼ ਸ਼ਰਮਾ ਨੂੰ ਦਿੱਤੀ ਗਈ ਅੰਤਿਮ ਵਿਦਾਈ

ਮਥੁਰਾ 'ਚ ਸਹਿ ਪਾਇਲਟ ਅਖਿਲੇਸ਼ ਸ਼ਰਮਾ ਨੂੰ ਧਰੁਵਘਾਟ ਵਿਖੇ ਅੰਤਿਮ ਵਿਦਾਈ ਦਿੱਤੀ ਗਈ। ਛੋਟੇ ਭਰਾ ਭੁਵਨੇਸ਼ ਨੇ ਅਖਿਲੇਸ਼ ਸ਼ਰਮਾ ਨੂੰ ਅਗਨ ਭੇਟ ਕੀਤਾ। ਅਖਿਲੇਸ਼ ਦੇ ਪਿਤਾ ਤੁਲਸੀਰਾਮ ਸ਼ਰਮਾ ਨੇ ਸਰਕਾਰ ਤੋਂ ਪਰਿਵਾਰ ਨੂੰ ਵਿੱਤੀ ਮਦਦ ਅਤੇ ਅਖਿਲੇਸ਼ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।

ਸਹਿ ਪਾਇਲਟ ਅਖਿਲੇਸ਼ ਸ਼ਰਮਾ ਨੂੰ ਦਿੱਤੀ ਗਈ ਅੰਤਿਮ ਵਿਦਾਈ

author img

By

Published : Aug 9, 2020, 11:57 AM IST

ਮਥੁਰਾ: ਕੇਰਲਾ ਜਹਾਜ਼ ਹਾਦਸੇ ਵਿੱਚ ਮਰੇ 33 ਸਾਲਾ ਸਹਿ ਪਾਇਲਟ ਅਖਿਲੇਸ਼ ਸ਼ਰਮਾ ਦੀ ਦੇਹ ਐਤਵਾਰ ਨੂੰ ਮਥੁਰਾ ਪਹੁੰਚੀ। ਸ਼ਹਿਰ ਦੇ ਗੋਬਿੰਦ ਨਗਰ ਥਾਣਾ ਖੇਤਰ ਪੋਤਰਾ ਕੁੰਡ ਨੇੜੇ ਅਖਿਲੇਸ਼ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਸਹਿ ਪਾਇਲਟ ਅਖਿਲੇਸ਼ ਸ਼ਰਮਾ ਨੂੰ ਧਰੁਵਘਾਟ ਵਿਖੇ ਅੰਤਿਮ ਵਿਦਾਈ ਦਿੱਤੀ ਗਈ। ਛੋਟੇ ਭਰਾ ਭੁਵਨੇਸ਼ ਨੇ ਅਖਿਲੇਸ਼ ਸ਼ਰਮਾ ਨੂੰ ਅਗਨ ਭੇਟ ਕੀਤਾ।

ਕੇਰਲਾ ਜਹਾਜ਼ ਹਾਦਸਾਗ੍ਰਸਤ: ਸਹਿ ਪਾਇਲਟ ਅਖਿਲੇਸ਼ ਸ਼ਰਮਾ ਨੂੰ ਦਿੱਤੀ ਗਈ ਅੰਤਿਮ ਵਿਦਾਈ
ਕੇਰਲਾ ਜਹਾਜ਼ ਹਾਦਸਾਗ੍ਰਸਤ: ਸਹਿ ਪਾਇਲਟ ਅਖਿਲੇਸ਼ ਸ਼ਰਮਾ ਨੂੰ ਦਿੱਤੀ ਗਈ ਅੰਤਿਮ ਵਿਦਾਈ

ਸਹਿ ਪਾਇਲਟ ਅਖਿਲੇਸ਼ ਸ਼ਰਮਾ 2017 ਨੂੰ ਏਅਰ ਇੰਡੀਆ ਏਅਰਲਾਇੰਸ ਵਿੱਚ ਭਰਤੀ ਹੋਏ ਸਨ ਤੇ 2018 'ਚ ਅਖਿਲੇਸ਼ ਦੀ ਵਿਆਹ ਹੋਇਆ ਸੀ। ਅਖਿਲੇਸ਼ ਦੇ ਪਿਤਾ ਤੁਲਸੀਰਾਮ ਸ਼ਰਮਾ ਨੇ ਸਰਕਾਰ ਤੋਂ ਪਰਿਵਾਰ ਨੂੰ ਵਿੱਤੀ ਮਦਦ ਅਤੇ ਅਖਿਲੇਸ਼ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।

ਸਹਿ ਪਾਇਲਟ ਅਖਿਲੇਸ਼ ਸ਼ਰਮਾ ਨੂੰ ਦਿੱਤੀ ਗਈ ਅੰਤਿਮ ਵਿਦਾਈ

ਅਖਿਲੇਸ਼ ਦੇ ਪਿਤਾ ਤੁਲਸੀਰਾਮ ਨੇ ਦੱਸਿਆ ਕਿ ਅਖਿਲੇਸ਼ ਏਅਰ ਇੰਡੀਆ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਸਰਕਾਰ ਦੇ ਨਿਰਦੇਸ਼ਾਂ 'ਤੇ ਵੰਦੇ ਭਾਰਤ ਮਿਸ਼ਨ ਤਹਿਤ ਦੁਬਈ ਤੋਂ ਯਾਤਰੀਆਂ ਨੂੰ ਭਾਰਤ ਲਿਆਇਆ ਸੀ। ਤੁਲਸੀਰਾਮ ਨੇ ਅਖਿਲੇਸ਼ ਦੀ ਪਤਨੀ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ।

ਕਿਵੇਂ ਵਾਪਰਿਆ ਹਾਦਸਾ

ਕੇਰਲਾ ਦੇ ਕੋਝੀਕੋਡ ਦੇ ਕਰੀਪੁਰ ਹਵਾਈ ਅੱਡੇ 'ਤੇ ਲੈਂਡ ਕਰਦੇ ਸਮੇਂ ਏਅਰ ਇੰਡੀਆ ਦਾ ਬੋਇੰਗ 737 ਜਹਾਜ਼ ਫਿਸਲ ਗਿਆ ਸੀ। ਇਸ ਹਾਦਸੇ ਵਿੱਚ ਪਾਇਲਟ ਕਪਤਾਨ ਡੀਵੀ ਸਾਠੇ ਅਤੇ ਸਹਿ ਪਾਇਲਟ ਸਣੇ 19 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 120 ਯਾਤਰੀ ਜ਼ਖਮੀ ਹੋ ਗਏ। ਉਨ੍ਹਾਂ ਵਿੱਚੋਂ 17 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਜਹਾਜ਼ ਦਾ ਕਰੈਸ਼ ਸ਼ੁੱਕਰਵਾਰ ਰਾਤ ਨੂੰ 7.45 ਵਜੇ ਦੇ ਕਰੀਬ ਕਰੀਪੁਰ ਵਿੱਚ ਵਾਪਰਿਆ। ਇਹ ਏਅਰ ਇੰਡੀਆ ਦਾ ਜਹਾਜ਼ (ਆਈਐਕਸ-1344) ਵੰਦੇ ਭਾਰਤ ਮਿਸ਼ਨ ਤਹਿਤ ਦੁਬਈ ਤੋਂ ਕੋਝੀਕੋਡ ਆ ਰਿਹਾ ਸੀ। ਕਰੀਪੁਰ ਹਵਾਈ ਅੱਡੇ 'ਤੇ ਲੈਂਡਿੰਗ ਕਰਦੇ ਸਮੇਂ ਜਹਾਜ਼ ਤਿਲਕ ਗਿਆ। ਜਹਾਜ਼ 'ਚ ਸਵਾਰ ਹੋ ਕੇ ਲਗਭਗ 185 ਯਾਤਰੀ ਅਤੇ ਚਾਲਕ ਦਲ ਦੇ 6 ਮੈਂਬਰ ਸਵਾਰ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਜਹਾਜ਼ ਦਾ ਅਗਲਾ ਹਿੱਸਾ 2 ਹਿੱਸਿਆਂ ਵਿੱਚ ਟੁੱਟ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.