ETV Bharat / bharat

ਸਊਦੀ 'ਚ ਕੇਰਲ ਦੀ ਨਰਸ 'ਚ ਪਾਇਆ ਗਿਆ ਕੋਰੋਨਾ ਵਾਇਰਸ

ਕੋਰੋਨਾ ਵਾਇਰਸ ਲਗਾਤਾਰ ਹੋਰ ਦੇਸ਼ਾਂ ਨੂੰ ਵੀ ਆਪਣੀ ਲਪੇਟ 'ਚ ਲੈ ਰਿਹਾ ਹੈ। ਹੁਣ ਸਊਦੀ ਅਰਬ 'ਚ ਭਾਰਤ ਦੀ ਇੱਕ ਨਰਸ 'ਚ ਕੋਰੋਨਾ ਵਾਇਰਸ ਪਾਇਆ ਗਿਆ ਹੈ। ਇਹ ਨਰਸ ਮੂਲ ਰੂਪ ਤੋਂ ਕੇਰਲ ਦੀ ਰਹਿਣ ਵਾਲੀ ਹੈ।

Kerala
ਫ਼ੋਟੋ
author img

By

Published : Jan 24, 2020, 3:43 AM IST

ਨਵੀਂ ਦਿੱਲੀ/ਤਿਰੂਵਨੰਤਪੁਰਮ: ਸਾਊਦੀ ਅਰਬ ਵਿੱਚ ਕੇਰਲ ਦੀ ਨਰਸ 'ਚ ਕੋਰੋਨਾ-ਵਾਇਰਸ ਪਾਇਆ ਗਿਆ ਹੈ। ਸਊਦੀ ਅਰਬ ਦੇ ਹਸਪਤਾਲ 'ਚ ਕੇਰਲ ਦੀ ਲਗਭਗ 100 ਨਰਸਾਂ ਕੰਮ ਕਰਦੀਆਂ ਹਨ। ਇਨ੍ਹਾਂ ਸਾਰਿਆਂ ਦੀ ਸਕ੍ਰੀਨਿੰਗ ਹੋਈ ਸੀ। ਇਸ ਦੌਰਾਨ ਇੱਕ ਨਰਸ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ਿਟਿਵ ਆਈ।

ਵਿਦੇਸ਼ ਮੰਤਰਾਲੇ ਦੇ ਰਾਜ ਮੰਤਰੀ ਵੀ. ਮੁਰਲੀਧਰਨ ਨੇ ਕਿਹਾ ਕਿ ਪੀੜਤ ਨਰਸ ਦਾ ਇਲਾਜ ਅਸੀਰ ਨੈਸ਼ਨਲ ਹਸਪਤਾਲ 'ਚ ਚੱਲ ਰਿਹਾ ਹੈ ਤੇ ਫਿਲਹਾਲ ਉਸ ਦੀ ਸਿਹਤ 'ਚ ਸੁਧਾਰ ਹੈ।

  • Update from @CGIJeddah : About 100 Indian nurses mostly from Kerala working at Al-Hayat hospital have been tested and none except one nurse was found infected by Corona virus. Affected nurse is being treated at Aseer National Hospital and is recovering well. @PMOIndia @MEAIndia https://t.co/jM0u5243GV

    — V. Muraleedharan (@MOS_MEA) January 23, 2020 " class="align-text-top noRightClick twitterSection" data=" ">

ਕੇਰਲ ਦੇ ਮੁੱਖ ਮੰਤਰੀ ਪਨਾਰਈ ਵਿਜਯਨ ਨੇ ਵਿਦੇਸ਼ ਮੰਤਰਾਲੇ ਨੂੰ ਇੱਕ ਪੱਤਰ ਲਿਖ ਕੇ ਸਾਊਦੀ ਅਰਬ ਵਿੱਚ ਕੇਰਲਾ ਦੀਆਂ ਨਰਸਾਂ 'ਚ ਕੋਰੋਨਾ-ਵਾਇਰਸ ਦੇ ਮਾਮਲੇ 'ਚ ਦਖਲ ਦੇਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਵਿਦੇਸ਼ ਮੰਤਰਾਲੇ ਨੂੰ ਸਾਊਦੀ ਅਰਬ ਨਾਲ ਗੱਲਬਾਤ ਕਰਨ ਦੀ ਬੇਨਤੀ ਵੀ ਕੀਤੀ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲੇ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਚੀਨ ਵਿਚ ਸਾਡੇ ਕੌਂਸਲੇਟ ਵੱਲੋਂ ਕੋਰੋਨ-ਵਾਇਰਸ ਬਾਰੇ ਸਲਾਹਕਾਰੀ ਜਾਰੀ ਕੀਤੀ ਗਈ ਹੈ। ਚੀਨ ਤੋਂ ਆਉਣ ਵਾਲੇ ਲੋਕਾਂ ਨੂੰ ਹਵਾਈ ਅੱਡਿਆਂ 'ਤੇ ਸਕ੍ਰੀਨਿੰਗ ਪ੍ਰਕਿਰਿਆ ਚੋਂ ਲੰਘਣਾ ਪਵੇਗਾ।

ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਉਨ੍ਹਾਂ ਦੇ ਚੀਨ 'ਚ ਠਹਿਰਨ ਦੌਰਾਨ ਆਪਣੀ ਰੱਖਿਆ ਦਾ ਸਵਾਲ ਹੈ, ਸਾਡੇ ਦੂਤਘਰਾਂ ਨੇ ਇਸ ਦੇ ਲਈ ਕੋਸ਼ਿਸ਼ ਕੀਤੀ ਹੈ ਜੇ ਤੁਸੀਂ ਭਾਰਤ ਆਉਂਦੇ ਹੋ, ਤੁਹਾਨੂੰ ਜਾਂਚ ਦੀ ਪ੍ਰਕਿਰਿਆ ਤੋਂ ਗੁਜ਼ਰਨਾ ਪਏਗਾ।

Intro:Body:

Title 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.