ਕੋਚੀ: ਕੇਰਲਾ ਦੇ ਗੋਲਡ ਤਸਕਰੀ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਮੁੱਖ ਮੁਲਜ਼ਮ ਸਵਪਨਾ ਸੁਰੇਸ਼ ਅਤੇ ਸੰਦੀਪ ਨਾਇਰ ਨੂੰ ਅੱਜ ਰਾਸ਼ਟਰੀ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਅਦਾਲਤ ਵਿੱਚ ਪੇਸ਼ ਕਰੇਗੀ। ਦੱਸ ਦਈਏ ਕਿ ਸ਼ਨੀਵਾਰ ਨੂੰ ਐਨਆਈਏ ਨੇ ਸੋਨੇ ਦੀ ਤਸਕਰੀ ਮਾਮਲੇ ਦੇ ਮੁੱਖ ਦੋਸ਼ੀ ਸਵਪਨਾ ਸੁਰੇਸ਼ ਅਤੇ ਸੰਦੀਪ ਨਾਇਰ ਨੂੰ ਬੰਗਲੁਰੂ ਤੋਂ ਗ੍ਰਿਫ਼ਤਾਰ ਕੀਤਾ ਸੀ। ਐਨਆਈਏ ਸੋਨੇ ਦੀ ਤਸਕਰੀ ਦੇ ਮਾਮਲੇ ਵਿੱਚ ਅੱਜ ਦੋਵਾਂ ਮੁਲਜ਼ਮਾਂ ਨੂੰ ਕੋਚੀ ਦੀ ਅਦਾਲਤ ਵਿੱਚ ਪੇਸ਼ ਕਰੇਗੀ।
-
#UPDATE - Swapna Suresh and Sandeep Nair arrested by National Investigation Agency (NIA). Both will be produced before NIA Court in Kochi, Kerala today. https://t.co/5hmm0jxS85
— ANI (@ANI) July 12, 2020 " class="align-text-top noRightClick twitterSection" data="
">#UPDATE - Swapna Suresh and Sandeep Nair arrested by National Investigation Agency (NIA). Both will be produced before NIA Court in Kochi, Kerala today. https://t.co/5hmm0jxS85
— ANI (@ANI) July 12, 2020#UPDATE - Swapna Suresh and Sandeep Nair arrested by National Investigation Agency (NIA). Both will be produced before NIA Court in Kochi, Kerala today. https://t.co/5hmm0jxS85
— ANI (@ANI) July 12, 2020
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਤਿਰੂਵਨੰਤਪੁਰਮ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਡਿਪਲੋਮੈਟਿਕ ਬੈਗ ਜ਼ਰੀਏ 30 ਕਿਲੋ ਸੋਨੇ ਦੀ ਤਸਕਰੀ ਕਰਨ ਦੇ ਮਾਮਲੇ 'ਚ ਸਵਪਨਾ ਸਣੇ 4 ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਭਾਰਤ 'ਚ 24 ਘੰਟਿਆਂ 'ਚ ਸਾਹਮਣੇ ਆਏ ਸਭ ਤੋਂ ਵੱਧ 28,637 ਨਵੇਂ ਕੋਰੋਨਾ ਮਰੀਜ਼, 551 ਮੌਤਾਂ
ਤਿਰੂਵਨੰਤਪੁਰਮ ਤੋਂ ਸਵਪਨਾ, ਸਾਰਿਥ ਅਤੇ ਸੰਦੀਪ ਨਾਇਰ ਅਤੇ ਏਰਨਾਕੁਲਮ ਦੇ ਫਾਜ਼ਿਲ ਫਰੀਦ ਨੂੰ ਤਸਕਰੀ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਦੱਸ ਦਈਏ ਕਿ ਐਨਆਈਏ ਅਤੇ ਕਸਟਮ ਵਿਭਾਗ ਸਮੇਤ ਕੇਂਦਰੀ ਏਜੰਸੀਆਂ ਨੇ ਕੇਰਲਾ ਹਾਈ ਕੋਰਟ ਵਿੱਚ ਸਵਪਨਾ ਦੀ ਅਗਾਊਂ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ ਸੀ।