ETV Bharat / bharat

ਖ਼ਾਸ : ਕੀ ਮੌਤ ਦੀ ਭਵਿੱਖਬਾਣੀ ਦਾ ਹਿੱਸਾ ਸੀ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ

ਹਾਲ ਹੀ 'ਚ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਦੀ ਖ਼ਬਰ ਨਾਲ ਸਾਰੇ ਲੋਕ ਸਦਮੇਂ 'ਚ ਹਨ। ਇਨ੍ਹੀ ਘੱਟ ਉਮਰ ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਜਾਣ ਵਾਲੇ ਇਸ ਕਲਾਕਾਰ ਨੂੰ ਸਭ ਸ਼ਰਧਾਂਜਲੀ ਦੇ ਰਹੇ ਹਨ। ਉਨ੍ਹਾਂ ਦੇ ਇਸ ਕਦਮ ਦਾ ਕਾਰਨ ਤਣਾਅ ਯਾਨਿ ਡਿਪ੍ਰੈਸ਼ਨ ਦੱਸਿਆ ਜਾ ਰਿਹਾ ਹੈ। ਸੁਸ਼ਾਂਤ ਸਿੰਘ ਰਾਜਪੂਤ ਇੱਕ ਪ੍ਰਤਿਭਾਸ਼ਾਲੀ ਵਿਅਕਤੀ ਸਨ ,ਜੋ ਖਗੋਲ ਵਿਗਿਆਨੀਆਂ ਤੋਂ ਸਵਾਮੀ ਵਿਵੇਕਾਨੰਦ ਬਾਰੇ ਅਸਾਨੀ ਨਾਲ ਉਦਾਹਰਣ ਦੇ ਸਕਦੇ ਸੀ। ਸੁਸ਼ਾਂਤ ਨੇ ਸ਼ਯਾਮਕ ਡਾਵਰ ਦੇ ਗਰੁੱਪ ਨਾਲ ਬੈਕਅਪ -ਡਾਂਸਰ ਬਣ ਕੇ ਸ਼ੁਰੂਆਤ ਕਰਨ ਦੇ ਨਾਲ-ਨਾਲ ਦੁੱਖ ਤੇ ਸੰਘਰਸ਼ ਬਾਰੇ ਜਾਣਿਆ। ਉਨ੍ਹਾਂ ਦੇ ਮਾਨਸਿਕ ਤੌਰ 'ਤੇ ਟੁੱਟਣ ਦੇ ਕਈ ਕਾਰਨ ਸਾਹਮਣੇ ਆ ਰਹੇ ਹਨ। ਕਾਵੇਰੀ ਬਾਮਜਾਈ ਦੇ ਇਸ ਖ਼ਾਸ ਲੇਖ ਰਾਹੀਂ ਜਾਣੋ ਸੁਸ਼ਾਂਤ ਦੀਆਂ ਫਿਲਮਾਂ ਅਤੇ ਉਸ ਦੇ ਕਿਰਦਾਰ ਨਾਲ ਜੁੜੀਆਂ ਕੁਝ ਗੱਲਾਂ ...

Kaveree Bamzai on chronicle of death foretold
ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ
author img

By

Published : Jun 22, 2020, 2:00 PM IST

ਸੁਸ਼ਾਂਤ ਸਿੰਘ ਰਾਜਪੂਤ ਦੇ ਜੀਵਨ ਨੂੰ ਵੇਖਣ ਦਾ ਇੱਕ ਤਰੀਕਾ ਇਹ ਵੀ ਹੋ ਸਕਦਾ ਹੈ ਕਿ ਇਹ ਮੌਤ ਦੀ ਭਵਿੱਖਬਾਣੀ ਦਾ ਇੱਕ ਹਿੱਸਾ ਸੀ। ਟਵਿਟਰ ਉੱਤੇ ਸੁਸ਼ਾਂਤ ਸਿੰਘ ਵੱਲੋਂ ਵਿਨਸੈਂਟ ਵਨ ਗੋਗ ਦੀ ਸਾਲ 1889 'ਚ ਬਣਾਈ " ਦੀ ਸਟੈਅਰੀ ਨਾਈਟ " (The Starry Night) ਤਸਵੀਰ ਆਪਣੀ ਡਿਸਪਲੇ ਫੋਟੋ ਦੇ ਤੌਰ 'ਤੇ ਲਗਾਏ ਜਾਣ ਉੱਤੇ ਧਿਆਨ ਦਿੱਤਾ ਜਾਵੇ, ਜੋ ਮਹਾਨ ਚਿੱਤਰਕਾਰ ਦੇ ਮਾਨਸਿਕ ਤੌਰ 'ਤੇ ਟੁੱਟ ਜਾਣ ਮਗਰੋਂ ਇੱਕ ਸਾਲ ਬਾਅਦ ਬਣਾਈ ਗਈ ਸੀ,ਜਾਂ ਫੇਰ ਜੂਨ ਦੀ ਤਿੰਨ ਤਰੀਕ ਨੂੰ ਆਪਣੇ ਇੰਸਟਾਗ੍ਰਾਸ ਉੱਤੇ ਆਪਣੀ ਆਖ਼ਰੀ ਪੋਸਟ 'ਚ ਆਪਣੀ ਪਿਆਰੀ ਮਾਂ ਨਾਲ ਤਸਵੀਰ ਪੋਸਟ ਕਰਨਾ, ਜਿਸ ਦੀ ਮੌਤ 2002 ਵਿੱਚ ਹੋਈ ਸੀ। ਇਸ ਤਸਵੀਰ ਦੇ ਨਾਲ ਲਿਖਿਆ ਗਿਆ ਸੀ- ਆਸੂਓਂ ਕੀ ਵਾਸ਼ਪ ਸੇ ਧੁੰਧਲਾ ਅਤੀਤ/ਅੰਤਹੀਨ ਸਪਨੇ ਮੁਸਕਾਨ ਕੀ ਰੇਖਾ ਬਨਾਤੇ/ਔਰ ਇੱਕ ਫਿਸਲਤੀ ਜ਼ਿੰਦਗੀ/ ਇੰਨ ਦੋਨੋਂ ਕੇ ਬੀਚ ਚੱਲ ਰਹੀ ਬਹਿਸ।

ਹਰ 34 ਸਾਲ ਦੇ ਵਿਅਕਤੀ ਕੋਲ ਸੁਪਨੀਆਂ ਦੀ ਸੂਚੀ ਨਹੀਂ ਹੁੰਦੀ ਪਰ ਪਿਛਲੇ ਹਫ਼ਤੇ ਖੁਦਕੁਸ਼ੀ ਕਰਨ ਵਾਲੇ ਸੁਸ਼ਾਂਤ ਕੋਲ ਸੀ। ਮਹਿਜ਼ ਇਨ੍ਹਾਂ ਹੀ ਨਹੀਂ , ਸਗੋਂ ਸਾਲ 2013 'ਚ ਉਸ ਦੀ ਪਹਿਲੀ ਸਫਲ ਫਿਲਮ " ਕਾਈ ਪੋ ਛੇ " ਤੋਂ ਬਾਅਦ ਬਣੀ 11 ਵਿੱਚੋਂ 5 ਦੇ ਵਿੱੱਚ ਫਿਲਮੀ ਪਰਦੇ 'ਤੇ ਉਸ ਦੀ ਮੌਤ ਵਿਖਾਈ ਗਈ ਸੀ। ਆਪਣੀ ਪਹਿਲੀ ਫਿਲਮ ਦੇ ਯਾਦਗਾਰ ਸੀਨ ਵਿੱਚ ਸੁਸ਼ਾਂਤ ਨੇ ਈਸ਼ਾਨ ਦੀ ਜਾਦੂਈ ਭੂਮਿਕਾ ਅਦਾ ਕੀਤੀ ਸੀ, ਇਸ 'ਚ ਉਸ ਨੂੰ ਇੱਕ ਪਰਛਾਂਵੇ ਵਾਂਗ ਢੱਲਦੇ ਸੂਰਜ ਵੱਲ ਵਧਦਾ ਦਿਖਾਇਆ ਗਿਆ, ਜਿਵੇਂ ਉਹ ਭਾਰਤ ਬਨਾਮ ਆਸਟਰੇਲੀਆ ਮੈਚ ਵਿੱਚ ਆਪਣੇ ਚਹੇਤੇ ਅਲੀ ਹਾਸ਼ਮੀ ਦੀ ਬੱਲੇਬਾਜ਼ੀ ਤੋਂ ਬਹੁਤ ਖੁਸ਼ ਹੈ।

ਨਿਰਦੇਸ਼ਕ ਅਭਿਸ਼ੇਕ ਕਪੂਰ ਨੇ ਸੋਚ-ਸਮਝ ਕੇ ਫਿਲਮ 'ਚ ਈਸ਼ਾਨ ਦੀ ਮੌਤ ਦਿਖਾਈ ਸੀ, ਜੋ ਚੇਤਨ ਭਗਤ ਦੀ ਕਿਤਾਬ ' ਦ ਥ੍ਰੀ ਮਿਸਟੇਕਸ ਆਫ ਮਾਈ ਲਾਈਫ' ਜਿਸ 'ਤੇ ਇਹ ਫਿਲਮ ਅਧਾਰਤ ਸੀ। ਕਪੂਰ ਦੀ ਕੋਸ਼ਿਸ਼ ਸੀ ਕਿ ਫਿਲਮ ਦੇ ਸਭ ਤੋਂ ਪਿਆਰੇ ਕਿਰਦਾਰ ਦੀ ਮੌਤ ਨੂੰ ਦਰਸਾਉਂਦਿਆਂ ਗੋਧਰਾ ਟ੍ਰੇਨ ਕਤਲੇਆਮ ਅਤੇ ਉਸ ਤੋਂ ਬਾਅਦ ਦੇ ਗੁਜਰਾਤ ਦੰਗਿਆਂ ਦੇ ਦਰਦ ਅਤੇ ਬੇਰਹਿਮੀ ਦਾ ਖੁਲਾਸਾ ਕਰਨ ਵਾਲੇ ਦ੍ਰਿਸ਼ ਲੜੀਵਾਰ ਪੇਸ਼ ਕਰਨਾ ਸੀ।

ਦਿਨੇਸ਼ ਵਿਜ਼ਨ ਵੱਲੋਂ ਨਿਰਦੇਸ਼ਤ ਪੁਨਰ ਜਨਮ 'ਤੇ ਅਧਾਰਤ ਫਿਲਮ ਰਾਬਤਾ (2017) ਵਿੱਚ, ਜਿਥੇ ਉਸ ਦੇ ਇੱਕ ਅਵਤਾਰ ਦੀ ਮੌਤ ਹੋ ਜਾਂਦੀ ਹੈ, ਦੂਜਾ ਸ਼ਿਵ ਕੱਕੜ ਨੂੰ ਕੁੜੀ ਡੁੱਬਣ ਤੋਂ ਬਚਾ ਲੈਂਦੀ ਹੈ । ਉਤਰਾਖੰਡ ਵਿੱਚ ਸਾਲ 2013 'ਚ ਆਏ ਭਿਆਨਕ ਹੜ੍ਹਾਂ 'ਤੇ ਅਧਾਰਤ ਫਿਲਮ ਕੇਦਾਰਨਾਥ (2018) ਵਿੱਚ ਉਸ ਨੇ ਇੱਕ ਮੁਸਲਿਮ ਗਾਈਡ ਦੀ ਭੂਮਿਕਾ ਅਦਾ ਕੀਤੀ। ਉਹ ਮੰਦਰ ਦੇ ਪੁਜਾਰੀ ਦੀ ਧੀ ਨਾਲ ਪਿਆਰ ਕਰਦਾ ਹੈ। ਅਖ਼ਿਰਲੇ ਦ੍ਰਿਸ਼ 'ਚ ਉਹ ਆਪਣੇ ਮਨਪਸੰਦ ਕਲਾਕਾਰ ਸ਼ਾਹਰੁਖ ਖ਼ਾਨ ਵਾਂਗ ਆਪਣੀਆਂ ਬਾਹਾਂ ਫੈਲਾਉਂਦਾ ਹੋਇਆ ਪਿਛੇ ਮੁੜਦਾ ਹੈ ਅਤੇ ਜ਼ਮੀਨ ਉਸ ਨੂੰ ਨਿਗਲ ਲੈਂਦੀ ਹੈ। ਅਸਲ ਜ਼ਿੰਦਗੀ ਵਿੱਚ ਉਸ ਦੀ ਮੌਤ ਤੋਂ ਬਾਅਦ ਇਹ ਦ੍ਰਿਸ਼ ਦੇਖਣਾ ਬੇਹਦ ਦੁੱਖਦਾਈ ਹੋਵੇਗਾ।

ਅਭਿਸ਼ੇਕ ਚੌਬੇ ਦੀ ਫਿਲਮ ਸੋਨ ਚਿਰੀਆ (2019) ਵਿੱਚ, ਉਸ ਨੇ ਲਖਨਾ ਦਾ ਕਿਰਦਾਰ ਨਿਭਾਇਆ, ਜੋ ਜਾਣ ਬੁੱਝ ਕੇ ਦਰੱਖਤ ਦੇ ਪਿੱਛੇ ਲੁੱਕ ਕੇ ਬਾਹਰ ਆ ਜਾਂਦਾ ਹੈ ਤੇ ਦੁਸ਼ਮਣ ਦੀ ਭੂਮਿਕਾ ਵਿੱਚ ਆਸ਼ੂਤੋਸ਼ ਰਾਣਾ ਦੇ ਹੱਥੋਂ ਇੱਕ ਬਹਾਦਰ ਹੀਰੋ ਦੀ ਮੌਤ ਮਰਦਾ ਹੈ। ਉਸ ਦੀ ਮੌਤ ਤੋਂ ਬਾਅਦ ਇੱਕ ਇੰਟਰਵਿਊ ਵਿੱਚ ਚੌਬੇ ਨੇ ਕਿਹਾ ਕਿ ਫਿਲਮ ਦਾ ਉਹ ਸੀਨ ਲਖਨਾ ਦੀ ਇੱਕ ਨਵੀਂ ਜ਼ਿੰਦਗੀ ਬਾਰੇ ਸੁਪਨਾ ਵੇਖ ਰਿਹਾ ਹੁੰਦਾ ਹੈ। ਅੱਜ ਮੇਰੇ ਦਿੱਲ 'ਚ ਇੱਕ ਵੱਖਰੇ ਨਜ਼ਰੀਏ ਨਾਲ ਪ੍ਰਗਟ ਹੁੰਦਾ ਹੈ। ਉਸ ਨੇ ਆਪਣੀ ਹੀ ਜ਼ਿੰਦਗੀ ਲੈ ਲਈ ਹੈ।

ਆਖ਼ਰੀ ਫਿਲਮ 'ਛਿਛੋਰੇ' ਵਿੱਚ, ਉਸ ਦਾ ਫਿਲਮੀ ਬੇਟਾ ਮੌਤ ਤੋਂ ਬਾਲ -ਬਾਲ ਬਚਿਆ ਹੈ। ਇਸ ਫਿਲਮ 'ਚ ਸੁਸ਼ਾਂਤ ਦੇ ਇੱਕ ਡਾਇਲਾਗ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਪਿਤਾ ਦੀ ਭੂਮਿਕਾ 'ਚ, ਸੁਸ਼ਾਂਤ ਆਪਣੇ ਬੇਟੇ ਨੂੰ ਕਹਿ ਰਹੇ ਹਨ, 'ਸਾਡਾ ਨਤੀਜਾ ਇਹ ਨਹੀਂ ਨਿਰਧਾਰਤ ਕਰਦਾ ਹੈ ਕਿ ਤੁਸੀਂ ਹਾਰ ਗਏ ਹੋ ਜਾਂ ਨਹੀਂ, ਤੁਹਾਡੀਆਂ ਕੋਸ਼ਿਸ਼ਾਂ ਫੈਸਲਾ ਲੈਂਦੀਆਂ ਹਨ। ਇਹ ਇੱਕ ਸੰਵਾਦ ਯਾਦ ਰੱਖਣ ਯੋਗ ਹੈ ਉਹ ਜੋ ਆਪਣੀ ਆਖ਼ਰੀ ਫਿਲਮ ਵਿੱਚ ਸੁਖੀ ਅੰਤ ਵੇਖਣਾ ਚਾਹੁੰਦੇ ਹਨ। ਉਨ੍ਹਾਂ ਨੂੰ ਦੁਬਾਰਾ ਨਿਰਾਸ਼ ਹੋਣਾ ਪਵੇਗਾ। ਫਿਲਮ 'ਦਿਲ ਬੀਚਾਰਾ', ਜੋ " ਦਿ ਫਾਲਟ ਇਨ ਆਵਰ ਸਟਾਰਸ " ਦੀ ਰੀਮੇਕ ਹੈ ਅਤੇ ਇਸ ਨੂੰ ਇੰਨਟਰਨੈਟ ਉੱਤੇ ਪ੍ਰਸਾਰਤ ਕੀਤਾ ਜਾਣਾ ਹੈ। ਉਸ ਦਾ ਅੰਤ ਹੋਣਾ ਨਿਸ਼ਚਤ ਹੈ। ਹਾਲਾਂਕਿ ਲੜਕਾ ਅਤੇ ਲੜਕੀ ਦੋਵੇਂ ਕੈਂਸਰ ਤੋਂ ਪੀੜਤ ਹਨ, ਅਚਾਨਕ ਲੜਕੇ ਦੀ ਮੌਤ ਹੋ ਜਾਂਦੀ ਹੈ, ਜਦੋਂ ਕਿ ਫਿਲਮ ਵਿੱਚ ਲੜਕੀ ਦੀ ਹਾਲਤ ਵਧੇਰੇ ਗੰਭੀਰ ਦਿਖਾਈ ਦਿੰਦੀ ਹੈ।

ਸਿਨੇਮਾ 'ਚ ਫਿਲਮੀ ਪਰਦੇ ਉੱਤੇ ਮੌਤ ਦਰਸ਼ਕਾਂ ਨਾਲ ਸੰਪਰਕ ਬਣਾਉਣ ਦਾ ਇੱਕ ਸ਼ਕਤੀਸ਼ਾਲੀ ਤਰੀਕਾ ਹੈ। ਸ਼ਾਹਰੁਖ ਖ਼ਾਨ ਅਤੇ ਅਮਿਤਾਭ ਬੱਚਨ ਦੋਹਾਂ ਦੇ ਕਰੀਅਰ ਇਸ ਦਾ ਸਬੂਤ ਹਨ। ਇੱਕ ਅੰਦਾਜ਼ੇ ਮੁਤਾਬਕ ਸ਼ਾਹਰੁਖ ਖ਼ਾਨ ਦੀ 17 ਫਿਲਮਾਂ ਵਿੱਚ ਸਕ੍ਰੀਨ 'ਤੇ ਮੌਤ ਹੋ ਚੁੱਕੀ ਹੈ, ਜਦਕਿ ਅਮਿਤਾਭ ਬੱਚਨ 27 ਵਾਰ ਫਿਲਮ ਵਿੱਚ ਮੌਤ ਦਰਸਾ ਚੁੱਕੇ ਹਨ। ਦੋਹਾਂ ਨੂੰ ਉਨ੍ਹਾਂ ਦੀ ਮੌਤ ਦੇ ਦ੍ਰਿਸ਼ਾਂ ਲਈ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਹੈ। ਅਮਿਤਾਭ ਬੱਚਨ ਨੇ ਦੀਵਾਰ (1975) ਵਿੱਚ ਆਪਣੀ ਮਾਂ ਦੀ ਗੋਦ 'ਚ ਆਖ਼ਰੀ ਸਾਹ ਲਏ, ਸ਼ਾਹਰੁਖ ਦੀ ਦੇਵਦਾਸ (2002) 'ਚ ਨਾਟਕੀ ਡਿਜ਼ਾਇਨਰ ਮੌਤ, ਜਦੋਂ ਐਸ਼ਵਰਿਆ ਰਾਏ, ਪਾਰੋ ਹਵੇਲੀ ਵੱਲ ਭੱਜਦੀ ਹੈ।

ਸੁਸ਼ਾਂਤ ਸਿੰਘ ਰਾਜਪੂਤ ਇੱਕ ਪ੍ਰਤਿਭਾਸ਼ਾਲੀ ਵਿਅਕਤੀ ਸੀ ਜੋ ਖਗੋਲ ਵਿਗਿਆਨੀਆਂ ਤੋਂ ਸਵਾਮੀ ਵਿਵੇਕਾਨੰਦ ਨੂੰ ਆਸਾਨੀ ਨਾਲ ਉਦਾਹਰਣ ਵਜੋਂ ਪੇਸ਼ ਕਰ ਸਕਦਾ ਸੀ। ਉਸ ਨੇ ਸ਼ਿਆਮਕ ਡਾਵਰ ਦੇ ਨਾਲ ਇੱਕ ਬੈਕ-ਅਪ ਡਾਂਸਰ ਵਜੋਂ ਸ਼ੁਰੂਆਤ ਕੀਤੀ ਅਤੇ ਇਸ ਦੇ ਨਾਲ-ਨਾਲ ਦੁੱਖ ਤੇ ਸੰਘਰਸ਼ ਬਾਰੇ ਬਹੁਤ ਕੁੱਝ ਸਿੱਖਿਆ। ਜਿਵੇਂ ਕਿ ਉਸ ਨੇ ਅਕਤੂਬਰ 2019 ਵਿੱਚ ਟਵੀਟ ਕੀਤਾ ਸੀ,'ਵੈਸਟ ਕਹਿੰਦਾ ਹੈ, ਅਸੀਂ ਬੁਰਾਈ 'ਤੇ ਜਿੱਤ ਹਾਸਲ ਕਰਕੇ ਇਸ ਨੂੰ ਘਟਾ ਦਿੰਦੇ ਹਾਂ। ਭਾਰਤ ਕਹਿੰਦਾ ਹੈ, ਅਸੀਂ ਇਸ ਨੂੰ ਸਹਿਣ ਕਰਦੇ ਹਾਂ ਅਤੇ ਇਸ ਨੂੰ ਖ਼ਤਮ ਕਰ ਦਿੰਦੇ ਹਾਂ; ਦੁੱਖ ਸਕਾਰਾਤਮਕ ਆਨੰਦ ਤੋਂ ਇਲਾਵਾ ਕੁਝ ਵੀ ਨਹੀਂ ਹੈ। ਟੀਚਾ ਇਕੋ ਹੈ, ਹਾਲਾਂਕਿ ਉਹ ਇਸ ਦੇ ਉਲਟ ਦਿਖਾਈ ਦਿੰਦੇ ਹਨ। ਜ਼ਿੰਦਗੀ ਦੀ ਹਵਾ ਭਰੀ ਵਾਦੀਆਂ ਚੋਂ ਤੁਰਦਿਆਂ, ਸਾਨੂੰ ਇੱਕ ਦੂਜੇ ਨੂੰ ਖ਼ੁਦਾਹਾਫਿਜ਼ ਬੋਲਣਾ ਚਾਹੀਦਾ ਹੈ।'

ਉਹ ਜਾਣਦਾ ਸੀ ਕਿ ਜ਼ਿੰਦਗੀ ਅਤੇ ਪ੍ਰਸਿੱਧੀ ਮਹਿਜ ਕੁੱਝ ਪਲਾਂ ਲਈ ਹੁੰਦੀ ਹੈ। ਰੂਮੀ ਦਾ ਹਵਾਲਾ ਦਿੰਦੇ ਹੋਏ, ਉਸ ਨੇ ਦਸੰਬਰ 2018 'ਚ ਟਵੀਟ ਕੀਤਾ ਕਿ ਮੈਂ ਪਰਛਾਵੇਂ ਵਰਗਾ ਹਾਂ ਅਤੇ ਨਹੀਂ ਵੀ। ਸ਼ਾਇਦ ਉਸ ਨੂੰ ਇਸ ਗੱਲ ਦਾ ਪਹਿਲਾਂ ਤੋਂ ਹੀ ਅਹਿਸਾਸ ਸੀ ਕਿ ਉਹ ਅਧੂਰੀ ਫਿਲਮਾਂ, ਟੁੱਟੇ ਵਾਅਦੇ ਅਤੇ ਖੋਈ ਹੋਈ ਕੋਸ਼ਿਸ਼ਾਂ ਨੂੰ ਪਿੱਛੇ ਛੱਡ ਕੇ, ਖ਼ੁਦ ਨੂੰ ਲੱਭ ਲਵੇਗਾ।

-ਕਾਵੇਰੀ ਬਾਮਜਾਈ

ETV Bharat Logo

Copyright © 2024 Ushodaya Enterprises Pvt. Ltd., All Rights Reserved.