ਫ਼ਤਿਹਾਬਾਦ : ਚੋਣਾਂ ਦੌਰਾਨ ਪ੍ਰਧਾਨ ਮੰਤਰੀ ਦਾ ਰੈਲੀਆਂ ਲਈ ਪੂਰਾ ਜ਼ੋਰ ਲੱਗਿਆ ਹੋਇਆ ਹੈ। ਅੱਜ ਉਨ੍ਹਾਂ ਨੇ ਹਰਿਆਣਾ ਦੇ ਫ਼ਤਿਹਾਬਾਦ ਵਿਖੇ ਰੈਲੀ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 23 ਮਈ ਨੂੰ ਭਾਰਤ ਵਿੱਚ ਬੀਜੇਪੀ ਦੀ ਹੀ ਸਰਕਾਰ ਬਣੇਗੀ।
ਕਾਂਗਰਸ 'ਤੇ ਨਿਸ਼ਾਨੇ ਲਾਉਂਦਿਆਂ ਉਨ੍ਹਾਂ ਕਿਹਾ ਕਿ 1984 ਵਿੱਚ ਦਿੱਲੀ, ਹਰਿਆਣਾ, ਪੰਜਾਬ ਸਹਿਤ ਹੋਰ ਕਈ ਥਾਵਾਂ 'ਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। 34 ਸਾਲਾਂ ਤੱਕ ਦਰਜਨਾਂ ਹੀ ਕਮਿਸ਼ਨ ਬਣੇ ਪਰ ਪੀੜ੍ਹਿਤਾਂ ਨੂੰ ਇੰਨਸਾਫ਼ ਨਹੀਂ ਮਿਲਿਆ।
ਮੈਂ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਵਾਅਦਾ ਕੀਤਾ ਸੀ, ਉਹ ਸਿਲਸਿਲਾ ਸ਼ੁਰੂ ਹੋ ਗਿਆ ਹੈ। ਪਰ ਬੇਸ਼ਰਮ ਕਾਂਗਰਸ ਅੱਜ ਵੀ ਉਨ੍ਹਾਂ ਲੋਕਾਂ ਨੂੰ ਇਨਾਮ ਦੇ ਕੇ ਸਨਮਾਨਿਤ ਕਰ ਰਹੀ ਹੈ।
ਕਾਂਗਰਸ ਦਾ ਇਤਿਹਾਸ ਹੀ ਤੁਹਾਡੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਰਿਹਾ ਹੈ। ਨਹੀਂ ਤਾਂ ਕੋਈ ਕਾਰਨ ਹੀ ਨਹੀਂ ਸੀ ਕਿ ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਹੁੰਦਾ।
ਕਾਂਗਰਸ ਜੇ ਵੰਡ ਦੌਰਾਨ ਥੋੜਾ ਜਿਹਾ ਵੀ ਜ਼ੋਰ ਲਾਉਂਦੀ ਤਾਂ ਕਰਤਾਰਪੁਰ ਸਾਹਿਬ ਅੱਜ ਭਾਰਤ ਦੀ ਧਰਤੀ 'ਤੇ ਹੁੰਦਾ।