ਲਖਨਊ: ਬਾਲੀਵੁੱਡ ਗਾਇਕਾ ਕਨਿਕਾ ਕਪੂਰ ਦੀ ਰਿਪੋਰਟ ਚੌਥੀ ਵਾਰ ਵੀ ਕੋਰੋਨਾ ਵਾਇਰਸ ਪਾਜ਼ੀਟਿਵ ਹੈ। ਕਨਿਕਾ ਕਪੂਰ ਦੇ ਘਰਵਾਲੇ ਕਾਫ਼ੀ ਚਿੰਤਤ ਹਨ।
ਕਨਿਕਾ ਕਪੂਰ ਦੇ ਇੱਕ ਪਰਿਵਾਰਕ ਮੈਂਬਰ ਨੇ ਕਿਹਾ, "ਅਜਿਹਾ ਜਾਪਦਾ ਹੈ ਕਿ ਕਨਿਕਾ ਤੇ ਇਲਾਜ ਦਾ ਅਸਰ ਨਹੀਂ ਹੋ ਰਿਹਾ ਹੈ। ਲਾਕਡਾਊਨ ਹੋਣ ਕਾਰਨ ਉਸ ਨੂੰ ਚੰਗੇ ਇਲਾਜ ਲਈ ਕਿਤੇ ਹੋਰ ਵੀ ਨਹੀਂ ਲਿਜਾਇਆ ਜਾ ਸਕਦਾ ਹੈ। ਅਜਿਹੇ ਚ ਅਸੀਂ ਸਿਰਫ਼ ਪ੍ਰਾਰਥਨਾ ਹੀ ਕਰ ਸਕਦੇ ਹਾਂ।"
ਦੱਸਣਯੋਗ ਹੈ ਕਿ ਕਨਿਕਾ ਕਪੂਰ ਨੂੰ 20 ਤਰੀਕ ਨੂੰ ਹਸਪਤਾਲ ਦਾਖ਼ਲ ਕੀਤਾ ਗਿਆ ਸੀ। ਉਹ 9 ਮਾਰਚ ਨੂੰ ਲੰਡਨ ਤੋਂ ਵਾਪਸ ਆਏ ਸਨ। ਉਸ ਤੋਂ ਬਾਅਦ ਉਨ੍ਹਾਂ ਕਾਨਪੁਰ ਤੇ ਲਖਨਊ ਦਾ ਦੌਰਾ ਕੀਤਾ। ਇਸ ਤੋਂ ਇਲਾਵਾ ਕਨਿਕਾ ਕਈ ਪਾਰਟੀਆਂ 'ਚ ਵੀ ਸ਼ਾਮਲ ਹੋਈ ਜਿਸ ਕਾਰਨ ਉਨ੍ਹਾਂ ਦੀ ਚਾਰੇ ਪਾਸੇ ਨਿਖੇਧੀ ਹੋਈ।
ਕਨਿਕਾ ਇਸ ਵੇਲੇ ਸੰਜੈ ਗਾਂਧੀ ਪੋਸਟ ਗ੍ਰੈਜੁਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਸ (SGPGIMS) 'ਚ ਦਾਖ਼ਲ ਹੈ। ਹਸਪਤਾਲ ਪ੍ਰਬੰਧਨ ਵੀ ਕਨਿਕਾ 'ਤੇ ਸਹਿਯੋਗ ਨਾ ਦੇਣ ਦਾ ਇਲਜ਼ਾਮ ਲਗਾ ਰਿਹਾ ਹੈ।