ਨਵੀਂ ਦਿੱਲੀ: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਹਿੰਸਾ ਮਾਮਲੇ ਵਿੱਚ ਦਿੱਲੀ ਪੁਲਿਸ ਦੀ ਐਸਆਈਟੀ ਅੱਜ ਤੋਂ ਵਿਦਿਆਰਥੀਆਂ ਕੋਲੋਂ ਪੁੱਛਗਿੱਛ ਕਰੇਗੀ। ਸਾਰੇ ਵਿਦਿਆਰਥੀਆਂ ਨੂੰ ਪੁੱਛਗਿੱਛ ਲਈ ਸਮਾਂ ਦਿੱਤਾ ਗਿਆ ਹੈ।
ਦੂਜੇ ਪਾਸੇ ਵਿਦਿਆਰਥਣਾਂ ਨੂੰ ਪੁੱਛਗਿੱਛ ਲਈ ਸਮਾਂ ਅਤੇ ਦਿਨ ਪੁੱਛਿਆ ਗਿਆ ਹੈ। ਉਨ੍ਹਾਂ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਨਹੀਂ ਆਉਣਾ ਪਵੇਗਾ ਉਹ ਜਿੱਥੇ ਵੀ ਕਹਿਣਗੀਆਂ ਮਹਿਲਾ ਅਫ਼ਸਰ ਉਥੇ ਹੀ ਉਨ੍ਹਾਂ ਕੋਲੋਂ ਪੁੱਛਗਿੱਛ ਕਰੇਗੀ।
ਇਹ ਵੀ ਪੜ੍ਹੋ: ਪੰਜਾਬ ਵਿੱਚ ਲੋਹੜੀ ਦੀ ਧੂਮ, ਜਾਣੋ ਕੀ ਹੈ ਇਸਦਾ ਇਤਿਹਾਸ
ਪੁਲਿਸ ਨੇ ਸਾਰੇ ਵਿਦਿਆਰਥੀਆਂ ਨੂੰ ਵੱਖ-ਵੱਖ ਸਮੇਂ ਉੱਤੇ ਪੁੱਛਗਿੱਛ ਲਈ ਬੁਲਾਇਆ ਹੈ। ਜਿਨ੍ਹਾਂ ਵਿਦਿਆਰਥਣਾਂ ਨੂੰ ਪੁਲਿਸ ਨੇ ਨੋਟਿਸ ਭੇਜਿਆ ਹੈ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਖ਼ੁਦ ਸਮਾਂ ਅਤੇ ਥਾਂ ਦੱਸ ਦੇਣ।
ਦੱਸ ਦਈਏ ਕਿ ਜੇਐਨਯੂ ਵਿੱਚ 5 ਜਨਵਰੀ ਨੂੰ ਹਿੰਸਾ ਭੜਕਾਉਣ ਦੇ ਪੰਜ ਦਿਨਾਂ ਬਾਅਦ ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ 9 ਸ਼ੱਕੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ। ਪੁਲਿਸ ਨੇ ਕਿਹਾ ਸੀ ਕਿ ਇਨ੍ਹਾਂ ਸ਼ੱਕੀਆਂ ਵਿੱਚ ਜੇਐਨਯੂ ਦੀ ਪ੍ਰਧਾਨ ਆਈਸ਼ੀ ਘੋਸ਼ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ: ਦਹਿਸ਼ਤਗਰਦਾਂ ਨਾਲ ਫੜ੍ਹੇ ਗਏ DSP ਨਾਲ ਹੋਵੇਗਾ ਅੱਤਵਾਦੀਆਂ ਵਰਗਾ ਸਲੂਕ: ਪੁਲਿਸ
ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਹਿੰਸਕ ਘਟਨਾਵਾਂ ਦੇ ਕਈ ਵੀਡੀਓ ਫੁਟੇਜ ਦੇਖਣ ਤੋਂ ਬਾਅਦ ਸ਼ੱਕੀਆਂ ਦੀ ਪਛਾਣ ਕੀਤੀ ਹੈ। ਜੇਐਨਯੂ ਵਿੱਚ 5 ਜਨਵਰੀ ਨੂੰ ਨਕਾਬਪੋਸ਼ਾਂ ਵੱਲੋਂ ਕੀਤੇ ਗਏ ਹਮਲੇ ਵਿੱਚ 30 ਤੋਂ ਜ਼ਿਆਦਾ ਵਿਦਿਆਰਥੀ ਅਤੇ ਪ੍ਰੋਫੈਸਰਾਂ ਨੂੰ ਸੱਟਾਂ ਲੱਗੀਆਂ ਸਨ।