ਸ੍ਰੀਨਗਰ : ਜੰਮੂ ਕਸ਼ਮੀਰ ਪੁਲਿਸ ਨੇ ਉਸ ਕਸ਼ਮੀਰੀ ਵਿਅਕਤੀ ਦੀ ਅਰਜ਼ੀ ਕੇਂਦਰ ਨੂੰ ਭੇਜ ਦਿੱਤਾ ਹੈ ਜਿਸ ਨੇ ਕੀ ਆਪਣੇ ਬੇਟੇ ਨੂੰ ਸੀਰੀਆ ਤੋਂ ਵਾਪਿਸ ਲਿਆਉਣ ਦੀ ਅਪੀਲ ਕੀਤੀ ਸੀ।
ਅਪੀਲ ਕਰਨ ਵਾਲੇ ਪਿਤਾ ਫਯਾਜ਼ ਅਹਿਮਦ ਨੇ ਦੱਸਿਆ ਸੀ ਉਨ੍ਹਾਂ ਦਾ ਬੇਟਾ ਆਦਿਲ ਅਹਿਮਦ ਸਾਲ 2013 ਵਿੱਚ ਸੀਰੀਆ ਗਿਆ ਸੀ। ਉਸ ਨੇ ਪਰਿਵਾਰ ਨੂੰ ਦੱਸਿਆ ਕਿ ਉਹ ਇੱਕ ਐਨਜੀਓ ਨਾਲ ਕੰਮ ਕਰ ਰਿਹਾ ਹੈ ਪਰ ਅਸਲ ਵਿੱਚ ਇਥੇ ਉਹ ਅੱਤਵਾਦੀ ਸੰਗਠਨ ਆਈਐਸਆਈਐਸ 'ਚ ਸ਼ਾਮਲ ਹੋ ਗਿਆ ਸੀ। ਇਸ ਤੋਂ ਬਾਅਦ ਸੀਰੀਆ ਵਿੱਚ ਅਮਰੀਕਾ ਦੇ ਸਹਿਯੋਗੀ ਸੰਗਠਨਾਂ ਬਲਾਂ ਨੇ ਉਨ੍ਹਾਂ ਦੇ ਬੇਟੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਉਹ ਆਪਣੇ ਬੇਟੇ ਦੀ ਵਾਪਸੀ ਲਈ ਥਾਂ-ਥਾਂ ਭਟਕ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਨਵੀਂ ਸਰਕਾਰ ਬਣਨ ਤੋਂ ਬਾਅਦ ਚੀਜਾਂ ਸਹੀ ਹੋ ਜਾਣਗੀਆਂ ਅਤੇ ਜਲਦ ਹੀ ਮੇਰੇ ਬੇਟੇ ਨੂੰ ਲਿਆਉਣ ਦੀ ਦਿਸ਼ਾ ਵੱਲ ਕੰਮ ਸ਼ੁਰੂ ਹੋ ਜਾਵੇਗਾ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਸ਼ਮੀਰ ਨਿਵਾਸੀ ਆਦਿਲ ਅਹਿਮਦ ਆਪਣੀ ਐਮਬੀਏ ਦੀ ਪੜ੍ਹਾਈ ਅਸਟ੍ਰੇਲੀਆ ਦੇ ਕਵੀਂਸਲੈਂਡ ਤੋਂ ਪੂਰੀ ਕੀਤੀ ਸੀ। ਇਸ ਸਾਲ ਦੀ ਸ਼ੁਰੂਆਤ 'ਚ ਸੀਰੀਆ ਵਿਖੇ ਉਸ ਨੇ ਅੱਤਵਾਦੀ ਸੰਗਠਨ ਆਈਐਸਆਈਐਸ ਦੇ ਹੋਰ ਨੌਜਵਾਨਾਂ ਨਾਲ ਗ੍ਰਿਫ਼ਤਾਰੀ ਹੋਣ ਤੇ ਆਤਮ ਸਮਰਪਨ ਕਰ ਦਿੱਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਫਯਾਜ਼ ਅਹਿਮਦ ਵੱਲੋਂ ਉਨ੍ਹਾਂ ਦੀ ਇਸ ਅਰਜ਼ੀ ਨੂੰ ਜ਼ਰੂਰੀ ਕਾਰਵਾਈ ਲਈ ਨਵੀਂ ਦਿੱਲੀ ਦੀ ਕੇਂਦਰੀ ਸੁਰੱਖਿਆ ਏਜੰਸੀਆਂ ਨੂੰ ਭੇਜ ਦਿੱਤੀ ਗਈ ਹੈ। ਇੱਕ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਦੇ ਦੱਸਿਆ ਕਿ ਜੇਕਰ ਆਦਿਲ ਅਹਿਮਦ ਨੂੰ ਵਾਪਿਸ ਲਿਆਂਦਾ ਗਿਆ ਤਾਂ ਉਸ ਕੋਲੋਂ ਅੱਤਵਾਦੀ ਸੰਗਠਨ ਆਈਐਸਆਈਐਸ ਬਾਰੇ ਕਾਫੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।