ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੀ ਪੁਲਿਸ ਚੌਕੀ 'ਚ ਅੱਤਵਾਦੀ ਵੱਲੋਂ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ 'ਚ 2 ਪੁਲਿਸ ਮੁਲਾਜ਼ਮ ਜ਼ਖਮੀ ਹਨ। ਜ਼ਖਮੀ ਮੁਲਾਜ਼ਮਾਂ ਨੂੰ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ ਤੇ ਸੁਰੱਖਿਆ ਬਲਾਂ ਵੱਲੋਂ ਇਸ ਹਮਲਾ ਦਾ ਸਰਚ ਆਪ੍ਰੇਸ਼ਨ ਜਾਰੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਗੌਲੀਬਾਰੀ ਕਿਸ਼ਤਵਾੜ ਦੇ ਸੈਮੀਨਾ ਕਲੋਨੀ 'ਚ ਹੋਈ ਹੈ। ਜ਼ਖਮੀ ਮੁਲਾਜ਼ਮ ਦੇ ਨਾਮ ਮੁਹੰਮਦ ਸਲੀਮ ਤੇ ਅਜੈ ਕੁਮਾਰ ਹੈ। ਪੁਲਿਸ ਇਸ ਹਮਲੇ ਦੀ ਪੁਸ਼ਟੀ ਨਹੀਂ ਕਰ ਪਾ ਰਹੀ ਕਿ ਇਹ ਅੱਤਵਾਦੀ ਹਮਲਾ ਸੀ ਜਾਂ ਨਹੀਂ।
ਇਸ ਦੇ ਨਾਲ ਹੀ ਪੁਲਿਸ ਨੂੰ ਐਤਵਾਰ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਪੁਲਿਸ ਨੇ ਲਸ਼ਕਰ-ਏ-ਤੋਇਬਾ ਦੇ ਇੱਕ ਅੱਤਵਾਦੀ ਨੂੰ ਗਿਫ੍ਰਤਾਰ ਕੀਤਾ ਹੈ। ਜੋ ਕਿ ਕਿਸੇ ਵੱਡੀ ਘਟਨਾ ਨੂੰ ਅੰਜ਼ਾਮ ਦੇਣ ਵਾਲਾ ਸੀ।
ਜ਼ਿਕਰਯੋਗ ਹੈ ਕਿ ਪਾਕਿਸਤਾਨੀ ਲਸ਼ਕਰ ਹਮੇਸ਼ਾ ਭਾਰਤ ਖਿਲਾਫ਼ ਸਾਜਿਸ਼ ਰੱਚ ਦੇ ਹਨ ਤੇ ਭਾਰਤੀ ਪੁਲਿਸ ਉਸ ਹਰ ਸਾਜ਼ਿਸ ਨੂੰ ਨਾਕਾਮ ਕਰ ਦਿੰਦੀ ਹੈ।