ਜਲੇਸਰ (ਉੱਤਰ ਪ੍ਰਦੇਸ਼): ਦਾਉ ਦਿਆਲ 30 ਸਾਲਾਂ ਤੋਂ ਵੱਧ ਸਮੇਂ ਤੋਂ ਵੱਖ-ਵੱਖ ਤਰ੍ਹਾਂ ਅਤੇ ਆਕਾਰ ਦੀਆਂ ਘੰਟੀਆਂ ਬਣਾ ਰਹੇ ਹਨ, ਪਰ ਇਸ ਵਾਰ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਟੀਮ ਨੇ ਉੱਤਰ ਪ੍ਰਦੇਸ਼ ਦੇ ਅਯੁੱਧਿਆ ਦੇ ਰਾਮ ਮੰਦਰ ਲਈ 2,100 ਕਿਲੋਗ੍ਰਾਮ ਦਾ ਘੰਟਾ ਬਣਾ ਕੇ ਉੱਤਰ ਪ੍ਰਦੇਸ਼ ਦੇ ਜਲੇਸਰ ਨਗਰ ਵਿੱਚ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।
ਦੱਸ ਦੇਈਏ ਕਿ ਜਿਸ ਵਿਅਕਤੀ ਨੇ ਇਸ ਘੰਟੇ ਨੂੰ ਡਿਜ਼ਾਇਨ ਕੀਤਾ ਹੈ ਉਹ ਇੱਕ ਮੁਸਲਿਮ ਕਾਰੀਗਰ ਹੈ। ਉਸ ਦਾ ਨਾਂਅ ਇਕਬਾਲ ਮਿਸਤਰੀ ਹੈ। ਦਿਆਲ ਨੇ ਕਿਹਾ ਕਿ ਸਾਡੇ ਮੁਸਲਿਮ ਭਰਾਵਾਂ ਨੂੰ ਡਿਜ਼ਾਈਨਿੰਗ ਤੇ ਪਾਲਿਸ਼ਿੰਗ ਦੇ ਕੰਮ ਮਾਹਰ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਜਦੋਂ ਉਨ੍ਹਾਂ ਨੇ ਇਸ ਆਕਾਰ ਦੇ ਘੰਟੇ ਉੱਤੇ ਕੰਮ ਕੀਤਾ ਹੈ।
ਚਾਰ ਪੀੜੀਆਂ ਦੇ ਘੰਟੀ ਬਣਾਉਣ ਵਾਲੇ 50 ਸਾਲਾ ਦੇ ਦਿਆਲ ਨੇ ਕਿਹਾ, “ਜਦੋਂ ਤੁਸੀਂ ਇਸ ਆਕਾਰ ਦੀ ਘੰਟੀ ‘ਤੇ ਕੰਮ ਕਰਦੇ ਹੋ, ਤਾਂ ਮੁਸ਼ਕਲਾਂ ਦਾ ਪੱਧਰ ਕਈ ਗੁਣਾ ਜ਼ਿਆਦਾ ਵੱਧ ਜਾਂਦਾ ਹੈ। ਇਹ ਨਿਸ਼ਚਿਤ ਕਰਨਾ ਬਹੁਤ ਮੁਸ਼ਕਲ ਹੈ ਕਿ ਮਹੀਨੇ ਭਰ ਚੱਲਣ ਵਾਲੀ ਪ੍ਰਕਿਰਿਆ ਵਿੱਚ ਇੱਕ ਵੀ ਗਲਤੀ ਨਾ ਹੋ।
ਉਨ੍ਹਾਂ ਕਿਹਾ, 'ਇਹ ਸਾਡੇ ਲਈ ਉਤਸ਼ਾਹਿਤ ਕਰਨ ਵਾਲੀ ਗੱਲ ਹੈ ਕਿ ਅਸੀਂ ਇਸ ਨੂੰ ਰਾਮ ਮੰਦਰ ਲਈ ਬਣਾ ਰਹੇ ਹਾਂ, ਪਰ ਅਸਫਲ ਹੋਣ ਦਾ ਡਰ ਕੀਤੇ ਨਾ ਕੀਤੇ ਸਾਡੇ ਦਿਮਾਗ ਵਿੱਚ ਸੀ।'
ਮਿਸਤਰੀ ਮੁਤਾਬਕ, ਅਜਿਹੇ ਕੰਮਾਂ ਵਿੱਚ ਸਫਲਤਾ ਦੀ ਕੋਈ ਗਰੰਟੀ ਨਹੀਂ ਹੈ। ਜੇ ਪਿਘਲੇ ਹੋਏ ਧਾਤ ਨੂੰ ਢਾਂਚੇ ਵਿੱਚ ਪਾਉਣ ਵਿੱਚ ਪੰਜ ਸਕਿੰਟ ਦੀ ਦੇਰੀ ਹੁੰਦੀ ਹੈ, ਤਾਂ ਪੂਰੀ ਕੋਸ਼ਿਸ਼ ਬੇਕਾਰ ਹੋ ਜਾਂਦੀ ਹੈ।
ਆਪਣੀ ਪ੍ਰਾਪਤੀ ਦਾ ਜਸ਼ਨ ਮਨਾਉਂਦਿਆਂ, 56 ਸਾਲਾ ਮਿਸਤਰੀ ਨੇ ਕਿਹਾ, ‘ਇਸ ਦੀ ਸਭ ਤੋਂ ਅਨੌਖੀ ਗੱਲ ਇਹ ਹੈ ਕਿ ਇਹ ਉੱਪਰ ਤੋਂ ਹੇਠਾਂ ਤੱਕ ਇਕਸਾਰ ਹੈ। ਇਸ ਵਿੱਚ ਬਹੁਤ ਸਾਰੇ ਟੁਕੜੇ ਨਹੀਂ ਜੋੜੇ ਗਏ ਹਨ। ਇਸ ਕਾਰਨ ਇਹ ਬਹੁਤ ਮੁਸ਼ਕਲ ਕੰਮ ਸੀ। ਇਹ ਘੰਟਾ ਨਾ ਸਿਰਫ ਪਿੱਤਲ ਨਾਲ ਬਣਿਆ ਹੈ ਸਗੋਂ 'ਅਸ਼ਟਧਤੁ' ਯਾਨੀ ਕਿ ਅੱਠ ਧਾਤਾਂ- ਸੋਨਾ, ਚਾਂਦੀ, ਤਾਂਬਾ, ਜ਼ਿੰਕ, ਲੀਡ, ਟੀਨ, ਲੋਹਾ ਅਤੇ ਪਾਰਾ ਦਾ ਮਿਸ਼ਰਣ ਹੈ।
ਏਟਾ ਜ਼ਿਲ੍ਹੇ ਵਿੱਚ ਜਲੇਸਰ ਮਿਉਂਸਪਲ ਕੌਂਸਲ ਦੇ ਮੁਖੀ ਅਤੇ ਘੰਟਾ ਬਣਾਉਣ ਵਾਲੀ ਵਰਕਸ਼ਾਪ ਦੇ ਮਾਲਕ ਵਿਕਾਸ ਮਿੱਤਲ ਨੇ ਕਿਹਾ, "ਇਹ ਵਸਤੂ, ਜੋ ਭਾਰਤ ਦਾ ਸਭ ਤੋਂ ਵੱਡਾ ਘੰਟਾ ਹੈ, ਉਸ ਨੂੰ ਰਾਮ ਮੰਦਰ ਵਿੱਚ ਦਾਨ ਕੀਤਾ ਜਾਵੇਗਾ।"
ਮਿੱਤਲ ਪਰਿਵਾਰ ਨੂੰ 2,100 ਕਿਲੋਗ੍ਰਾਮ ਦਾ ਘੰਟਾ ਤਿਆਰ ਕਰਨ ਦਾ ਆਡਰ ਰਾਮ ਮੰਦਰ ਮਾਮਲੇ ਵਿੱਚ ਪਿਛਲੇ ਸਾਲ ਨਵੰਬਰ ਵਿੱਚ ਆਏ ਫੈਸਲੇ ਦੇ ਤਰੁੰਤ ਬਾਅਦ ਨਿਰਮੋਹੀ ਅਖਾੜਾ ਤੋਂ ਮਿਲਿਆ ਸੀ। ਜੋ ਆਯੁੱਧਿਆ ਵਿਵਾਦ ਵਿੱਚ ਇੱਕ ਵਾਦੀ ਸੀ।
ਦੇਸ਼ ਦੀ 'ਸਭ ਤੋਂ ਵੱਡੀ ਘੰਟੀ' ਬਣਾਉਣ ਲਈ 25 ਕਾਰੀਗਰਾਂ ਦੀ ਇੱਕ ਟੀਮ ਸੀ ਜਿਸ ਵਿੱਚ ਹਿੰਦੂ ਅਤੇ ਮੁਸਲਮਾਨ ਦੋਵਾਂ ਸਨ। ਇਸ ਘੰਟੀ ਨੂੰ ਬਣਾਉਣ ਲਈ ਕਾਰੀਗਰਾਂ ਨੇ ਇੱਕ ਮਹੀਨਾ ਅੱਠ ਘੰਟੇ ਕੰਮ ਕੀਤਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਿਆਲ ਨੇ ਇੱਕ ਘੰਟਾ 101 ਕਿੱਲੋ ਭਾਰ ਬਣਾਇਆ ਜੋ ਉੱਤਰਾਖੰਡ ਦੇ ਕੇਦਾਰਨਾਥ ਮੰਦਰ ਵਿੱਚ ਵਰਤਿਆ ਗਿਆ ਸੀ।
ਇਹ ਵੀ ਪੜ੍ਹੋ:ਜੋਧਪੁਰ: ਪਾਕਿ ਤੋਂ ਆਏ ਹਿੰਦੂ ਸ਼ਰਨਾਰਥੀ ਪਰਿਵਾਰ ਦੇ 11 ਲੋਕਾਂ ਦੀ ਸ਼ੱਕੀ ਹਾਲਤ 'ਚ ਮੌਤ