ਨਵੀਂ ਦਿੱਲੀ: ਵਕੀਲਾਂ ਦੇ ਘਰਾਣੇ ਤੋਂ ਤਾਲੁਕ ਰੱਖਣ ਦੇ ਬਾਵਜੂਦ ਅਰੁਣ ਜੇਟਲੀ ਨੇ ਸਿਆਸਤ ਦੇ ਦਾਅ ਪੇਚ ਸਿਖਣ ਲਈ ਗੁਰੂ ਧਾਰਿਆ ਸੀ। ਅਰੁਣ ਜੇਟਲੀ ਨੇ ਇਹ ਗੁਰੂ 'ਜੈ ਪ੍ਰਕਾਸ਼ ਨਰਾਇਣ' ਨੂੰ ਚੁਣਿਆ ਸੀ, ਜਿਨ੍ਹਾਂ ਨੂੰ ਜੇ.ਪੀ ਵਜੋਂ ਜਾਣਿਆ ਜਾਂਦਾ ਸੀ।
75 ਦੀ ਐਮਰਜੈਂਸੀ ਦੌਰਾਨ ਕੱਟੀ ਸੀ 19 ਮਹੀਨਿਆਂ ਦੀ ਜੇਲ੍ਹ
1975 ਵਿੱਚ ਜਦੋਂ 22 ਮਹੀਨਿਆਂ ਦੀ ਐਮਰਜੈਂਸੀ ਐਲਾਨੀ ਗਈ ਸੀ, ਅਰੁਣ ਜੇਟਲੀ ਉਨ੍ਹਾਂ ਲੀਡਰਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਇਨ੍ਹਾਂ ਲੀਡਰਾਂ ਨੂੰ 19 ਮਹੀਨਿਆਂ ਤੱਕ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਕੈਦ ਕਰ ਕੇ ਰੱਖਿਆ ਗਿਆ ਸੀ। ਇਹ ਸਫ਼ਰ ਜੇਟਲੀ ਦੀ ਅੱਗੇ ਦੀ ਜ਼ਿੰਦਗੀ ਲਈ ਇੱਕ ਨਵਾਂ ਮੋੜ ਸਾਬਿਤ ਹੋਇਆ। ਜੇਲ੍ਹ ਵਿੱਚ ਜੇਟਲੀ ਨੇ ਵੱਖ ਵੱਖ ਪਿਛੋਕੜ ਵਾਲੇ ਲੋਕਾਂ ਨੂੰ ਵੇਖਿਆ।
ਇਸ ਕ੍ਰਾਂਤੀ ਦਾ ਅਸਰ 1977 ਦੀ ਚੋਣਾਂ ਵਿੱਚ ਸਾਫ਼ ਨਜਰ ਆ ਗਿਆ, ਜਦੋਂ ਆਮ ਚੋਣਾਂ ਵਿੱਚ ਕਾਂਗਰਸ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਸੱਤਾ ਵਿਚ ਆਈ ਤੇ ਅਰੁਣ ਜੇਟਲੀ ਨੂੰ ਲੋਕਤੰਤਰਿਕ ਯੁਵਾ ਮੋਰਚੇ ਦਾ ਕਨਵੀਨਰ ਬਣਾ ਦਿੱਤਾ ਗਿਆ।