ਨਵੀਂ ਦਿੱਲੀ: ਫੇਸਬੁੱਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਦੇ ਪੇਜ ਦੀ ਜਾਂਚ ਕੀਤੀ ਜਾ ਰਹੀ ਹੈ। ਮੀਰਾ ਕੁਮਾਰ ਦਾ ਫੇਸਬੁੱਕ 'ਤੇ ਅਧਿਕਾਰਤ ਪੇਜ ਇੱਕ ਦਿਨ ਪਹਿਲਾਂ ਹੀ ਬਲਾਕ ਕੀਤਾ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਪੇਜ ਅਣਬਲਾਕ ਵੀ ਹੋ ਗਿਆ ਸੀ। ਫੇਸਬੁੱਕ ਦੀ ਇਹ ਸਪਸ਼ਟੀਕਰਨ ਇਸ ਬਾਰੇ ਵਿੱਚ ਆਇਆ ਹੈ।
ਕੰਪਨੀ ਦੇ ਇਕ ਬੁਲਾਰੇ ਨੇ ਕਿਹਾ, “ਅਸੀਂ ਮੀਰਾ ਕੁਮਾਰ ਦੇ ਫੇਸਬੁੱਕ ਪੇਜ ਨੂੰ ਮੁੜ ਤੋਂ ਚਾਲੂ ਕਰ ਦਿੱਤਾ ਹੈ, ਜਿਸ ਨੂੰ ਬਲੌਕ ਕਰ ਦਿੱਤਾ ਗਿਆ ਸੀ। ਸਾਨੂੰ ਉਨ੍ਹਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਲਈ ਅਫ਼ਸੋਸ ਹੈ ਅਤੇ ਅਸੀਂ ਇਸ ਮੁੱਦੇ ਦੀ ਜਾਂਚ ਕਰ ਰਹੇ ਹਾਂ।” ਮੀਰਾ ਕੁਮਾਰ ਨੇ ਵੀਰਵਾਰ ਨੂੰ ਇੱਕ ਪੋਸਟ ਕੀਤੇ ਟਵੀਟ ਵਿੱਚ ਕਿਹਾ ਕਿ ਪੇਜ ਨੂੰ ਬਲਾਕ ਕਰਨਾ ਲੋਕਤੰਤਰ ਉੱਤੇ ਇੱਕ ਧੱਬਾ ਹੈ।
ਉਨ੍ਹਾਂ ਨੇ ਹਿੰਦੀ ਵਿੱਚ ਟਵੀਟ ਕਰਦਿਆਂ ਕਿਹਾ, "ਫੇਸਬੁੱਕ ਪੇਜ ਬਲਾਕ ਹੋਇਆ! ਆਖਰ ਕਿਉਂ? ਲੋਕਤੰਤਰ ਉੱਤੇ ਹਮਲਾ! ਇਹ ਇਤਫ਼ਾਕ ਨਹੀਂ ਹੋ ਸਕਦਾ ਕਿ ਫੇਸਬੁੱਕ ਮੇਰੇ ਪੇਜ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਲੌਕ ਕਰਦਾ ਹੈ!"
ਉਨ੍ਹਾਂ ਨੇ ਇੱਕ ਹੋਰ ਟਵੀਟ ਵਿੱਚ ਕਿਹਾ ਕਿ ਫੇਸਬੁੱਕ ਪੇਜ ਕਾਫ਼ੀ ਵਿਰੋਧ ਤੋਂ ਬਾਅਦ ਅਣਬਲਾਕ ਹੋ ਗਿਆ ਹੈ।
ਦੱਸਣਯੋਗ ਹੈ ਕਿ ਫੇਸਬੁੱਕ ਪਿਛਲੇ ਕਈ ਮਹੀਨਿਆਂ ਤੋਂ ਆਪਣੀ ਰਾਜਨੀਤਿਕ ਝੁਕਾਅ ਅਤੇ ਸੱਤਾ ਦੇ ਨੇੜੇ ਲੋਕਾਂ ਵਿੱਚ ਨਫ਼ਰਤ ਫੈਲਾਉਣ ਵਾਲੀਆਂ ਘਟਨਾਵਾਂ ਨਾਲ ਨਜਿੱਠਣ ਵਿੱਚ ਅਸਫਲ ਰਹਿਣ ਕਾਰਨ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ।