ਭੁਨੇਸ਼ਵਰ : ਹੈਦਰਾਬਾਦ ਤੋਂ ਗੁਵਾਹਾਟੀ ਤੱਕ ਦੀ ਉਡਾਣ ਨੂੰ ਬੀਜੂ ਪਟਨਾਇਕ ਕੌਮਾਂਤਰੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਡਿੰਗ ਕਰਵਾਈ ਗਈ।
ਇਸ ਬਾਰੇ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ 20 ਸਾਲਾਂ ਯਾਤਰੀ ਨੂੰ ਹਵਾਈ ਜਹਾਜ਼ ਚੋਂ ਕੱਢਿਆ ਗਿਆ ਅਤੇ ਉਸ ਨੂੰ ਬੀਜੂ ਪਟਨਾਇਕ ਹਵਾਈ ਅੱਡੇ ਉੱਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਪੁਲਿਸ ਅਧਿਕਾਰੀ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਡਾਨ ਦੇ ਦੌਰਾਨ ਯਾਤਰੀ ਜਹਾਜ਼ ਦੇ ਅੰਦਰ ਹੰਗਾਮਾ ਕਰ ਰਿਹਾ ਸੀ। ਉਸ ਨੇ ਹਵਾ ਵਿੱਚ ਜਹਾਜ਼ ਦੀ ਅਪਾਤਕਾਲੀਨ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ। ਉਸ ਦੀ ਇਸ ਹਰਕਤ ਦੇ ਕਾਰਨ ਜਹਾਜ਼ ਵਿੱਚ ਸਵਾਰ ਹੋਰ ਯਾਤਰੀ ਡਰ ਗਏ ਅਤੇ ਬਾਰ-ਬਾਰ ਜਹਾਜ਼ ਦੇ ਕਰੂ ਮੈਬਰਾਂ ਵੱਲੋਂ ਮਨਾਂ ਕੀਤੇ ਜਾਣ ਤੇ ਵੀ ਉਹ ਨਹੀਂ ਮੰਨਿਆ। ਇਸ ਤੋਂ ਬਾਅਦ ਉਸ ਨੂੰ ਬੀਜੂ ਪਟਨਾਇਕ ਹਵਾਈ ਅੱਡੇ ਜਹਾਜ਼ ਦੀ ਐਮਰਜੈਂਸੀ ਲੈਡਿੰਗ ਕਰਵਾ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਕਿਉਂਕਿ ਮੁਲਜ਼ਮ ਯਾਤਰੀ ਨੇ ਸੁਰੱਖਿਆ ਦੇ ਨਿਯਮਾਂ ਦੀ ਉਲੰਘਣਾ ਕੀਤੀ ਸੀ।