ਨਵੀਂ ਦਿੱਲੀ: ਦੇਸ਼ ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ। ਅਜਿਹੇ ਵਿੱਚ ਭਾਰਤੀ ਰੇਲਵੇ ਇਸ ਮੁਸ਼ਕਲ ਸਮੇਂ ਦੌਰਾਨ ਪ੍ਰਭਾਵਿਤ ਲੋਕਾਂ ਨੂੰ ਰਾਹਤ ਦਿਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਹੈ। ਪ੍ਰਵਾਸੀਆਂ ਨੂੰ ਗ੍ਰਹਿ ਰਾਜ ਵਿੱਚ ਪਹੁੰਚਣ ਲਈ ਰਾਹਤ ਪ੍ਰਦਾਨ ਕਰਨ ਦੇ ਨਿਰੰਤਰ ਯਤਨਾਂ ਤਹਿਤ ਰੇਲਵੇ ਨੇ ਹੁਣ ਤੱਕ 2818 ਸ਼੍ਰਮਿਕ ਸਪੈਸ਼ਲ ਰੇਲ ਗੱਡੀਆਂ ਦਾ ਸੰਚਾਲਨ ਕੀਤਾ ਹੈ।
-
Indian Railways had schedule for 2600 trains for 36 lacs migrate peoples by Shramik Special Trains in next 10 days pic.twitter.com/9skQIML96O
— Ministry of Railways (@RailMinIndia) May 24, 2020 " class="align-text-top noRightClick twitterSection" data="
">Indian Railways had schedule for 2600 trains for 36 lacs migrate peoples by Shramik Special Trains in next 10 days pic.twitter.com/9skQIML96O
— Ministry of Railways (@RailMinIndia) May 24, 2020Indian Railways had schedule for 2600 trains for 36 lacs migrate peoples by Shramik Special Trains in next 10 days pic.twitter.com/9skQIML96O
— Ministry of Railways (@RailMinIndia) May 24, 2020
ਰੇਲਵੇ ਮੰਤਰਾਲੇ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਅੰਕੜਿਆਂ ਮੁਤਾਬਕ ਇਨ੍ਹਾਂ ਵਿੱਚੋਂ 2253 ਰੇਲ ਗੱਡੀਆਂ ਆਪਣੀ ਮੰਜ਼ਿਲ 'ਤੇ ਪਹੁੰਚ ਗਈਆਂ ਹਨ ਅਤੇ 565 ਟ੍ਰੇਨਾਂ ਮੌਜੂਦਾ ਸਮੇਂ ਆਪਣੀ ਮੰਜ਼ਿਲ ਵੱਲ ਵੱਧ ਰਹੀਆਂ ਹਨ। 60 ਰੇਲ ਗੱਡੀਆਂ ਅਜੇ ਪਾਈਪਲਾਈਨ ਵਿੱਚ ਹਨ।
ਅਗਲੇ 10 ਦਿਨਾਂ 'ਚ ਚੱਲਣਗੀਆਂ 2600 ਹੋਰ ਸ਼੍ਰਮਿਕ ਸਪੈਸ਼ਲ
ਇੱਕ ਵੱਡੇ ਫ਼ੈਸਲੇ ਵਿੱਚ ਰੇਲਵੇ ਮੰਤਰਾਲੇ ਨੇ ਰਾਜ ਸਰਕਾਰਾਂ ਦੀਆਂ ਜ਼ਰੂਰਤਾਂ ਅਨੁਸਾਰ ਅਗਲੇ ਦਸ ਦਿਨਾਂ ਵਿੱਚ ਦੇਸ਼ ਭਰ ਵਿੱਚ 2600 ਹੋਰ ਸ਼੍ਰਮਿਕ ਸਪੈਸ਼ਲ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ।
ਦੱਸਣਯੋਗ ਹੈ ਕਿ ਭਾਰਤੀ ਰੇਲਵੇ ਨੇ 01 ਮਈ 2020 ਤੋਂ 'ਸ਼੍ਰਮਿਕ ਸਪੈਸ਼ਲ' ਰੇਲ ਗੱਡੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ, ਤਾਂ ਕਿ ਤਾਲਾਬੰਦੀ ਕਾਰਨ ਵੱਖ-ਵੱਖ ਥਾਵਾਂ 'ਤੇ ਫਸੇ ਪ੍ਰਵਾਸੀ ਕਾਮਿਆਂ, ਸ਼ਰਧਾਲੂਆਂ, ਯਾਤਰੀਆਂ, ਵਿਦਿਆਰਥੀਆਂ ਅਤੇ ਹੋਰ ਵਿਅਕਤੀਆਂ ਨੂੰ ਭੇਜਿਆ ਜਾ ਸਕੇ।
ਹੁਣ ਤੱਕ ਲਗਭਗ 36 ਲੱਖ ਫਸੇ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਵਿੱਚ ਪਹੁੰਚਾਇਆ ਗਿਆ ਹੈ।