ਨਵੀਂ ਦਿੱਲੀ: ਭਾਰਤੀ ਰੇਲਵੇ ਨੇ ਇੱਕ ਵੱਡਾ ਐਲਾਨ ਕਰਦਿਆਂ ਰਿਜ਼ਰਵੇਸ਼ਨ ਦੀ ਪੁਰਾਣੀ ਪ੍ਰਣਾਲੀ ਨੂੰ ਲਾਗੂ ਕਰ ਦਿੱਤਾ ਹੈ ਜਿਸ ਨਾਲ 1 ਜੂਨ ਤੋਂ ਚੱਲਣ ਵਾਲੀਆਂ ਰੇਲ ਗੱਡੀਆਂ ਦੇ ਸੰਬੰਧ ਵਿੱਚ ਵੱਡੀ ਤਬਦੀਲੀ ਆਈ ਹੈ। ਇਸ ਤਹਿਤ ਯਾਤਰੀਆਂ ਨੂੰ 30 ਦਿਨਾਂ ਦੀ ਥਾਂ 120 ਦਿਨ ਪਹਿਲਾਂ ਰੇਲਵੇ ਰਿਜ਼ਰਵੇਸ਼ਨ ਦੀ ਸਹੂਲਤ ਮਿਲੇਗੀ।
-
Indian Railways has decided that for all trains notified to run, the advance reservation period (ARP) shall be incresed from 30 days to 120 days
— Ministry of Railways (@RailMinIndia) May 28, 2020 " class="align-text-top noRightClick twitterSection" data="
Booking of Parcel and luggage shall also be permitted.https://t.co/raOxT9SfMU#IndiaFightsCorona pic.twitter.com/9cJUcarUow
">Indian Railways has decided that for all trains notified to run, the advance reservation period (ARP) shall be incresed from 30 days to 120 days
— Ministry of Railways (@RailMinIndia) May 28, 2020
Booking of Parcel and luggage shall also be permitted.https://t.co/raOxT9SfMU#IndiaFightsCorona pic.twitter.com/9cJUcarUowIndian Railways has decided that for all trains notified to run, the advance reservation period (ARP) shall be incresed from 30 days to 120 days
— Ministry of Railways (@RailMinIndia) May 28, 2020
Booking of Parcel and luggage shall also be permitted.https://t.co/raOxT9SfMU#IndiaFightsCorona pic.twitter.com/9cJUcarUow
ਰੇਲਵੇ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ, “ਰੇਲਵੇ ਮੰਤਰਾਲੇ ਨੇ ਸਾਰੀਆਂ ਸਪੈਸ਼ਲ ਰੇਲ ਗੱਡੀਆਂ ਦੀ ਐਡਵਾਂਸ ਰਿਜ਼ਰਵੇਸ਼ਨ ਪੀਰੀਅਡ (ਏਆਰਪੀ) ਨੂੰ 30 ਦਿਨਾਂ ਤੋਂ ਵਧਾ ਕੇ 120 ਦਿਨਾਂ ਤੱਕ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸਾਰੀਆਂ 230 ਰੇਲ ਗੱਡੀਆਂ ਵਿਚ ਪਾਰਸਲ ਤੇ ਸਮਾਨ ਦੀ ਬੁਕਿੰਗ ਦੀ ਆਗਿਆ ਦਿੱਤੀ ਜਾਵੇਗੀ।"
ਇਸ ਦੇ ਨਾਲ ਹੀ, ਰੇਲਵੇ ਵਲੋਂ ਤਤਕਾਲ ਕੋਟਾ ਵੀ ਲਾਗੂ ਕੀਤਾ ਗਿਆ ਹੈ। ਨਵੀਂ ਪ੍ਰਣਾਲੀ 31 ਮਈ ਤੋਂ ਲਾਗੂ ਹੋਵੇਗੀ। ਇਹ ਸਹੂਲਤ ਦੇਸ਼ ਭਰ ਦੀਆਂ 30 ਵਿਸ਼ੇਸ਼ ਰਾਜਧਾਨੀ ਐਕਸਪ੍ਰੈਸ ਰੇਲ ਗੱਡੀਆਂ ਵਿੱਚ ਵੀ ਲਾਗੂ ਹੋਵੇਗੀ, ਜੋ ਕਿ 1 ਜੂਨ ਤੋਂ ਚੱਲਣ ਵਾਲੀਆਂ 200 ਸਪੈਸ਼ਲ ਰੇਲ ਗੱਡੀਆਂ ਹਨ।
ਰੇਲ ਮੰਤਰਾਲੇ ਨੇ ਕਿਹਾ ਕਿ, "ਉਪਰੋਕਤ ਬਦਲਾਅ 31 ਮਈ 2020 ਦੀ ਰੇਲਵੇ ਦੀ ਬੁਕਿੰਗ ਮਿਤੀ ਤੇ ਸਵੇਰੇ 08:00 ਵਜੇ ਤੋਂ ਲਾਗੂ ਕੀਤੇ ਜਾਣਗੇ।" ਦੱਸ ਦੇਈਏ ਕਿ ਤਾਲਾਬੰਦੀ ਦੇ ਵਿਚਕਾਰ ਰੇਲਵੇ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਦੇਸ਼ ਦੇ 15 ਵੱਡੇ ਸ਼ਹਿਰਾਂ ਲਈ 30 ਜੋੜੀ ਦੀਆਂ ਸਪੈਸ਼ਲ ਰੇਲ ਗੱਡੀਆਂ ਚਲਾਉਣ ਦਾ ਪ੍ਰਬੰਧ ਕੀਤਾ ਹੈ।
ਇਹ ਰੇਲ ਗੱਡੀਆਂ ਪ੍ਰੀਮੀਅਮ ਸ਼੍ਰੇਣੀ ਦੀਆਂ ਹਨ। ਇਨ੍ਹਾਂ ਵਿੱਚ ਤਾਲਾਬੰਦੀ ਲਾਗੂ ਹੋਣ ਕਾਰਨ ਬਾਹਰਲੇ ਸੂਬਿਆਂ ਵਿੱਚ ਫਸੇ ਹਜ਼ਾਰਾਂ ਯਾਤਰੀ ਆਪਣੀ ਮੰਜ਼ਿਲ 'ਤੇ ਜਾ ਰਹੇ ਹਨ। ਇਹ ਰੇਲ ਗੱਡੀਆਂ ਦਿੱਲੀ ਤੋਂ ਰਾਂਚੀ, ਹਾਵੜਾ, ਭੁਵਨੇਸ਼ਵਰ, ਅਹਿਮਦਾਬਾਦ, ਪਟਨਾ ਆਦਿ ਸਮੇਤ 15 ਵੱਡੇ ਸ਼ਹਿਰਾਂ ਲਈ ਸ਼ੁਰੂ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ: ਗੂਗਲ ਆਪਣੇ ਦਫ਼ਤਰ 6 ਜੁਲਾਈ ਤੋਂ ਖੋਲ੍ਹੇਗਾ, ਸਾਰੇ ਵਰਕਰਾਂ ਨੂੰ ਦੇਵੇਗਾ 1 ਹਜ਼ਾਰ ਡਾਲਰ