ਨਵੀਂ ਦਿੱਲੀ: ਭਾਰਤੀ ਮੂਲ ਦੇ ਡਾਕਟਰ ਅੰਕਿਤ ਭਰਤ ਨੇ ਅਮਰੀਕਾ 'ਚ ਇੱਕ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ। ਕੋਰੋਨਾ ਪੀੜਤ ਇੱਕ ਔਰਤ ਦੇ ਫੇਫੜਿਆਂ ਦਾ ਭਾਰੀ ਨੁਕਸਾਨ ਹੋ ਗਿਆ ਸੀ, ਜਿਸ ਨੂੰ ਡਾ. ਅੰਕਿਤ ਦੀ ਟੀਮ ਨੇ ਸਫਲਤਾਪੂਰਵਕ ਦੋਵਾਂ ਫੇਫੜਿਆਂ ਨੂੰ ਟ੍ਰਾਂਸਪਲਾਂਟ ਕੀਤਾ ਅਤੇ ਪੂਰੀ ਦੁਨੀਆਂ ਵਿੱਚ ਭਾਰਤੀ ਹੁਨਰ ਦਾ ਲੋਹਾ ਮਨਵਾਇਆ।
ਇਹ ਸਾਰੇ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ
ਇਸ ਦੇ ਨਾਲ ਹੀ ਦੇਸ਼ ਦੇ ਸਭ ਤੋਂ ਵੱਡੇ ਹਸਪਤਾਲ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੇ ਕਾਰਡਿਓ ਰੇਡੀਓਲੋਜੀ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਡਾ. ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸਾਰੇ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜੇਕਰ ਢੁਕਵਾਂ ਵਾਤਾਵਰਣ ਅਤੇ ਸਹੂਲਤਾਂ ਹੋਣ ਤਾਂ ਇਥੋਂ ਦੇ ਡਾਕਟਰ ਵੀ ਡਾ. ਅੰਕਿਤ ਵਾਂਗ ਕੰਮ ਕਰਨ ਦੇ ਸਮਰੱਥ ਹਨ।
ਡਾ. ਅਮਰਿੰਦਰ ਸਿੰਘ ਨੇ ਕਿਹਾ ਕਿ ਡਾ. ਅੰਕਿਤ ਨੇ ਅਮਰੀਕਾ ਦੇ ਸ਼ਿਕਾਗੋ ਵਿੱਚ ਇੱਕ 20 ਸਾਲਾ ਔਰਤ ਦੇ ਦੋਵੇਂ ਫੇਫੜਿਆਂ ਨੂੰ ਟ੍ਰਾਂਸਪਲਾਂਟ ਕਰਕੇ ਵੱਡਾ ਕਾਰਨਾਮਾ ਕੀਤਾ ਹੈ। ਉਨ੍ਹਾਂ ਨੇ ਭਾਰਤ ਦਾ ਨਾਂਅ ਉੱਚਾ ਕੀਤਾ ਹੈ ਅਤੇ ਸਾਰੇ ਭਾਰਤੀਆਂ ਨੂੰ ਉਨ੍ਹਾਂ 'ਤੇ ਮਾਣ ਹੋਣਾ ਚਾਹੀਦਾ ਹੈ।
ਕੋਰੋਨਾ ਕਾਰਨ ਦੋਵੇਂ ਫੇਫੜੇ ਹੋ ਗਏ ਸੀ ਖ਼ਰਾਬ
ਅਮਰਿੰਦਰ ਸਿੰਘ ਨੇ ਕਿਹਾ ਕਿ ਡਾ. ਅੰਕਿਤ ਇੱਕ ਔਰਤ ਦੇ ਫੇਫੜਿਆਂ ਨੂੰ ਟ੍ਰਾਂਸਪਲਾਂਟ ਕਰਕੇ ਦੁਨੀਆ ਵਿਚ ਅਜਿਹਾ ਦੂਜਾ ਡਾਕਟਰ ਬਣ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਦੋਵੇਂ ਫੇਫੜਿਆਂ ਨੂੰ ਟ੍ਰਾਂਸਪਲਾਂਟ ਕਰਨ ਵਾਲੇ ਪਹਿਲੇ ਡਾਕਟਰ ਹਨ।