ETV Bharat / bharat

IMA ਪਾਸਿੰਗ ਆਊਟ ਪਰੇਡ: ਇਸ ਵਾਰ ਵੱਖਰੇ ਤਰੀਕੇ ਨਾਲ ਅਫ਼ਸਰ ਬਣੇ ਉਮੀਦਵਾਰ

ਆਈਐਮਏ ਦੀ ਪਾਸਿੰਗ ਆਊਟ ਪਰੇਡ ਵਿੱਚ 423 ਜੈਂਟਲਮੈਨ ਉਮੀਦਵਾਰ ਸ਼ਾਮਲ ਹੋਣਗੇ। ਆਈਐਮਏ ਦੇ ਇਤਿਹਾਸ ਵਿੱਚ ਕਈ ਪਰੰਪਰਾਵਾਂ ਨੂੰ ਤੋੜਿਆ ਜਾ ਰਿਹਾ ਹੈ, ਜਦੋਂ ਕਿ ਕੁੱਝ ਨਵੀਆਂ ਰਵਾਇਤਾਂ ਨੂੰ ਅਪਣਾਇਆ ਜਾ ਰਿਹਾ ਹੈ।

333 gentlemen cadets to be inducted into army after imas passing out parade today
IMA ਪਾਸਿੰਗ ਆਊਟ ਪਰੇਡ: ਇਸ ਵਾਰ ਵੱਖਰੇ ਤਰੀਕੇ ਨਾਲ ਅਫ਼ਸਰ ਬਨਣਗੇ ਉਮੀਦਵਾਰ
author img

By

Published : Jun 13, 2020, 10:08 AM IST

ਦੇਹਰਾਦੂਨ: ਇੰਡੀਅਨ ਮਿਲਟਰੀ ਅਕੈਡਮੀ (IMA) ਦੇ 88 ਸਾਲਾਂ ਦੇ ਸ਼ਾਨਦਾਰ ਇਤਿਹਾਸ ਵਿੱਚ ਅੱਜ ਇੱਕ ਨਵਾਂ ਅਧਿਆਏ ਜੁੜ ਰਿਹਾ ਹੈ। ਕੋਰੋਨਾ ਸੰਕਟ ਦੇ ਵਿਚਕਾਰ ਆਈਐਮਏ ਦੇ ਇਤਿਹਾਸ ਵਿੱਚ ਬਹੁਤ ਸਾਰੀਆਂ ਪਰੰਪਰਾਵਾਂ ਨੂੰ ਤੋੜਿਆ ਜਾ ਰਿਹਾ ਹੈ, ਜਦੋਂ ਕਿ ਕੁੱਝ ਨਵੀਆਂ ਪਰੰਪਰਾਵਾਂ ਨੂੰ ਅਪਣਾਇਆ ਜਾ ਰਿਹਾ ਹੈ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਆਈਐਮਏ ਦੀ ਪਾਸਿੰਗ ਆਊਟ ਪਰੇਡ ਸਿਰਫ਼ ਰੀਤੀ ਰਿਵਾਜਾਂ ਤੱਕ ਸੀਮਤ ਰਹੇਗੀ। ਉਮੀਦਵਾਰਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਪਾਸਿੰਗ ਆਊਟ ਪਰੇਡ ਲਈ ਸੱਦਾ ਨਹੀਂ ਦਿੱਤਾ ਗਿਆ ਹੈ। ਅੱਜ ਆਈਐਮਏ ਦੀ ਪਾਸਿੰਗ ਆਊਟ ਪਰੇਡ ਵਿੱਚ 423 ਜੈਂਟਲਮੈਨ ਉਮੀਦਵਾਰ ਸ਼ਾਮਿਲ ਹੋਏ। ਇਸ ਵਿੱਚ 333 ਭਾਰਤੀ ਉਮੀਦਵਾਰ ਅਤੇ 90 ਵਿਦੇਸ਼ੀ ਉਮੀਦਵਾਰ ਹਨ।

ਅੱਜ 333 ਜਾਂਬਾਜ ਇੰਡੀਅਨ ਮਿਲਟਰੀ ਅਕੈਡਮੀ ਵਿੱਚੋਂ ਪਾਸ ਹੋ ਕੇ ਭਾਰਤੀ ਫੌਜ ਵਿੱਚ ਅਧਿਕਾਰੀ ਬਣ ਗਏ। ਪਾਸਿੰਗ ਆਊਟ ਪਰੇਡ ਵਿੱਚ, ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਉਮੀਦਵਾਰ ਪਾਸ ਹੋ ਚੁੱਕੇ ਹਨ ਅਤੇ ਨਾ ਸਿਰਫ਼ ਉਮੀਦਵਾਰਾਂ ਦੇ ਪਰਿਵਾਰ, ਬਲਕਿ ਦੇਸ਼-ਵਿਦੇਸ਼ ਤੋਂ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਇਸ ਪਰੇਡ ਵਿੱਚ ਹਿੱਸਾ ਲੈਂਦੀਆਂ ਹਨ। ਪਰ ਪਹਿਲੀ ਵਾਰ ਕੋਰੋਨਾ ਸੰਕਟ ਕਾਰਨ ਪੀਓਪੀ ਦੇ ਅਧੀਨ ਵੱਖ-ਵੱਖ ਗਤੀਵਿਧੀਆਂ ਸੀਮਤ ਹੋ ਗਈਆਂ ਹਨ। ਅੱਜ ਹੋਣ ਵਾਲੀ ਪਾਸਿੰਗ ਆਊਟ ਪਰੇਡ ਦੌਰਾਨ ਦੇਖਣ ਵਾਲੀ ਗੈਲਰੀ ਪੂਰੀ ਤਰ੍ਹਾਂ ਖਾਲੀ ਰਹੇਗੀ। ਹਾਲਾਂਕਿ, ਲਾਈਵ ਸਟ੍ਰੀਮਿੰਗ ਦੇ ਜ਼ਰੀਏ ਪਰਿਵਾਰ ਘਰ ਬੈਠ ਕੇ ਆਪਣੇ ਬੱਚਿਆਂ ਦੀ ਪਰੇਡ ਵੇਖ ਸਕਦੇ ਹਨ।

ਕਿਹੜੀ-ਕਿਹੜੀ ਪਰੰਪਰਾ ਟੁੱਟੇਗੀ

  • ਆਈਐਮਏ ਦੀ ਸਖ਼ਤ ਟ੍ਰੇਨਿੰਗ ਤੋਂ ਬਾਅਦ ਪਾਸ ਆਊਟ ਉਮੀਦਵਾਰਾਂ ਲਈ ਸਭ ਤੋਂ ਜਜ਼ਬਾਤੀ ਪਲ ਉਹ ਹੈ ਜਦੋਂ ਉਨ੍ਹਾਂ ਦੇ ਪਰਿਵਾਰ ਉਨ੍ਹਾਂ ਦੀਆਂ ਵਰਦੀਆਂ 'ਤੇ ਰੈਂਕ ਲਗਾਉਂਦੇ ਹਨ, ਪਰ ਇਸ ਵਾਰ ਪਹਿਲੀ ਵਾਰ ਪੀਪਿੰਗ ਸਮਾਰੋਹ ਦੌਰਾਨ ਅਧਿਕਾਰੀ ਜੈਂਟਲਮੈਨ ਉਮੀਦਵਾਰ ਉਨ੍ਹਾਂ ਦੀਆਂ ਵਰਦੀਆਂ 'ਤੇ ਰੈਂਕ ਲਾਉਣਗੇ ਅਤੇ ਪਰਿਵਾਰ ਦੀ ਭੂਮਿਕਾ ਨਿਭਾਉਂਦੇ ਵੇਖੇ ਜਾਣਗੇ।
  • ਇਸ ਵਾਰ ਜੈਂਟਲਮੈਨ ਉਮੀਦਵਾਰ ਚੈਟਵੁਡ ਬਿਲਡਿੰਗ ਤੋਂ ਆਖ਼ਰੀ ਪੜਾਅ ਨੂੰ ਪਾਰ ਕਰਦੇ ਹੋਏ ਆਪਣੇ ਕੈਰੀਅਰ ਦੇ ਪਹਿਲੇ ਪੜਾਅ ਵੱਲ ਵਧਣਗੇ। ਦਰਅਸਲ, ਆਖ਼ਰੀ ਪੜਾਅ ਦੇ ਨਾਲ ਹੀ ਪਾਸਆਊਟ ਅਧਿਕਾਰੀ ਆਪਣੀ ਰੈਜੀਮੈਂਟ ਵਿੱਚ ਤਾਇਨਾਤ ਹੋ ਜਾਣਗੇ।
  • ਇਸ ਦੇ ਨਾਲ ਹੀ ਪਾਸਿੰਗ ਆਊਟ ਪਰੇਡ ਵਿੱਚ ਉਮੀਦਵਾਰਾਂ 'ਤੇ ਹੈਲੀਕਾਪਟਰ ਤੋਂ ਫੁੱਲਾਂ ਦੀ ਵਰਖਾ ਹੋਣਾ ਵੀ ਅੱਧ ਵਿਚਕਾਰ ਹੀ ਹੈ। ਪੀਪਿੰਗ ਸਮਾਰੋਹ ਦੀ ਸਹੁੰ ਚੁੱਕਣ ਤੋਂ ਬਾਅਦ ਆਈਐਮਏ ਦੀ ਪਾਸਿੰਗ ਆਊਟ ਪਰੇਡ ਵਿੱਚ, ਉਮੀਦਵਾਰਾਂ ਵੱਲੋਂ ਪੁਸ਼ਅਪ ਦੁਆਰਾ ਇੱਕ-ਦੂਜੇ ਦਾ ਹੌਂਸਲਾ ਵਧਾਉਣ ਦਾ ਇੱਕ ਵੱਖਰਾ ਨਜ਼ਾਰਾ ਰਹਿੰਦਾ ਹੈ। ਸ਼ਾਇਦ ਕੋਰੋਨਾ ਵਾਇਰਸ ਅਤੇ ਸਮਾਜਿਕ ਦੂਰੀਆਂ ਦੇ ਕਾਰਨ ਇਸ ਵਾਰ ਆਈਐਮਏ ਵਿੱਚ ਇਹ ਦ੍ਰਿਸ਼ ਨਹੀਂ ਵੇਖਿਆ ਜਾ ਸਕਦਾ।
  • ਇਸ ਵਾਰ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲੀ ਕੰਪਨੀ ਅਤੇ ਉਮੀਦਵਾਰਾਂ ਦੇ ਤਮਗਾ ਨਾ ਛੂਹਣ ਦਾ ਪ੍ਰਬੰਧ ਕੀਤਾ ਗਿਆ ਹੈ।

ਜਾਣੋਂ ਇਤਿਹਾਸ

ਦੱਸ ਦਈਏ ਕਿ ਆਈਐਮਏ ਦੀ ਸਥਾਪਨਾ 1 ਅਕਤੂਬਰ 1932 ਨੂੰ 40 ਕੈਡਿਟਾਂ ਨਾਲ ਕੀਤੀ ਗਈ ਸੀ ਅਤੇ 1934 ਵਿੱਚ ਇੰਡੀਅਨ ਮਿਲਟਰੀ ਅਕੈਡਮੀ ਤੋਂ ਪਹਿਲਾ ਬੈਚ ਪਾਸ ਆਉਟ ਹੋਇਆ ਸੀ। ਸੈਮ ਮਾਨਕਸ਼ਾਅ, ਭਾਰਤੀ ਫੌਜ ਦਾ ਪਹਿਲਾ ਫੀਲਡ ਮਾਰਸ਼ਲ ਜੋ 1971 ਵਿੱਚ ਭਾਰਤ-ਪਾਕਿਸਤਾਨ ਯੁੱਧ ਦਾ ਨਾਇਕ ਸੀ, ਵੀ ਅਕੈਡਮੀ ਦਾ ਵਿਦਿਆਰਥੀ ਰਿਹਾ ਹੈ। ਇੰਡੀਅਨ ਮਿਲਟਰੀ ਅਕੈਡਮੀ ਤੋਂ ਭਾਰਤ ਅਤੇ ਵਿਦੇਸ਼ਾਂ ਨੂੰ 62 ਹਜ਼ਾਰ 139 ਨੌਜਵਾਨ ਅਧਿਕਾਰੀ ਮਿਲ ਚੁੱਕੇ ਹਨ। ਇਨ੍ਹਾਂ ਵਿੱਚ ਮਿੱਤਰ ਦੇਸ਼ਾਂ ਦੇ 2413 ਨੌਜਵਾਨ ਅਧਿਕਾਰੀ ਸ਼ਾਮਲ ਹਨ। ਪਾਸਿੰਗ ਆਊਟ ਪਰੇਡ ਹਰ ਸਾਲ ਜੂਨ ਅਤੇ ਦਸੰਬਰ ਵਿੱਚ ਆਈਐਮਏ ਵਿਖੇ ਆਯੋਜਤ ਕੀਤੀ ਜਾਂਦੀ ਹੈ। ਇਸ ਪਰੇਡ ਦੇ ਦੌਰਾਨ ਆਖ਼ਰੀ ਪੜਾਅ ਪਾਰ ਕਰਦੇ ਹੀ ਉਮੀਦਵਾਰ ਫੌਜ ਵਿੱਚ ਅਧਿਕਾਰੀ ਬਣ ਜਾਂਦੇ ਹਨ।

ਕਿਸ ਰਾਜ ਤੋਂ ਕਿੰਨੇ ਉਮੀਦਵਾਰ

ਇਸ ਵਾਰ ਭਾਰਤੀ ਫੌਜ ਨੂੰ 333 ਜਾਂਬਾਜ਼ ਅਧਿਕਾਰੀ ਮਿਲਣ ਜਾ ਰਹੇ ਹਨ। ਉੱਤਰ ਪ੍ਰਦੇਸ਼ ਤੋਂ, 66, ਹਰਿਆਣਾ ਤੋਂ 39, ਉਤਰਾਖੰਡ ਤੋਂ 31, ਬਿਹਾਰ ਤੋਂ 31, ਪੰਜਾਬ ਤੋਂ 25, ਮਹਾਰਾਸ਼ਟਰ ਤੋਂ 18, ਹਿਮਾਚਲ ਪ੍ਰਦੇਸ਼ ਤੋਂ 14, ਜੰਮੂ-ਕਸ਼ਮੀਰ ਤੋਂ 14, ਰਾਜਸਥਾਨ ਤੋਂ 13, ਮੱਧ ਪ੍ਰਦੇਸ਼ ਤੋਂ 13, ਕੇਰਲ ਤੋਂ 8, ਗੁਜਰਾਤ ਤੋਂ 8, ਦਿੱਲੀ ਤੋਂ 7, ਕਰਨਾਟਕ ਤੋਂ 7, ਪੱਛਮੀ ਬੰਗਾਲ ਤੋਂ 6, ਆਂਧਰਾ ਪ੍ਰਦੇਸ਼ ਤੋਂ 4, ਛੱਤੀਸਗੜ ਤੋਂ 4, ਝਾਰਖੰਡ ਤੋਂ 4, ਮਨੀਪੁਰ ਤੋਂ 4, ਚੰਡੀਗੜ੍ਹ ਤੋਂ 3, ਅਸਮ ਤੋਂ 2, ਉੜੀਸਾ ਤੋਂ 2, ਤਾਮਿਲਨਾਡੂ ਤੋਂ 2 ਤੇਲੰਗਾਨਾ ਤੋਂ 2, ਮੇਘਾਲਿਆ, ਮਿਜ਼ੋਰਮ ਅਤੇ ਲੱਦਾਖ ਤੋਂ ਇੱਕ-ਇੱਕ ਉਮੀਦਵਾਰ ਪਾਸ ਕਰ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.