ETV Bharat / bharat

ਭਾਰਤ ਬਣੇਗਾ ਕੋਵਿਡ-19 ਦੀਆਂ ਦਵਾਈਆਂ ਵਿਕਸਤ ਕਰਨ ਲਈ WHO 'ਏਕਤਾ ਪ੍ਰੀਖਣ' ਦਾ ਹਿੱਸਾ: ਸਰਕਾਰ

ICMRC ਦੇ ਮਹਾਂਮਾਰੀ ਵਿਗਿਆਨ ਅਤੇ ਸੰਚਾਰੀ ਰੋਗਾਂ ਦੇ ਮੁਖੀ ਰਮਨ ਆਰ ਗੰਗਾਖੇਡਕਰ ਨੇ ਦਾਅਵਾ ਕੀਤਾ ਕਿ ਭਾਰਤ ਦੇ ਕੋਵਿਡ-19 ਦੀਆਂ ਸੰਭਾਵੀ ਦਵਾਈਆਂ ਵਿਕਸਤ ਕਰਨ ਲਈ WHO ਦੇ ਇੱਕਜੁੱਟ ਪ੍ਰੀਖਣ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਕੋਵਿਡ-19, COVID-19 drugs
ਫ਼ੋਟੋ
author img

By

Published : Mar 28, 2020, 1:30 PM IST

ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਲ ਲੜਣ ਲਈ ਦੇਸ਼ ਦਾ ਹਰ ਵਰਗ ਇੱਕਜੁਟ ਹੋਣ ਲਈ ਤਿਆਰ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਵਲੋਂ ਜਲਦੀ ਹੀ ਕੋਵਿਡ-19 ਲਈ ਸੰਭਾਵੀ ਦਵਾਈਆਂ ਵਿਕਸਤ ਕਰਨ ਲਈ WHO ਦੇ ਏਕਤਾ ਪ੍ਰੀਖਣ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ।ਸ਼ਾਮ 4 ਵਜੇ ਕੋਰੋਨਾਵਾਇਰਸ ਬਾਰੇ ਇੱਕ ਪ੍ਰੈਸ ਬ੍ਰੀਫਿੰਗ ਵਿੱਚ, ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਕੋਰੋਨਵਾਇਰਸ ਦੇ 75 ਨਵੇਂ ਕੇਸ ਅਤੇ ਚਾਰ ਮੌਤਾਂ ਹੋਈਆਂ ਹਨ।

ਲਵ ਅਗਰਵਾਲ ਨੇ ਕਿਹਾ ਕਿ ਇਕ ਪੀਐਸਯੂ ਨੂੰ 10,000 ਵੈਂਟੀਲੇਟਰ ਦੇਣ ਦਾ ਆਦੇਸ਼ ਦਿੱਤਾ ਗਿਆ ਹੈ, ਜਦਕਿ ਭਾਰਤ ਇਲੈਕਟ੍ਰਾਨਿਕਸ ਲਿਮਟਿਡ (ਬੀਈਐਲ) ਨੂੰ ਦੇਸ਼ ਵਿੱਚ ਮਸ਼ੀਨਾਂ ਦੀ ਘਾਟ ਦੇ ਚੱਲਦਿਆਂ ਇੱਕ-ਦੋ ਮਹੀਨਿਆਂ ਵਿੱਚ 30,000 ਵਾਧੂ ਵੈਂਟੀਲੇਟਰ ਖਰੀਦਣ ਦੀ ਬੇਨਤੀ ਕੀਤੀ ਗਈ ਹੈ।

ਗ੍ਰਹਿ ਮੰਤਰਾਲੇ (ਐਮਐਚਏ) ਦੇ ਸੰਯੁਕਤ ਸੱਕਤਰ ਪੁੰਨਿਆ ਸਲੀਲਾ ਸ੍ਰੀਵਾਸਤਵ ਨੇ ਕਿਹਾ ਕਿ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ (ਯੂਟੀ) ਨੂੰ ਪ੍ਰਵਾਸੀ ਮਜ਼ਦੂਰਾਂ ਲਈ ਭੋਜਨ, ਪਾਣੀ ਅਤੇ ਸਵੱਛਤਾ ਦੇ ਪ੍ਰਬੰਧ ਕਰਨ ਦੀ ਬੇਨਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੋਟਲ ਅਤੇ ਕਿਰਾਏ ਦੀ ਰਿਹਾਇਸ਼ ਨੂੰ ਖੁੱਲੇ ਅਤੇ ਕਾਰਜਸ਼ੀਲ ਰਹਿਣਾ ਚਾਹੀਦਾ ਹੈ। ਹਾਲਾਂਕਿ, ਉਨ੍ਹਾਂ ਨੇ ਸ਼ਹਿਰਾਂ ਜਾਂ ਰਾਜਾਂ ਵਿੱਚ ਫਸੇ ਪ੍ਰਵਾਸੀਆਂ ਨੂੰ ਆਪਣੇ ਘਰ ਨਾ ਜਾਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾਂ ਸਥਾਨਾਂ ਤੋਂ ਲੋਕਾਂ ਦੀ ਆਵਾਜਾਈ ਨੂੰ ਰੋਕਣ ਲਈ ਤਾਲਾਬੰਦੀ ਦਾ ਵਿਚਾਰ ਹੀ ਯਕੀਨੀ ਬਣਾਉਣ ਹੈ।

ਲਵ ਅਗਰਵਾਲ ਨੇ ਇਹ ਵੀ ਕਿਹਾ ਕਿ ਹਸਪਤਾਲ ਦੇ ਓਪੀਡੀ ਬੰਦ ਕੀਤੇ ਜਾ ਰਹੇ ਹਨ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ, ਸਰਕਾਰ ਨੇ ਰਾਸ਼ਟਰੀ ਟੈਲੀਮੇਡੀਸਾਈਨ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ "ਇਸ ਪ੍ਰਕਿਰਿਆ ਵਿੱਚ ਡਾਕਟਰ ਆਪਣੇ ਘਰਾਂ ਵਿੱਚ ਬੈਠ ਕੇ ਮਰੀਜ਼ਾਂ ਨੂੰ ਸੇਵਾਵਾਂ ਪ੍ਰਦਾਨ ਕਰ ਸਕਦੇ ਹਨ। ਉਨ੍ਹਾਂ ਨੇ ਨਾਗਰਿਕਾਂ ਨੂੰ ਇਸ ਦਾ ਲਾਭ ਲੈਣ ਅਤੇ ਡਾਕਟਰਾਂ ਨੂੰ ਇਸ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ।"

ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਨੇ ਕੋਰੋਨਾ ਵਾਇਰਸ ਸਬੰਧੀ ਜ਼ਰੂਰੀ ਸਵਾਲਾਂ ਦੇ ਜਵਾਬ ਸਾਂਝੇ ਕੀਤੇ

ETV Bharat Logo

Copyright © 2024 Ushodaya Enterprises Pvt. Ltd., All Rights Reserved.