ਮੈਲਬੋਰਨ: ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਨੇ ਮੈਲਬੋਰਨ ਵਿੱਚ ਚੱਲ ਰਹੇ 3 ਰੋਜ਼ਾ ਗਲੋਬਲ ਕਾਨਫਰੰਸ ਦੇ ਇਸ ਸਾਲ ਦੇ ਐਡੀਸ਼ਨ ਦੇ ਉਦਘਾਟਨ ਸੈਸ਼ਨ ਵਿਚ ਇਹ ਐਲਾਨ ਕੀਤਾ ਕਿ ਸਾਲ 2020 ਵਿੱਚ ਭਾਰਤ 'ਨੋ ਮਨੀ ਫਾਰ ਟੈਰਰ' ਦੀ ਬੈਠਕ ਦੀ ਮੇਜ਼ਬਾਨੀ ਕਰੇਗਾ।
ਮੰਤਰੀ ਰੈਡੀ ਮੈਲਬੋਰਨ ਵਿੱਚ 6 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਅੱਤਵਾਦ ਦੇ ਸਮਰਥਨ ਅਤੇ ਵਿੱਤ ਦੇ ਵਿਰੁੱਧ ਦੇ ਵਿੱਚ ਤਿੰਨ ਰੋਜ਼ਾ ਵਿਸ਼ਵਵਿਆਪੀ ਸੰਮੇਲਨ ਦੇ ਵਿੱਚ ਇੱਕ ਉੱਚ ਸ਼ਕਤੀ ਵਾਲੇ ਪੰਜ ਮੈਂਬਰੀ ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰ ਰਹੇ ਹਨ।
ਰੈਡੀ ਨੇ ਉਦਘਾਟਨੀ ਸੈਸ਼ਨ ਦੇ ਵਿੱਚ ਕਿਹਾ ਕਿ ਕੁਝ ਦੇਸ਼ ਪਾਕਿਸਤਾਨ ਦੇ ਨਾਲ ਆਪਣੀ ਧਰਤੀ 'ਤੇ ਅੱਤਵਾਦੀ ਸਮੂਹਾਂ ਦਾ ਪਾਲਣ ਪੋਸ਼ਣ ਕਰ ਰਹੇ ਹਨ।
ਰੈਡੀ ਨੇ ਦੱਸਿਆ ਕਿ ਭਾਂਵੇ ਸਾਲ 2011 ਦੇ ਵਿੱਚ ਓਸਾਮਾ ਬਿਨ ਲਾਦੇਨ ਨੂੰ ਮਾਰ ਦਿੱਤਾ ਗਿਆ ਸੀ, ਪਰ ਫਿਰ ਵੀ ਅਲ ਕਾਇਦਾ ਨਾਲ ਜੁੜੇ ਕਈ ਸਰਗਰਮ ਸੰਗਠਨ ਅਜੇ ਵੀ ਦੁਨੀਆ ਦੇ ਕਈ ਹਿੱਸਿਆਂ ਦੇ ਵਿੱਚ ਮੌਜੂਦ ਹਨ। ਉਨ੍ਹਾਂ ਕਿਹਾ ਕਿ ਅਬੂ ਬਕਰ ਅਲ ਬਗਦਾਦੀ ਦੇ ਖਾਤਮੇ ਦੇ ਬਾਅਦ ਵੀ ਇਹ ਕਹਿਣਾ ਮੁਸ਼ਕਿਲ ਹੈ ਕਿ ਅੱਤਵਾਦੀ ਸੰਗਠਨ ਬੰਦ ਹੋ ਜਾਣਗੇ।
ਖੇਤਰ ਵਿਚ ਅੱਤਵਾਦ ਨੂੰ “ਸ਼ਾਂਤੀ, ਸੁਰੱਖਿਆ ਅਤੇ ਵਿਕਾਸ ਲਈ ਸਭ ਤੋਂ ਵੱਡਾ ਖ਼ਤਰਾ” ਸਮਝਦੇ ਹੋਏ ਮੰਤਰੀ ਨੇ ਅੱਗੇ ਕਿਹਾ ਕਿ ਵਿਸ਼ਵਵਿਆਪੀ ਖ਼ਤਰੇ ਨਾਲ ਨਜਿੱਠਣ ਲਈ ਮਤੇ ਵਿਚ ਸ਼ਾਮਲ ਕਰਨ ਲਈ ਚਾਰ ਨੁਕਤਿਆਂ ਦਾ ਪ੍ਰਸਤਾਵ ਰੱਖਿਆ ਅਤੇ ਕਿਹਾ ਕਿ ਸਾਰੇ ਦੇਸ਼ਾਂ ਨੂੰ ਅੰਤਰਰਾਸ਼ਟਰੀ ਅੱਤਵਾਦ ਵਿਰੁੱਧ ਇਕ ਵਿਆਪਕ ਕਨਵੈਨਸ਼ਨ ਨੂੰ ਅੰਤਮ ਰੂਪ ਦੇਣਾ ਚਾਹੀਦਾ ਹੈ।
ਰੈਡੀ ਨੇ ਕਿਹਾ ਕਿ ਬੈਠਕ ਦੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਦੇਸ਼ਾਂ ਨੂੰ ਐੱਫ਼ਏਟੀਐੱਫ਼ (Financial Action Terror Force) ਅਤੇ ਸੰਯੁਕਤ ਰਾਸ਼ਟਰ ਦੀਆਂ ਸੂਚੀਆਂ ਦੁਆਰਾ ਨਿਰਧਾਰਤ ਮਾਪਦੰਡਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: PAK ਵੀਡੀਓ ਵਿੱਚ ਭਿੰਡਰਾਂਵਾਲਾ ਦੇ ਪੋਸਟਰ ਦੀ ਭਾਰਤ ਨੇ ਕੀਤੀ ਨਿੰਦਾ
ਰੈਡੀ 8 ਨਵੰਬਰ ਨੂੰ ਮੈਲਬੋਰਨ ਵਿੱਚ ਆਪਣੇ ਆਸਟਰੇਲੀਆਈ ਹਮਰੁਤਬਾ ਨਾਲ ਦਹਿਸ਼ਤ-ਕੇਂਦਰਤ ਦੁਵੱਲੀ ਬੈਠਕ ਦੀ ਅਗਵਾਈ ਕਰਨਗੇ।