ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ' ਇੰਡੀਅਨ ਗਲੋਬਲ ਵੀਕ 2020' ਦੇ ਉਦਘਾਟਨ ਨੂੰ ਸੰਬੋਧਤ ਕੀਤਾ। ਬ੍ਰਿਟੇਨ ਵੱਲੋਂ ਆਯੋਜਿਤ ਇਸ ਡੀਜੀਟਲ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਵੇਲੇ ਪੁਨਰ ਉਥਾਨ ਦੀ ਗੱਲ ਕਰਨਾ ਸੁਭਾਵਿਕ ਹੈ। ਵਿਸ਼ਵ ਪੁਨਰ ਉਥਾਨ ਅਤੇ ਭਾਰਤ ਨੂੰ ਜੋੜਨਾ ਵੀ ਉਨ੍ਹਾਂ ਹੀ ਸੁਭਾਵਿਕ ਹੈ।
ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਭਾਰਤ ਪੁਨਰ ਉਥਾਨ ਦੀ ਇਸ ਕਹਾਣੀ ਵਿੱਚ ਅਹਿਮ ਭੂਮਿਕਾ ਨਿਭਾਏਗਾ। ਭਾਰਤ ਵਿਸ਼ਵ ਮਹਾਂਮਾਰੀ ਦੇ ਵਿੱਚ ਲੋਕਾਂ ਨੂੰ ਸਿਹਤ ਅਤੇ ਅਰਥ ਵਿਵਸਥਾ 'ਤੇ ਵੱਧ ਦੇ ਧਿਆਨ ਦੇ ਨਾਲ ਇੱਕ ਮਜਬੂਤ ਲੜਾਈ ਲੜ ਰਿਹਾ ਹੈ। ਜਦੋਂ ਭਾਰਤ ਮੁੜ ਉਭਰਣ ਦੀ ਗੱਲ ਕਰਦਾ ਹੈ, ਦੇਖਭਾਲ ਦੇ ਨਾਲ ਇਸ ਦੇ ਮੁੜ ਉਭਾਰ, ਸਥਾਈ ਮੁੜ ਸੁਰਜੀਤਗੀ, ਵਾਤਾਵਰਣ ਅਤੇ ਅਰਥਵਿਵਸਥਾ ਦੋਵਾਂ ਦੇ ਲਈ ਗੱਲ ਕਰਦਾ ਹੈ।
ਮੋਦੀ ਨੇ ਕਿਹਾ ਕਿ 'ਬੀਤੇ ਛੇ ਸਾਲ ਵਿੱਚ ਭਾਰਤ ਨੇ ਕੁੱਲ ਵਿੱਤੀ ਸ਼ਮੂਲੀਅਤ, ਰਿਕਾਰਡ ਹਾਊਸਿੰਗ ਅਤੇ ਸੰਚਾਰਕ ਵਿਕਾਸ, ਵਪਾਰ ਕਰਨ ਵਿੱਚ ਅਸਾਨੀ, ਜੀਐੱਸਟੀ ਸਹਿਤ ਸਹਾਇਕ ਕਰ ਸੁਧਾਰ, ਦੁਨੀਆ ਦੀ ਸਭ ਤੋਂ ਵੱਡੀ ਸਿਹਤ ਸੇਵਾ ਦੀ ਪਹਿਲ- "ਆਯੁਸ਼ਮਾਨ ਭਾਰਤ" ਵਰਗੇ ਖੇਤਰਾਂ ਨੂੰ ਬਹੁਤ ਵਧੀਆਂ ਲਾਭ ਹੋਇਆ ਹੈ।
ਸਮਾਗਮ ਵਿੱਚ ਹਿੱਸਾ ਲੈਣ ਵਾਲੇ ਹੋਰ ਬੁਲਾਰਿਆਂ ਵਿੱਚ ਵਿਦੇਸ਼ ਮੰਤਰੀ ਡਾ. ਜੈਸ਼ੰਕਰ, ਰੇਲਵੇ, ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ, ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਜੀ.ਸੀ. ਮਰਮੂ, ਈਸ਼ਾ ਫਾਉਂਡੇਸ਼ਨ ਦੇ ਸੰਸਥਾਪਕ ਅਧਿਆਤਮਕ ਨੇਤਾ ਸ਼੍ਰੀ ਸ਼੍ਰੀ ਰਵੀ ਸ਼ੰਕਰ ਸ਼ਾਮਿਲ ਹਨ।