ਨਵੀਂ ਦਿੱਲੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ 'ਚ ਚੱਲ ਰਹੇ ਕਿਸਾਨ ਅੰਦੋਲਨ 'ਤੇ ਪ੍ਰਤੀਕ੍ਰਿਆ ਦਿੱਤੀ ਹੈ। ਟਰੂਡੋ ਦੀ ਕਿਸਾਨ ਅੰਦੋਲਨ 'ਤੇ ਟਿੱਪਣੀ ਨੂੰ ਭਾਰਤ ਨੇ ਕਰੜੇ ਹੱਥੀਂ ਲਿਆ ਹੈ। ਭਾਰਤ ਨੇ ਕੈਨੇਡੀਅਨ ਆਗੂਆਂ ਦੇ ਇਨ੍ਹਾਂ ਬਿਆਨਾਂ ਨੂੰ ਅਗਿਆਨਤਾਪੂਰਨ ਕਰਾਰ ਦਿੱਤਾ ਹੈ।
-
Also best that diplomatic conversations not misrepresented for political purposes: MEA on comments by Canadian leaders on farmers in India
— Press Trust of India (@PTI_News) December 1, 2020 " class="align-text-top noRightClick twitterSection" data="
">Also best that diplomatic conversations not misrepresented for political purposes: MEA on comments by Canadian leaders on farmers in India
— Press Trust of India (@PTI_News) December 1, 2020Also best that diplomatic conversations not misrepresented for political purposes: MEA on comments by Canadian leaders on farmers in India
— Press Trust of India (@PTI_News) December 1, 2020
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਟਰੂਡੋ ਦੇ ਬਿਆਨਾਂ ਨੂੰ ਸਰਕਾਰ ਵੱਲੋਂ ਖਾਰਜ ਕਰਦਿਆਂ ਕਿਹਾ, “ਅਸੀਂ ਭਾਰਤ ਵਿੱਚ ਕਿਸਾਨੀ ਨਾਲ ਸਬੰਧਤ ਕੈਨੇਡੀਅਨ ਨੇਤਾਵਾਂ ਵੱਲੋਂ ਕੁਝ ਗਲਤ ਜਾਣਕਾਰੀ ਵਾਲੀਆਂ ਟਿੱਪਣੀਆਂ ਵੇਖੀਆਂ ਹਨ। ਅਜਿਹੀਆਂ ਟਿੱਪਣੀਆਂ, ਖ਼ਾਸ ਤੌਰ 'ਤੇ ਜਦੋਂ ਲੋਕਤੰਤਰੀ ਦੇਸ਼ ਦੇ ਅੰਦਰੂਨੀ ਮਾਮਲਿਆਂ ਨਾਲ ਸਬੰਧਤ ਹੋਵੇ, ਗੈਰ ਜ਼ਰੂਰੀ ਹਨ।
ਭਾਰਤ ਨੇ ਸਖ਼ਤ ਸੰਦੇਸ਼ ਵਿੱਚ ਕਿਹਾ, “ਇਹ ਵੀ ਵਧੀਆ ਹੈ ਕਿ ਰਾਜਨੀਤਿਕ ਉਦੇਸ਼ਾਂ ਲਈ ਕੂਟਨੀਤਕ ਗੱਲਬਾਤ ਦੀ ਗਲਤ ਜਾਣਕਾਰੀ ਨਾ ਦਿੱਤੀ ਜਾਵੇ।"
ਦਰਅਸਲ ਜਸਟਿਨ ਟਰੂਡੋ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਇੱਕ ਆਨਲਾਈਨ ਸਮਾਗਮ 'ਚ ਕਿਹਾ ਕਿ ਕੈਨੇਡਾ ਹਮੇਸ਼ਾ ਹੀ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਵਾਲਿਆਂ ਦੇ ਹੱਕ 'ਚ ਖੜਿਆ ਰਿਹਾ ਹੈ। ਕੇਂਦਰ ਦੀ ਮੋਦੀ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਤੇਜ਼ ਹੋਏ ਕਿਸਾਨੀ ਸੰਘਰਸ਼ ਦਾ ਬਚਾਅ ਕਰਦਿਆਂ ਟਰੂਡੋ ਨੇ ਕਿਹਾ ਕਿ ਸਥਿਤੀ ਚਿੰਤਾਜਨਕ ਹੈ।
ਜਸਟਿਨ ਟਰੂਡੋ ਨੇ ਇਹ ਗੱਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਇੱਕ ਆਨਲਾਈਨ ਸਮਾਗਮ 'ਚ ਸ਼ਾਮਲ ਹੋਣ ਮੌਕੇ ਕਹੀ। ਟਰੂਡੋ ਨੇ ਆਪਣੇ ਬਿਆਨ 'ਚ ਕਿਹਾ ਕਿ " ਭਾਰਤ 'ਚ ਕਿਸਾਨਾਂ ਦੇ ਅੰਦੋਲਨ ਦੀ ਖ਼ਬਰ ਆ ਰਹੀ ਹੈ, ਸਥਿਤੀ ਚਿੰਤਾਜਨਕ ਬਣੀ ਹੋਈ ਹੈ ਤੇ ਅਸੀਂ ਸਾਰੇ ਆਪਣੇ ਪਰਿਵਾਰਾਂ ਅਤੇ ਦੋਸਤਾਂ ਨੂੰ ਲੈ ਕੇ ਫਿਕਰਮੰਦ ਹਾਂ।" ਉਨ੍ਹਾਂ ਕਿਹਾ ਕਿ ਮੈਂ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਕੈਨੇਡਾ ਮੁੱਢ ਤੋਂ ਹੀ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇ ਅਧਿਕਾਰ ਦੇ ਬਚਾਅ 'ਚ ਖੜਾ ਰਿਹਾ ਹੈ।'
ਇਸ ਤੋਂ ਪਹਿਲਾਂ ਸ਼ਿਵਸੈਨਾ ਨੇ ਵੀ ਟਰੂਡੋ ਦੇ ਇਸ ਬਿਆਨ ਦੀ ਨਿਖੇਧੀ ਕਰਦਿਆਂ ਇਸਨੂੰ ਭਾਰਤ ਦਾ ਅੰਦਰੂਨੀ ਮਾਮਲਾ ਦੱਸਿਆ ਸੀ।
ਦੱਸ ਦਈਏ ਕਿ ਜਸਟਿਨ ਟਰੂਡੋ ਭਾਰਤ 'ਚ ਕਿਸਾਨੀ ਸੰਘਰਸ਼ 'ਤੇ ਟਿੱਪਣੀ ਕਰਨ ਵਾਲੇ ਪਹਿਲੇ ਵਿਦੇਸ਼ੀ ਆਗੂ ਹਨ।
ਕੇਂਦਰ ਵੱਲੋ ਪਾਸ ਕੀਤੇ ਗਏ 3 ਖੇਤੀ ਬਿੱਲਾਂ ਦੇ ਵਿਰੋਧ 'ਚ ਕਿਸਾਨ ਪਿਛਲੇ 6 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਹੋਏ ਹਨ। ਇਸਦੇ ਨਾਲ ਹੀ ਦੇਸ਼ 'ਚ ਵੱਖੋਂ ਵੱਖ ਥਾਵਾਂ 'ਤੇ ਵੀ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ।