ਕੋਵਿਡ -19: ਦੇਸ਼ ਵਿੱਚ ਪੀੜਤਾਂ ਦਾ ਅੰਕੜਾ 13 ਹਜ਼ਾਰ ਤੋਂ ਪਾਰ, ਹੁਣ ਤਕ 437 ਮੌਤਾਂ - ਕੋਰੋਨਾ ਵਾਇਰਸ
ਪਿਛਲੇ 24 ਘੰਟਿਆਂ ਵਿੱਚ, ਕੋਰੋਨਾ ਵਾਇਰਸ ਦੇ 1007 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 23 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿੱਚ ਹੁਣ ਤੱਕ ਕੋਵਿਡ -19 ਨਾਲ 437 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਨਵੀਂ ਦਿੱਲੀ: ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦਾ ਅੰਕੜਾ 13,387 ਹੋ ਗਿਆ ਹੈ। ਇਨ੍ਹਾਂ ਚੋਂ 1007 ਮਾਮਲੇ ਵੀਰਵਾਰ ਸਾਹਮਣੇ ਆਏ। ਇਸ ਦੇ ਨਾਲ ਹੀ ਹੀ, ਇਨ੍ਹਾਂ ਚੋਂ ਐਕਟਿਵ ਮਾਮਲੇ 11,201 ਹਨ।
-
India's total number of #Coronavirus positive cases rises to 13,387 (including 11201 active cases, 1749 cured/discharged/migrated and 437 deaths): Ministry of Health and Family Welfare pic.twitter.com/GheWAdYrSS
— ANI (@ANI) April 17, 2020 " class="align-text-top noRightClick twitterSection" data="
">India's total number of #Coronavirus positive cases rises to 13,387 (including 11201 active cases, 1749 cured/discharged/migrated and 437 deaths): Ministry of Health and Family Welfare pic.twitter.com/GheWAdYrSS
— ANI (@ANI) April 17, 2020India's total number of #Coronavirus positive cases rises to 13,387 (including 11201 active cases, 1749 cured/discharged/migrated and 437 deaths): Ministry of Health and Family Welfare pic.twitter.com/GheWAdYrSS
— ANI (@ANI) April 17, 2020
ਦੇਸ਼ ਵਿਚ ਹੁਣ ਤੱਕ 1,749 ਲੋਕ ਕੋਵਿਡ -19 ਨੂੰ ਮਾਤ ਦੇ ਚੁੱਕੇ ਹਨ, ਜਿਨ੍ਹਾਂ ਵਿਚੋਂ 171 ਵੀਰਵਾਰ ਨੂੰ ਤੰਦਰੁਸਤ ਹੋ ਗਏ। ਭਾਰਤ ਵਿਚ ਹੁਣ ਤੱਕ 437 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਗਈ ਹੈ, ਜਿਨ੍ਹਾਂ ਵਿਚੋਂ 23 ਮੌਤਾਂ ਵੀਰਵਾਰ ਨੂੰ ਹੋਈਆਂ।
ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ
ਕੋਰੋਨਾ ਵਾਇਰਸ ਪੀੜਤਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਰਾਜ ਮਹਾਰਾਸ਼ਟਰ 3 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਇਨ੍ਹਾਂ ਵਿੱਚੋਂ 2 ਹਜ਼ਾਰ ਤੋਂ ਵੱਧ ਪੀੜਤ ਮਾਮਲੇ ਸਿਰਫ ਮੁੰਬਈ ਦੇ ਹਨ। ਤਾਜ਼ਾ ਅੰਕੜਿਆਂ ਅਨੁਸਾਰ ਵੀਰਵਾਰ ਨੂੰ ਮੁੰਬਈ ਵਿੱਚ 107 ਨਵੇਂ ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ।
ਦਿੱਲੀ 'ਚ ਕੋਰੋਨਾ ਵਾਇਰਸ ਦੇ 62 ਨਵੇਂ ਮਾਮਲੇ
ਦਿੱਲੀ ਵਿੱਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ 1,649 ਤੱਕ ਪਹੁੰਚ ਗਈ ਹੈ। ਵੀਰਵਾਰ ਨੂੰ, ਦਿੱਲੀ ਵਿੱਚ 62 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਅਤੇ ਇਸ ਦੌਰਾਨ 6 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ, ਰਾਸ਼ਟਰੀ ਰਾਜਧਾਨੀ ਵਿਚ ਮਰਨ ਵਾਲਿਆਂ ਦੀ ਗਿਣਤੀ 38 ਹੋ ਗਈ ਹੈ। 51 ਲੋਕ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ।
ਡੀਆਰਡੀਓ ਵਲੋਂ ਪੀਪੀਈ ਸਪਲਾਈ 'ਚ ਤੇਜ਼ੀ
ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀਆਰਡੀਓ) ਨੇ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜਨ ਲਈ ਨਿੱਜੀ ਸੁਰੱਖਿਆ ਉਪਕਰਣਾਂ (ਪੀਪੀਈ) ਦੀ ਸਪਲਾਈ ਤੇਜ਼ ਕਰਨ ਲਈ ਇਸ ਦੇ ਟੈਸਟਿੰਗ ਸੈਂਟਰ ਨੂੰ ਗਵਾਲੀਅਰ ਤੋਂ ਰਾਸ਼ਟਰੀ ਰਾਜਧਾਨੀ ਵਿੱਚ ਤਬਦੀਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਟਵਿੰਕਲ-ਅਕਸ਼ੇ ਨੇ 'ਦਿ ਸਿੰਪਲਜ਼' ਦੁਨੀਆ 'ਚ ਮਾਰੀ ਛਾਲ