ETV Bharat / bharat

ਅਟਾਰੀ ਸਰਹੱਦ 'ਤੇ ਫ਼ਸੇ 29 ਭਾਰਤੀਆਂ ਨੂੰ ਮੁਲਕ ਆਉਣ ਦੀ ਮਿਲੀ ਇਜਾਜ਼ਤ - ਕੋਰੋਨਾ ਵਾਇਰਸ

ਅਟਾਰੀ ਸਰਹੱਦ ਉੱਤੇ ਫਸੇ 29 ਭਾਰਤੀਆਂ ਨੂੰ ਮੁਲਕ ਆਉਣ ਦੀ ਇਜਾਜ਼ਤ ਮਿਲ ਗਈ ਹੈ। ਇਹ ਪਾਕਿਸਤਾਨ ਸੁਪਰ ਲੀਗ ਨਾਲ ਜੁੜੇ ਹੋਏ ਸਨ ਅਤੇ ਇਮੀਗ੍ਰੇਸ਼ਨ ਦੇ ਮੁੱਦਿਆਂ ਨੂੰ ਲੈ ਕੇ ਅੱਠ ਘੰਟੇ ਅਟਾਰੀ ਵਾਹਘਾ ਸਰਹੱਦ ਉੱਤੇ ਫਸੇ ਰਹੇ।

ਅਟਾਰੀ ਵਾਹਘਾ ਸਰਹੱਦ
ਅਟਾਰੀ ਵਾਹਘਾ ਸਰਹੱਦ
author img

By

Published : Mar 19, 2020, 2:11 PM IST

ਚੰਡੀਗੜ੍ਹ: ਪਾਕਿਸਤਾਨ ਸੁਪਰ ਲੀਗ ਨਾਲ ਜੁੜੇ 29 ਭਾਰਤੀ ਇਮੀਗ੍ਰੇਸ਼ਨ ਦੇ ਮੁੱਦਿਆਂ ਨੂੰ ਲੈ ਕੇ 8 ਘੰਟਿਆਂ ਤੋਂ ਵੱਧ ਸਮੇਂ ਲਈ ਪੰਜਾਬ ਦੀ ਅਟਾਰੀ-ਵਾਹਗਾ ਸਰਹੱਦ 'ਤੇ ਫਸ ਹੋਏ ਸਨ। ਇਸ ਤੋਂ ਬਾਅਦ ਅਧਿਕਾਰੀਆਂ ਨੇ ਆਖ਼ਰਕਾਰ ਸਵੇਰੇ ਇਨ੍ਹਾਂ ਨੂੰ ਭਾਰਤ ਵਿਚ ਦਾਖ਼ਲ ਹੋਣ ਦੀ ਆਗਿਆ ਦੇ ਦਿੱਤੀ ਹੈ।

ਜ਼ਿਕਰ ਕਰ ਦਈਏ ਕਿ ਪਾਕਿਸਤਾਨ ਕ੍ਰਿਕਟ ਬੋਰਡ ਨੇ ਕੋਰੋਨਾਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਲੀਗ ਨੂੰ ਰੱਦ ਕਰ ਦਿੱਤਾ ਹੈ। ਸੂਬੇ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਨੂੰ ਕੋਰੋਨਾਵਾਇਰਸ ਮਹਾਂਮਾਰੀ ਦੇ ਖਤਰੇ ਨੂੰ ਵੇਖਦਿਆਂ ਹੋਇਆ ਅੰਮ੍ਰਿਤਸਰ ਦੇ ਇੱਕ ਸਰਕਾਰੀ ਹਸਪਤਾਲ ਭਰਤੀ ਕੀਤਾ ਗਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਉਹ ਦੁਬਈ ਦੇ ਰਸਤੇ ਪਾਕਿਸਤਾਨ ਪਹੁੰਚੇ ਸਨ ਅਤੇ ਉਨ੍ਹਾਂ ਨੂੰ ਭਾਰਤੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ 30 ਕਿਲੋਮੀਟਰ ਦੀ ਦੂਰੀ 'ਤੇ ਅਟਰੀ ਸਰਹੱਦ ਰਾਹੀਂ ਵਾਪਸ ਆਉਣ ਦੀ ਸਲਾਹ ਦਿੱਤੀ ਸੀ ।

ਵਿਦੇਸ਼ ਮੰਤਰਾਲੇ ਦੇ ਦਖਲ ਨਾਲ, ਉਨ੍ਹਾਂ ਨੂੰ ਵਾਹਗਾ ਚੌਕੀ ਪਾਰ ਕਰਨ ਦੀ ਆਗਿਆ ਦਿੱਤੀ ਗਈ ਹੈ। ਵਾਹਘਾ ਸਰਹੱਦ ਨੂੰ ਸੈਲਾਨੀਆਂ ਅਤੇ ਵਪਾਰ ਲਈ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਹੈ। ਅਟਾਰੀ ਵਿਖੇ ਸਾਂਝੀ ਚੈੱਕ ਪੋਸਟ (ਜੇਸੀਪੀ) ਵਿਖੇ ਪਾਕਿਸਤਾਨ ਤੋਂ ਆਏ ਵਿਦੇਸ਼ੀ ਅਤੇ ਵਸਤੂਆਂ ਦੀ ਆਵਾਜਾਈ ਨੂੰ ਕੋਰੋਨਵਾਇਰਸ ਵਿਰੁੱਧ ਸਾਵਧਾਨੀ ਦੇ ਤੌਰ ਤੇ 13 ਮਾਰਚ ਨੂੰ ਅਣਮਿਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.