ਉੱਤਰ ਪ੍ਰਦੇਸ਼: ਕੋਰੋਨਾਵਾਇਰਸ ਦੇ ਸਬੰਧ ਵਿੱਚ ਦੇਸ਼ ਭਰ 'ਚ ਤਾਲਾਬੰਦੀ ਜਾਰੀ ਹੈ। ਕੇਂਦਰ ਸਰਕਾਰ ਦੇ ਨਾਲ-ਨਾਲ ਸਾਰੀਆਂ ਰਾਜ ਸਰਕਾਰਾਂ ਲੋਕਾਂ ਨੂੰ ਖਤਰੇ ਤੋਂ ਜਾਣੂ ਕਰਵਾਉਣ ਲਈ ਤੇ ਉਨ੍ਹਾਂ ਨੂੰ ਵਾਇਰਸ ਦੇ ਪ੍ਰਭਾਵਾਂ ਤੋਂ ਬਚਾਉਣ ਲਈ ਹਰ ਸੰਭਵ ਕਦਮ ਚੁੱਕ ਰਹੀਆਂ ਹਨ। ਉੱਥੇ ਹੀ ਯੂਪੀ ਸਰਕਾਰ ਸੂਬੇ ਦੇ 23 ਕਰੋੜ ਲੋਕਾਂ ਲਈ 66 ਕਰੋੜ ਖਾਦੀ ਮਾਸਕ ਬਣਾਏਗਾ।
ਰਾਜ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਤਾਲਾਬੰਦੀ ਖ਼ਤਮ ਹੋਣ ਤੋਂ ਬਾਅਦ ਲੋਕਾਂ ਨੂੰ ਮਾਸਕ ਲਾਏ ਬਿਨਾਂ ਘਰ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਯੋਗੀ ਸਰਕਾਰ ਵੱਲੋਂ ਤਿਆਰ ਕਰਵਾਉਣ ਵਾਲੇ ਟ੍ਰਿਪਲ ਲੇਅਰ ਦੇਸੀ ਖਾਦੀ ਮਾਸਕ ਉੱਤਰ ਪ੍ਰਦੇਸ਼ ਦਾ ਬ੍ਰਾਂਡ ਹੋਵੇਗਾ। ਇਹ ਮਾਸਕ ਸਸਤਾ ਮਿਲੇਗਾ, ਉੱਥੇ ਹੀ ਗਰੀਬ ਲੋਕਾਂ ਨੂੰ ਇਹ ਮਾਸਕ ਮੁਫ਼ਤ ਮੁਹੱਈਆ ਕਰਵਾਏ ਜਾਣਗੇ। ਇਹ ਮਾਸਕ ਮੁੜ ਧੋਣਯੋਗ ਹੋਣਗੇ।
ਮੁੱਖ ਮੰਤਰੀ ਨੇ ਹਿਦਾਇਤ ਦਿੰਦਿਆ ਕਿਹਾ ਕਿ ਜੇਕਰ 14 ਅਪ੍ਰੈਲ ਨੂੰ ਤਾਲਾਬੰਦੀ ਖ਼ਤਮ ਹੋ ਜਾਂਦੀ ਹੈ ਤਾਂ ਸਾਰਿਆਂ ਨੂੰ ਮਹਾਂਮਾਰੀ ਰੋਗ ਐਕਟ (Epidemic Diseases Act) ਤਹਿਤ ਮਾਸਕ ਪਾਉਣਾ ਪਵੇਗਾ।
ਇਹ ਵੀ ਪੜ੍ਹੋ: 'ਮਜਨੂੰ ਕਾ ਟੀਲਾ ਗੁਰਦੁਆਰਾ 'ਚ ਫਸੇ ਹੋਰ ਪ੍ਰਵਾਸੀ ਕਰ ਰਹੇ ਪੰਜਾਬ ਸਰਕਾਰ ਤੋਂ ਮਦਦ ਦੀ ਉਡੀਕ'