ETV Bharat / bharat

ਰਾਹੁਲ ਗਾਂਧੀ ਦੀ ਗ਼ੈਰਹਾਜ਼ਰੀ ਚ, ਤੇਜਸ਼ਵੀ ਕਰ ਰਹੇ ਬਿਹਾਰ 'ਚ ਮਹਾਂਗਠਜੋੜ ਦੀ ਲੜਾਈ ਦੀ ਅਗਵਾਈ

ਬਿਹਾਰ ਵਿਚ ਰਾਜਨੀਤਿਕ ਲੜਾਈ ਤੇਜ਼ ਹੋਣ ਨਾਲ, ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਸੂਬੇ ਵਿੱਚ ਚੋਣ ਪ੍ਰਚਾਰ ਸ਼ੁਰੂ ਕਰਨਾ ਅਜੇ ਬਾਕੀ ਹੈ। ਰਾਹੁਲ ਦੀ ਗੈਰਹਾਜ਼ਰੀ ਵਿਚਕਾਰ, ਮਹਾਂਗਠਬੰਧਨ ਲਈ ਮੁੱਖ ਮੰਤਰੀ ਦੇ ਉਮੀਦਵਾਰ ਸਭ ਤੋਂ ਅੱਗੇ ਹਨ, ਜੋ ਲੜਾਈ ਦੀ ਅਗਵਾਈ ਕਰ ਰਹੇ ਹਨ ਅਤੇ ਵੋਟਰਾਂ ਨੂੰ ਖੁਸ਼ ਕਰਨ ਲਈ ਰੈਲੀਆਂ ਦੀ ਇੱਕ ਲੜੀ ਨੂੰ ਸੰਬੋਧਨ ਕਰ ਰਹੇ ਹਨ।

ਰਾਹੁਲ ਗਾਂਧੀ ਦੀ ਗੈਰਹਾਜ਼ਰੀ ਚ, ਤੇਜਸ਼ਵੀ ਕਰ ਰਹੇ ਬਿਹਾਰ ਵਿਚ ਮਹਾਂਗਠਜੋੜ ਦੀ ਲੜਾਈ ਦੀ ਅਗਵਾਈ

author img

By

Published : Oct 23, 2020, 8:06 AM IST

ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ ਲਈ ਲਗਭਗ ਇਕ ਹਫ਼ਤੇ ਤੋਂ ਵੀ ਘੱਟ ਸਮਾਂ ਬਾਕੀ ਹੈ, ਪਰ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਚੋਣ ਜ਼ਾਬਤੇ ਵਾਲੇ ਸੂਬੇ ਵਿੱਚ ਅਜੇ ਚੋਣ ਪ੍ਰਚਾਰ ਸ਼ੁਰੂ ਕਰਨਾ ਅਜੇ ਬਾਕੀ ਹੈ।

ਮਹਾਗਠਬੰਧਨ ਦੇ ਤਹਿਤ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.), ਕਾਂਗਰਸ ਅਤੇ, ਕਮਿਊਨਿਸਟ ਪਾਰਟੀ ਆਫ਼ ਇੰਡੀਆ, ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਵਾਦੀ) ਅਤੇ ਭਾਰਤੀ ਕਮਿਊਨਿਸਟ ਪਾਰਟੀ (ਐਮ) ਨੇ ਆਪਣੇ 243 ਉਮੀਦਵਾਰ ਖੜ੍ਹੇ ਕੀਤੇ ਹਨ। ਆਰ.ਜੇ.ਡੀ. 144 ਸੀਟਾਂ 'ਤੇ ਚੋਣ ਲੜੇਗੀ, ਜਦਕਿ ਕਾਂਗਰਸ 70 'ਤੇ ਚੋਣ ਲੜੇਗੀ; ਸੀ.ਪੀ.ਆਈ. (ਐਮ-ਐਲ) ਨੂੰ 19, ਸੀ.ਪੀ.ਆਈ. (6), ਸੀ.ਪੀ.ਐਮ. (4) ਸੀਟਾਂ ਦਿੱਤੀਆਂ ਗਈਆਂ ਹਨ। ਵਿਸ਼ਾਲ ਗੱਠਜੋੜ ਦੀ ਅਗਵਾਈ ਆਰ.ਜੇ.ਡੀ. ਦੇ ਤੇਜਸ਼ਵੀ ਯਾਦਵ ਕਰ ਰਹੇ ਹਨ।

ਗਾਂਧੀ ਹਾਲਾਂਕਿ, ਨਵਾਦਾ ਦੇ ਹਿਸੂਆ ਅਤੇ ਭਾਗਲਪੁਰ ਜ਼ਿਲ੍ਹੇ ਦੇ ਕਾਹਲਗਾਓਂ ਵਿਖੇ ਸ਼ੁੱਕਰਵਾਰ ਨੂੰ ਦੋ ਰੈਲੀਆਂ ਨੂੰ ਸੰਬੋਧਨ ਕਰਨਗੇ। ਇਹ ਵੇਖਿਆ ਗਿਆ ਹੈ ਕਿ ਵਾਇਨਾਡ ਸੰਸਦ ਮੈਂਬਰ ਨੇ ਆਪਣੇ ਲੋਕ ਸਭਾ ਹਲਕੇ ਦਾ ਦੌਰਾ ਕੀਤਾ ਅਤੇ ਵਾਇਨਾਡ ਕੁਲੈਕਟਰੋਰੇਟ ਵਿਖੇ ਕੋਵਿਡ -19 ਦੀ ਸਮੀਖਿਆ ਮੀਟਿੰਗ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਦੇ ਦੌਰੇ ਦਾ ਮੁੱਖ ਕੇਂਦਰ ਆਪਣੇ ਹਲਕੇ ਦੇ ਵੱਖ-ਵੱਖ ਖੇਤਰਾਂ ਵਿਚ ਕੋਰੋਨਾ-ਵਾਇਰਸ ਮਹਾਂਮਾਰੀ ਦੀ ਸਥਿਤੀ ਦਾ ਜਾਇਜ਼ਾ ਲੈਣਾ ਸੀ।

ਆਰ.ਜੇ.ਡੀ. ਦੇ 15 ਸਾਲਾਂ ਦੇ ਸ਼ਾਸਨ ਵਿਚ ਕਾਂਗਰਸ ਨੇ ਮਹੱਤਵਪੂਰਣ ਭੂਮਿਕਾ ਨਿਭਾਈ ਜਿੱਥੇ ਕਿ ਪਹਲਿਾਂ ਪਾਰਟੀ ਦੇ ਮੁੱਖੀ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਨੇ ਸ਼ਾਸਨ ਕੀਤਾ ਸੀ। ਰਾਜਨੀਤਿਕ ਦਰਸ਼ਕ ਮਹਿਸੂਸ ਕਰਦੇ ਹਨ ਕਿ ਰਾਹੁਲ ਗਾਂਧੀ ਦਾ ਫਰਜ਼ ਬਣਦਾ ਹੈ ਕਿ ਉਹ ਚੋਣ ਮੁਹਿੰਮਾਂ ਨੂੰ ਸੰਬੋਧਿਨ ਕਰਕੇ ਆਪਣੀ ਭੂਮਿਕਾ ਨਿਭਾਉਣ ਅਤੇ ਮਹਾਂਗਠਜੋੜ ਦੇ ਉਮੀਦਵਾਰਾਂ ਦੀ ਹਮਾਇਤ ਵਧਾਉਣ।

ਇਸ ਦੌਰਾਨ, ਭਾਜਪਾ ਅਤੇ ਆਰ.ਜੇ.ਡੀ. ਜਨਤਾ ਨਾਲ ਗੱਲਬਾਤ ਕਰਨ, ਰੈਲੀਆਂ ਵਿੱਚ ਸ਼ਾਮਲ ਹੋਣ ਅਤੇ ਚੋਣਾਂ ਤੋਂ ਪਹਿਲਾਂ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ। ਰਾਹੁਲ ਗਾਂਧੀ ਦੀ ਗ਼ੈਰਹਾਜ਼ਰੀ ਵਿਚ, ਇਹ ਆਰ.ਜੇ.ਡੀ. ਮੁਖੀ ਤੇਜਸ਼ਵੀ ਯਾਦਵ ਹੈ ਜੋ ਸਭ ਤੋਂ ਅੱਗੇ ਰਹੇ ਹਨ ਅਤੇ ਚੋਣ ਮੁਹਿੰਮਾਂ ਨੂੰ ਸੰਬੋਧਿਤ ਕਰਦੇ ਹਨ। ਪਾਰਟੀ ਸੂਤਰਾਂ ਮੁਤਾਬਕ ਯਾਦਵ ਨੂੰ ਆਪਣੀਆਂ ਰੈਲੀਆਂ ਦੌਰਾਨ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ।

ਔਰੰਗਾਬਾਦ ਵਿਚ ਇਕ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ, ਤੇਜਸ਼ਵੀ ਯਾਦਵ ਨੇ ਟਵਿੱਟਰ 'ਤੇ ਕਿਹਾ, "ਲੋਕਾਂ ਦਾ ਇਹ ਸਮੁੰਦਰ ਬਿਹਾਰ ਵਿੱਚ ਤਬਦੀਲੀ, ਵਿਕਾਸ, ਰੁਜ਼ਗਾਰ ਅਤੇ ਨੌਕਰੀਆਂ ਲਈ ਖੜ੍ਹਾ ਹੈ। 15 ਸਾਲਾਂ ਦੀ ਅਯੋਗ ਐਨ.ਡੀ.ਏ. ਸਰਕਾਰ ਨੇ ਬਿਹਾਰ ਨੂੰ ਬਰਬਾਦ ਕਰ ਦਿੱਤਾ ਹੈ। ਨਿਮਰਤਾਪੂਰਵਕ ਪੂਰੇ ਬਿਹਾਰ ਵਿੱਚ ਸਵਾਗਤ ਕਰਨ ਲਈ ਧੰਨਵਾਦ।

ਆਰ.ਜੇ.ਡੀ. ਦੇ ਨੇਤਾ ਮਹਿਸੂਸ ਕਰਦੇ ਹਨ ਕਿ ਪ੍ਰਵਾਸੀ ਵਰਕਰਾਂ ਵਿੱਚ ਗੁੱਸਾ ਪਾਰਟੀ ਦੀਆਂ ਰੈਲੀਆਂ ਵਿੱਚ ਗਿਣਤੀ ਵਧਣ ਦਾ ਕਾਰਨ ਬਣ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਰਾਹੁਲ ਗਾਂਧੀ ਤੋਂ ਜ਼ਿਆਦਾ ਆਰ.ਜੇ.ਡੀ. ਆਗੂ ਤੇਜਸ਼ਵੀ ਪ੍ਰਸਾਦ ਯਾਦਵ ਦੀ ਮੰਗ ਹੈ। ਰਾਹੁਲ ਬਾਰੇ ਇੱਕ ਅੰਧਵਿਸ਼ਵਾਸ ਹੈ ਕਿ ਰਾਹੁਲ ਜੇਕਰ ਕਿਸੇ ਵੀ ਉਮੀਦਵਾਰ ਲਈ ਪ੍ਰਚਾਰ ਕਰਦੇ ਹਨ ਤਾਂ ਕਿਸਮਤ ਉਸ ਉਮੀਦਵਾਰ ਦਾ ਸਾਥ ਨਹੀਂ ਦਿੰਦੀ। ਇਹੀ ਕਾਰਨ ਹੈ ਕਿ ਉਮੀਦਵਾਰ ਰਾਹੁਲ ਦੀਆਂ ਮੁਹਿੰਮਾਂ ਬਾਰੇ ਸ਼ੰਕਾਵਾਦੀ ਹਨ ਅਤੇ ਚਾਹੁੰਦੇ ਹਨ ਕਿ ਤੇਜਸ਼ਵੀ ਆਪਣੀ ਉਮੀਦਵਾਰੀ ਦੇ ਸਮਰਥਨ ਵਿੱਚ ਜਨਤਕ ਮੀਟਿੰਗਾਂ ਕਰਨ।

ਕਾਂਗਰਸ ਦੇ ਐਮਐਲਸੀ ਪ੍ਰੇਮਚੰਦ ਮਿਸ਼ਰਾ ਨੇ ਕਿਹਾ ਕਿ, “ਮੈਂ ਇਸ ਤਰਕ ਨਾਲ ਸਹਿਮਤ ਨਹੀਂ ਹਾਂ ਕਿਉਂਕਿ ਪੋਲਿੰਗ ਦੇ ਪਹਿਲੇ ਪੜਾਅ ਲਈ ਅਜੇ ਪੰਜ ਦਿਨ ਬਾਕੀ ਹਨ ਅਤੇ ਵੱਡੇ ਕੇਂਦਰ ਨੇਤਾ ਹਮੇਸ਼ਾਂ ਹੀ ਇਸ ਸਮੇਂ ਸੂਬੇ ਦਾ ਦੌਰਾ ਕਰਦੇ ਹਨ। ਸਾਡੇ ਹੋਰ ਨੇਤਾ ਪਹਿਲਾਂ ਹੀ ਬਿਹਾਰ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਇਹ ਨਾ ਭੁੱਲੋ ਕਿ ਪ੍ਰਧਾਨ ਮੰਤਰੀ ਭਲਕੇ ਚੋਣ ਪ੍ਰਚਾਰ ਵਿੱਚ ਆ ਰਹੇ ਹਨ। ”

ਇਹ ਪੁੱਛੇ ਜਾਣ 'ਤੇ ਕਿ ਸਿਰਫ ਤੇਜਸਵੀ ਮਹਾਂ-ਗਠਜੋੜ ਵਿੱਚ ਇਕੱਲੇ ਪ੍ਰਦਰਸ਼ਨ ਦੀ ਅਗਵਾਈ ਕਿਉਂ ਕਰ ਰਹੇ ਹਨ, ਤਾਂ ਮਿਸ਼ਰਾ ਨੇ ਕਿਹਾ ਕਿ, ''ਮਹਾਂਗਠਜੋੜ ਵਿੱਚ, ਆਰ.ਜੇ.ਡੀ. ਅਗਵਾਈ ਕਰ ਰਿਹਾ ਹੈ ਅਤੇ ਇਹ ਸਪੱਸ਼ਟ ਗੱਲ ਹੈ। ਉਹ ਮੁੱਖ ਮੰਤਰੀ ਦਾ ਚਿਹਰਾ ਹਨ ਅਤੇ ਉਨ੍ਹਾਂ ਨੂੰ ਮੋਰਚੇ ਤੋਂ ਲੜਾਈ ਦੀ ਅਗਵਾਈ ਕਰਨੀ ਪਈ। ਅਸੀਂ ਪਹਿਲਾਂ ਹੀ ਹਰੇਕ ਪੋਲਿੰਗ ਪੜਾਅ ਤੋਂ ਪਹਿਲਾਂ ਸਾਰੇ ਕੇਂਦਰੀ ਨੇਤਾਵਾਂ ਦੀਆਂ ਦੋ ਜਨਤਕ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਚੋਣਾਂ ਲਈ ਰਾਹੁਲ ਸੂਬੇ ਵਿਚ ਡੇਰਾ ਲਾਉਣ। ਇਹ ਰਾਜ ਦੇ ਨੇਤਾ ਚੋਣ ਲੜ ਰਹੇ ਹਨ, ਰਾਹੁਲ ਨਹੀਂ,। ”

ਉਨ੍ਹਾਂ ਅੱਗੇ ਜ਼ੋਰ ਦੇ ਕੇ ਕਿਹਾ ਕਿ ਰਣਦੀਪ ਸਿੰਘ ਸੁਰਜੇਵਾਲਾ ਵਰਗੇ ਸੀਨੀਅਰ ਆਗੂ ਪਹਿਲਾਂ ਹੀ ਬਿਹਾਰ ਵਿੱਚ ਡੇਰਾ ਲਾ ਰਹੇ ਹਨ ਅਤੇ ਸਾਰੇ ਚੋਣ ਪ੍ਰਬੰਧਨ ਦੀ ਦੇਖਭਾਲ ਕਰ ਰਹੇ ਹਨ। ਮਿਸ਼ਰਾ ਨੇ ਕਿਹਾ ਕਿ ਛੱਤੀਸਗੜ੍ਹ ਤੋਂ ਭੁਪੇਸ਼ ਬਘੇਲਜੀ, ਰਾਜ ਬੱਬਰਜੀ ਪਹਿਲਾਂ ਹੀ ਆ ਚੁੱਕੇ ਹਨ ਅਤੇ ਸਲਮਾਨ ਖੁਰਸ਼ੀਦ ਵੀ ਜਲਦੀ ਹੀ ਸ਼ਿਰਕਤ ਕਰਨਗੇ।

ਅੱਗੇ ਉਨ੍ਹਾਂ ਕਿਹਾ ਕਿ “ਜਿੱਥੋਂ ਤੱਕ ਆਰ.ਜੇ.ਡੀ. ਸ਼ਾਸਨ ਵਿਚ ਕਾਂਗਰਸ ਦੀ ਭੂਮਿਕਾ ਦਾ ਸਵਾਲ ਹੈ, ਇਹ ਨਿਤੀਸ਼ ਸਨ ਜਿਨ੍ਹਾਂ ਨੇ ਆਰ.ਜੇ.ਡੀ. ਦੇ ਸ਼ਾਸਨ ਵਿਚ ਪਹਿਲੀ ਕਾਰਜਕਾਲ ਵਿਚ ਭੂਮਿਕਾ ਨਿਭਾਈ ਸੀ ਅਤੇ ਸਾਲ 2000 ਤੋਂ 2005 ਤਕ ਪਿਛਲੇ ਪੰਜ ਸਾਲਾਂ ਵਿਚ ਸਾਡੀ ਭੂਮਿਕਾ ਸੀ। ਜੇ ਕੋਈ ਕਹਿੰਦਾ ਹੈ ਕਿ ਪਹਿਲੀ ਵਾਰ ਮਾੜਾ ਸੀ, ਇਹ ਨਿਤੀਸ਼ ਕੁਮਾਰ ਹੈ ਜਿਸਨੇ ਨੀਂਹ ਰੱਖੀ ਸੀ ਨਾ ਕਿ ਕਾਂਗਰਸ ਨੇ। 1992 ਤੋਂ 1994 ਤੱਕ ਨਿਤੀਸ਼ ਲਾਲੂ ਦੇ ਨਾਲ ਸਨ ਅਤੇ ਉਨ੍ਹਾਂ ਦੀ ਅਗਵਾਈ ਹੇਠ ਕੰਮ ਕੀਤਾ।

ਕੁੱਲ-ਮਿਲਾਕੇ ਰਾਹੁਲ ਬਿਹਾਰ ਵਿੱਚ ਛੇ ਜਨਤਕ ਸਭਾਵਾਂ ਨੂੰ ਸੰਬੋਧਿਤ ਕਰਨਗੇ ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਰੈਲੀਆਂ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਆਪਣੀ ਰੈਲੀ ਦੀ ਸ਼ੁਰੂਆਤ ਭਾਗਲਪੁਰ ਤੋਂ ਕਰਨਗੇ।

ਤੇਜਸ਼ਵੀ ਅਤੇ ਰਾਹੁਲ 28 ਅਕਤੂਬਰ ਨੂੰ ਨਵਾਦਾ ਦੇ ਹਿਸੂਆ ਵਿਖੇ ਇੱਕ ਸਾਂਝੀ ਰੈਲੀ ਕਰਨਗੇ। ਸਾਂਝੇ ਰੂਪ ਵਿੱਚ ਵਿਰੋਧੀ ਗਠਜੋੜ ਵਿੱਚ ਪੂਰੀ ਏਕਤਾ ਦੇ ਸੰਦੇਸ਼ ਨੂੰ ਘਰ ਪਹੁੰਚਾਉਣ ਲਈ ਬਣਾਇਆ ਗਿਆ ਹੈ।

ਇਹ ਦੂਜਾ ਚੋਣ ਪ੍ਰਚਾਰ ਹੋਵੇਗਾ ਜਿਸ ਵਿੱਚ ਗਾਂਧੀ-ਯਾਦਵ ਸੰਯੋਜਨ ਬਿਹਾਰ ਵਿੱਚ ਵਿਰੋਧੀ ਗਠਜੋੜ ਦੀ ਅਗਵਾਈ ਕਰਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.