ETV Bharat / bharat

9/11 ਤੋਂ ਬਾਅਦ ਅਮਰੀਕਾ ਦਾ ਸਾਥ ਦੇ ਕੇ ਕੀਤੀ ਗ਼ਲਤੀ: ਇਮਰਾਨ ਖ਼ਾਨ - 9/11 ਹਮਲਿਆਂ ਤੋਂ ਬਾਅਦ ਅਮਰੀਕਾ

ਇਮਰਾਨ ਖ਼ਾਨ ਨੇ ਕੌਂਸਲ ਆਨ ਫੌਰਨ ਰਿਲੇਸ਼ਨਸ (ਸੀਐਫਆਰ) ਵਿੱਚ ਇਹ ਵੀ ਕਿਹਾ ਕਿ ਉਹ ਕੌਮਾਂਤਰੀ ਭਾਈਚਾਰੇ ਤੋਂ ਘੱਟੋ-ਘੱਟ ਇਹ ਉਮੀਦ ਕਰਦੇ ਹਨ ਕਿ ਭਾਰਤ ਨੂੰ ਕਸ਼ਮੀਰ ਵਿੱਚ ਕਰਫਿਊ ਹਟਾਉਣ ਦੀ ਅਪੀਲ ਕਰਨ।

ਇਮਰਾਨ ਖਾਨ
author img

By

Published : Sep 24, 2019, 10:21 AM IST

ਨਿਊਯਾਰਕ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੋਮਵਾਰ ਨੂੰ ਨਿਊਯਾਰਕ ਵਿਖੇ ਹੋਈ ਕੌਂਸਲ ਆਨ ਫੌਰਨ ਰਿਲੇਸ਼ਨਸ ਵਿੱਚ ਕਿਹਾ ਕਿ ਪਾਕਿਸਤਾਨ ਨੇ 9/11 ਦੇ ਹਮਲੇ ਤੋਂ ਬਾਅਦ ਅਮਰੀਕਾ ਦਾ ਸਾਥ ਦੇ ਕੇ ਵੱਡੀ ਭੁੱਲ ਕੀਤੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੂੰ ਉਹ ਵਾਅਦਾ ਨਹੀਂ ਕਰਨਾ ਚਾਹੀਦਾ ਸੀ ਜੋ ਪੂਰਾ ਨਾ ਕਰ ਸਕੇ।

ਖ਼ਾਨ ਨੇ ਕੌਂਸਲ ਆਨ ਫੌਰਨ ਰਿਲੇਸ਼ਨਸ ਵਿੱਚ ਕਿਹਾ ਕਿ ਧਾਰਾ 370 ਦੇ ਤਜਵੀਜ਼ ਨੂੰ ਰੱਦ ਕਰ ਕੇ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਮਤੇ, ਸ਼ਿਮਲਾ ਸਮਝੌਤੇ ਅਤੇ ਆਪਣੇ ਖੁਦ ਦੇ ਸੰਵਿਧਾਨ ਨੂੰ ਨਜ਼ਰਅੰਦਾਜ਼ ਕੀਤਾ ਹੈ। ਖ਼ਾਨ ਨੇ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਨੂੰ ਕਸ਼ਮੀਰ ਵਿੱਚ ਆਪਣੀ ਭੂਮਿਕਾ ਨਿਭਾਉਣ ਲਈ ਕਹਿਣਗੇ।

ਪਾਕਿਸਤਾਨ ਕਸ਼ਮੀਰ ਦੇ ਮੁੱਦੇ ਨੂੰ ਕੌਮਾਂਤਰੀ ਮੰਚਾਂ 'ਤੇ ਚੁੱਕਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਭਾਰਤ ਨੇ ਸਪੱਸ਼ਟ ਕਰ ਦਿੱਤਾ ਕਿ ਧਾਰਾ 370 ਦੀਆਂ ਧਾਰਾਵਾਂ ਨੂੰ ਰੱਦ ਕਰਨਾ, ਉਨ੍ਹਾਂ ਦਾ 'ਅੰਦਰੂਨੀ ਮਾਮਲਾ' ਹੈ। ਸੰਯੁਕਤ ਰਾਜ ਦੇ ਸਾਬਕਾ ਰੱਖਿਆ ਸੱਕਤਰ ਜੇਮਜ਼ ਮੈਟਿਸ ਨੇ ਹਾਲ ਹੀ ਵਿੱਚ ਟਿੱਪਣੀ ਕੀਤੀ ਸੀ ਕਿ ਉਹ ਪਾਕਿਸਤਾਨ ਨੂੰ ਉਨ੍ਹਾਂ ਸਾਰੇ ਦੇਸ਼ਾਂ ਵਿੱਚੋਂ ‘ਸਭ ਤੋਂ ਖਤਰਨਾਕ’ ਮੰਨਦੇ ਹਨ, ਜਿਨ੍ਹਾਂ ਨਾਲ ਹੁਣ ਤੱਕ ਉਨ੍ਹਾਂ ਦਾ ਵਾਹ ਪਿਆ ਹੈ। ਇਸ ਬਾਰੇ ਪੁੱਛੇ ਜਾਣ 'ਤੇ ਇਮਰਾਨ ਖ਼ਾਨ ਨੇ ਕਿਹਾ ਕਿ, 'ਉਨ੍ਹਾਂ ਨੂੰ ਨਹੀਂ ਲੱਗਦਾ ਕਿ ਮੈਟਿਸ ਪੂਰੀ ਤਰ੍ਹਾਂ ਸਮਝਦੇ ਹਨ ਕਿ ਪਾਕਿਸਤਾਨ ਕੱਟਰਪੰਥੀ ਕਿਉਂ ਬਣਿਆ।'

ਇਹ ਵੀ ਪੜ੍ਹੋ: 1984 ਸਿੱਖ ਕਤਲੇਆਮ: ਗਵਾਹ ਮੁਖ਼ਤਿਆਰ ਸਿੰਘ SIT ਸਾਹਮਣੇ ਹੋਏ ਪੇਸ਼

ਇਸ ਮੌਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਹ ਵੀ ਮੰਨਿਆ ਕਿ ਪਾਕਿ ਫੌ਼ਜ ਅਤੇ ISI ਨੇ ਅਲਕਾਇਦਾ ਅਤੇ ਹੋਰ ਅੱਤਵਾਦੀ ਸਮੂਹਾਂ ਨੂੰ ਅਫ਼ਗਾਨਿਸਤਾਨ ਵਿੱਚ ਲੜਨ ਲਈ ਸਿਖਲਾਈ ਦਿੱਤੀ ਸੀ।

Intro:Body:

Rajwinder

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.