ਨਵੀਂ ਦਿੱਲੀ: ਪੰਜਵਾਂ ਗੇੜ ਕਿਉਂ ਮੁੱਖ ਦੌਰ ਬਣ ਕੇ ਸਾਹਮਣੇ ਆ ਰਿਹਾ ਹੈ ? ਕਿਉਂਕਿ ਇਸ ਗੇੜ ਤੋਂ ਬਾਅਦ ਭਾਜਪਾ ਆਪਣੇ ਰਾਜ ਵਾਪਸੀ ਦੇ ਦਰਵਾਜ਼ੇ ਮੁੜ ਖੋਲ ਸਕਦੀ ਹੈ, ਕਾਂਗਰਸ ਆਪਣੀਆਂ 100 ਸੀਟਾਂ ਦਾ ਨਿਸ਼ਾਨਾ ਪੂਰ ਸਕਦੀ ਹੈ, ਹੋਰ ਤਾਂ ਹੋਰ ਖੇਤਰੀ ਦਲ ਆਪਣੇ ਆਪ ਨੂੰ ਹੋਰ ਮਜ਼ਬੂਤ ਕਰਕੇ, ਬਣਨ ਵਾਲੀ ਸਰਕਾਰ ਵਿੱਚ ਆਪਣਾ ਵੱਡਾ ਹਿੱਸਾ ਰਾਖਵਾਂ ਕਰ ਸਕਦੇ ਹਨ।
ਭਾਜਪਾ ਲਈ 5ਵਾਂ ਗੇੜ ਅਹਿਮ ਕਿਉਂ ਹੈ ?
ਭਾਜਪਾ ਲਈ ਇਸ ਦਾ ਮਹੱਤਵ ਇਸ ਗੱਲ ਤੋਂ ਸਹਿਜੇ ਸਮਝਿਆ ਜਾ ਸਕਦਾ ਹੈ, ਕਿਉਂਕਿ ਐਨਡੀਏ ਦੇ 2014 ਦੇ ਨੰਬਰ 190 ਤੋਂ 2019 ਵਿੱਚ 138 ਵੱਲ ਨੂੰ ਆਉਣ ਦਾ ਇਸ਼ਾਰਾ ਮਿਲ ਰਿਹਾ ਹੈ। ਜੇਕਰ ਭਾਜਪਾ 37 ਫ਼ੀਸਦੀ ਨਾਲ ਹੀ ਅੰਕ ਜੋੜਦੀ ਰਹੀ ਤਾਂ ਫੇਰ ਪੰਜਵੇਂ ਦੌਰ ਦੀਆਂ 51 ਸੀਟਾਂ ਵਿਚੋਂ 18 ਭਾਜਪਾ ਹਿੱਸੇ ਆ ਸਕਦੀਆਂ ਹਨ। ਜਿਸ ਤੋਂ ਬਾਅਦ ਅਨੁਮਾਨ ਮੁਤਾਬਕ ਪੰਜਵੇਂ ਦੌਰ ਤੋਂ ਬਾਅਦ ਭਾਜਪਾ 400 ਵਿੱਚੋਂ 156 'ਤੇ ਖੜੀ ਦਿਖੇਗੀ। ਪਰ ਜੇ ਮੋਦੀ ਦਾ ਵੇਗ ਕੰਮ ਕਰ ਗਿਆ ਤਾਂ ਇਹ ਅੰਕੜਾ ਸਾਰੀਆਂ ਹੱਦਾਂ ਤੋੜ ਸਕਦਾ ਹੈ, ਜਿਸ ਦੀ ਉਮੀਦ ਥੋੜੀ ਲਗਦੀ ਹੈ।
ਕਾਂਗਰਸ ਲਈ ਵੀ 5ਵਾਂ ਗੇੜ ਅਹਿਮ
ਕਾਂਗਰਸ ਲਈ ਇਹ ਦੌਰ ਬਹੁਤ ਅਹਿਮ ਹੈ। ਕਾਂਗਰਸ ਨੂੰ ਉੱਤਰ ਪ੍ਰਦੇਸ਼, ਰਾਜਸਥਾਨ ਤੇ ਮੱਧਪ੍ਰਦੇਸ਼ ਵਿੱਚ ਪੂਰਾ ਜ਼ੋਰ ਲਾਉਣਾ ਪੈਣਾ ਹੈ, ਜੇਕਰ ਇਹ ਪਾਰਟੀ ਇਸ ਦੌਰ ਤੋਂ ਬਾਅਦ 100 ਸੀਟਾਂ 'ਤੇ ਆਪਣੀ ਜਿੱਤ ਦੇਖਣਾ ਚਾਹੁੰਦੀ ਹੈ। ਹੋਰ ਤਾਂ ਹੋਰ ਇਸ ਪੰਜਵੇਂ ਦੌਰ ਵਿੱਚ ਕਾਂਗਰਸ ਦੀ ਰਾਜਦੁਲਾਰੀ ਪ੍ਰਿਅੰਕਾ ਵਾਡਰਾ ਦੀ ਸਾਰੀ ਰਾਜਨੀਤਿਕ ਸਾਖ ਦਾਅ 'ਤੇ ਲੱਗੀ ਹੋਈ ਹੈ।
ਖੇਤਰੀ ਦਲਾਂ ਲਈ ਵੀ ਮੌਕਾ
ਸਮਾਜਵਾਦੀ, ਬਸਪਾ, ਆਰਜੇਡੀ, ਟੀਐਮਸੀ ਵਰਗੇ ਖੇਤਰੀ ਦਲ ਵੀ ਆਪਣੀ ਸਾਖ ਸੁਧਾਰ ਸਕਦੇ ਹਨ, ਤਾਂ ਜੋ ਲੰਗੜੀ ਸੰਸਦ ਆਉਣ 'ਤੇ ਇਹ ਪਾਰਟੀਆਂ ਸਰਕਾਰ ਬਣਾਉਣ ਲਈ ਮੋਹਰੀਆਂ ਦਾ ਕਿਰਦਾਰ ਨਿਭਾ ਸਕਦੀਆਂ ਹਨ।
ਇਨ੍ਹਾਂ 51 ਸੀਟਾਂ ਦਾ ਸਮੀਕਰਨ (ਸਾਲ 2014)
- ਐਨਡੀਏ 40 (ਭਾਜਪਾ 30)
- ਯੂ ਪੀ ਏ 3
- ਬਾਕੀ 8
ਪੰਜਵੇਂ ਗੇੜ 'ਚ ਕਿੱਥੇ ਪੈਣੀਆਂ ਨੇ ਵੋਟਾਂ ?
- ਉੱਤਰ ਪ੍ਰਦੇਸ਼ : 14 ਸੀਟਾਂ
- ਰਾਜਸਥਾਨ : 12 ਸੀਟਾਂ
- ਪੱਛਮੀ ਬੰਗਾਲ : 7 ਸੀਟਾਂ
- ਮੱਧ ਪ੍ਰਦੇਸ਼ : 7 ਸੀਟਾਂ
- ਬਿਹਾਰ : 5 ਸੀਟਾਂ
- ਝਾਰਖੰਡ : 4 ਸੀਟਾਂ
- ਜੰਮੂ ਅਤੇ ਕਸ਼ਮੀਰ : 2 ਸੀਟਾਂ