ਕੌਂਸਲ ਫਾਰ ਇੰਡਿਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (CISCE) ਆਈਸੀਐਸਸੀ ਨੇ 10ਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਹੈ। ਇਹ ਨਤੀਜੇ ਅੱਜ ਦੁਪਹਿਰ 3 ਵਜੇ ਜਾਰੀ ਕੀਤੇ ਗਏ ਹਨ। ਜਿਨ੍ਹਾਂ ਵੀ ਵਿਦਿਆਰਥੀਆਂ ਨੇ ਇਹ ਪ੍ਰੀਖਿਆਵਾਂ ਦਿੱਤੀਆਂ ਹਨ, ਉਹ ਆਪਣੇ ਨਤੀਜਿਆਂ ਨੂੰ ਬੋਰਡ ਦੀ ਅਧਿਕਾਰਿਕ ਵੈਬਸਾਈਟ cisce.org ਅਤੇ www.results.cisce.org 'ਤੇ ਜਾਕੇ ਵੇਖ ਸਕਦੇ ਹਨ।
ਇਸ ਸਾਲ ICSE ਦੀ 10ਵੀਂ ਦੀ ਪ੍ਰੀਖਿਆ 22 ਫਰਵਰੀ ਤੋਂ ਸ਼ੁਰੂ ਹੋਕੇ 25 ਮਾਰਚ ਤੱਕ ਚੱਲੀਆਂ ਸਨ। ISC 12ਵੀਂ ਦੀ ਪ੍ਰੀਖਿਆ 4 ਫਰਵਰੀ ਤੋਂ ਸ਼ੁਰੂ ਹੋਕੇ 25 ਮਾਰਚ ਤੱਕ ਚੱਲੀਆਂ ਸਨ। ਇਸ ਸਾਲ 10ਵੀਂ ਜਮਾਤ ਵਿੱਚ ਮੁੰਬਈ ਦੀ ਜੂਹੀ ਰੁਪੇਸ਼ ਕਜਾਰੀਆ ਅਤੇ ਮੁਕਤਸਰ ਦੇ ਮਨਹਰ ਬੰਸਲ ਨੇ 99.60 ਫ਼ੀਸਦੀ ਅੰਕਾਂ ਨਾਲ ਸਾਂਝੇ ਤੌਰ 'ਤੇ ਟਾਪ ਕੀਤਾ ਹੈ।
ਇਸ ਵਾਰ 12ਵੀਂ ਦਾ ਨਤੀਜਾ 98.54% ਹੈ, ਜੋ ਪਿਛਲੇ ਸਾਲ ਨਾਲੋਂ ਥੋੜਾ ਜਿਆਦਾ ਹੈ। ਪਿਛਲੇ ਸਾਲ ਆਈਸੀਐਸਸੀ ਨੇ 10ਵੀਂ ਦੀ ਪ੍ਰੀਖਿਆ ਦੇ ਨਤੀਜੇ 14 ਮਈ ਨੂੰ ਐਲਾਨੇ ਸਨ ਅਤੇ ਬੀਤੇ ਸਾਲ 10ਵੀਂ ਜਮਾਤ ਦਾ ਨਤੀਜਾ 98.51 ਫ਼ੀਸਦੀ ਰਿਹਾ ਸੀ।
ਇੰਝ ਚੈੱਕ ਕਰ ਸਕਦੇ ਹੋ ਨਤੀਜੇ:
- cisce.org ਜਾਂ examresults.net 'ਤੇ ਜਾਕੇ ਲਾਗ ਇਨ ਕਰ ਕਰੋ।
- ਉਸ ਲਿੰਕ 'ਤੇ ਜੋ ਜਿੱਥੇ ICSE 10th Board Result 2019 ਲਿਖਿਆ ਆ ਰਿਹਾ ਹੋਵੇ।
- ਲਿੰਕ 'ਤੇ ਕਲਿੱਕ ਕਰੋ।
- ਆਪਣੇ ਆਈਸੀਐਸਸੀ ਨਤੀਜੇ 2019 ਨੂੰ ਪ੍ਰਾਪਤ ਕਰਨ ਲਈ ਸੂਚੀ ਨੂੰ ਭਰੋ ਅਤੇ ਉਸਤੋਂ ਬਾਅਦ 'ਸਬਮਿਟ' 'ਤੇ ਕਲਿੱਕ ਕਰੋ।
- ਤੁਹਾਨੂੰ ਆਪਣਾ ਆਈਸੀਐਸਸੀ ਨਤੀਜਾ ਸਕਰੀਨ 'ਤੇ ਦਿਖੇਗਾ।