ਹੈਦਰਾਬਾਦ: ਤੇਲੰਗਾਨਾ ਵਿੱਚ ਮਹਿਲਾ ਡਾਕਟਰ ਨਾਲ ਬਲਾਤਕਾਰ ਤੋਂ ਬਾਅਦ ਕਤਲ ਮਾਮਲੇ 'ਚ ਹੈਦਰਾਬਾਦ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਤੋਂ ਬਾਅਦ ਹੈਦਰਾਬਾਦ ਪੁਲਿਸ ਵੱਲੋਂ ਅੱਜ ਪ੍ਰੈਸ ਕਾਨਫ਼ਰੰਸ ਕੀਤੀ ਗਈ। ਜਿਸ ਵਿੱਚ ਦੋਸ਼ੀ ਵਿਅਕਤੀਆਂ ਨੂੰ ਵੱਧ ਤੋਂ ਵੱਧ ਸਜਾ ਦੇਣ ਲਈ ਅਤੇ ਮੁਕੱਦਮਾ ਚਲਾਉਣ ਵਿੱਚ ਤੇਜ਼ੀ ਲਿਆਉਣ ਲਈ ਕੇਸ ਨੂੰ ਫਾਸਟ ਟਰੈਕ ਅਦਾਲਤ ਮਹਿਬੂਬ ਨਗਰ ਨੂੰ ਦੇਣ ਲਈ ਵਿਚਾਰ ਕੀਤਾ ਗਿਆ ਹੈ। ਉੱਥੇ ਹੀ ਜਬਰ ਜਨਾਹ ਦੇ ਦੋਸ਼ੀਆਂ ਖ਼ਿਲਾਫ਼ ਨਿਰਭਯਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਹ ਪੁਸ਼ਟੀ ਕੀਤੀ ਗਈ ਕਿ ਲੋਰੀ ਚਾਲਕਾਂ ਨਾਲ ਸਫ਼ਾਈ ਕਰਮਚਾਰੀਆਂ ਨੇ ਮਹਿਲਾ ਡਾਕਟਰ ਦਾ ਕਤਲ ਕੀਤਾ ਹੈ। 4 ਮੁਲਜ਼ਮਾਂ ਵਿੱਚੋਂ 2 ਦੀ ਪਛਾਣ ਮੁੰਹਮਦ ਪਾਸ਼ਾ ਅਤੇ ਮਹਿਬੂਬ ਵਜੋਂ ਹੋਈ ਹੈ, ਜੋ ਕਿ ਮਕਲ ਟਾਊਨ ਨਾਰਾਇਣਪੇਟਾ ਜ਼ਿਲ੍ਹੇ ਤੋਂ ਹਨ। ਟੋਲ ਪਲਾਜ਼ਾ ਦੇ ਪਿੱਛੇ ਖਾਲੀ ਥਾਂ ਲੈ ਜਾ ਕੇ ਮ੍ਰਿਤਕਾ ਨਾਲ ਬਲਾਤਕਾਰ ਕੀਤਾ ਗਿਆ ਤੇ ਫਿਰ ਉਸ ਬੇਰਹਿਮੀ ਨਾਲ ਸਾੜ ਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਨੇ ਟੋਲ ਪਲਾਜ਼ਾ ਨਾਲ ਸੰਬੰਧੀ ਸੀਸੀਟੀਵੀ ਫੁਟੇਜ ਬਰਾਮਦ ਕੀਤੇ ਹਨ।