ਗੁਜਰਾਤ: ਸੂਰਤ 'ਚ ਪੁਲਿਸ ਵੱਲੋਂ ਸਾਂਝੀ ਕਾਰਵਾਈ ਦੌਰਾਨ ਮਨੁੱਖੀ ਤਸਕਰੀ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ। ਇਸ ਦੌਰਾਨ 130 ਬਾਲ ਮਜ਼ਦੂਰਾਂ ਨੂੰ ਸੁਰੱਖਿਤ ਬਚਾ ਲਿਆ ਗਿਆ। ਪੁਲਿਸ ਵੱਲੋਂ ਮੁਲਜ਼ਮਾਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਰਾਜਸਥਾਨ ਦੀ ਪੁਲਿਸ ਟੀਮ ਨੂੰ ਇੱਕ ਮਨੁੱਖੀ ਤਸਕਰੀ ਰੈਕੇਟ ਬਾਰੇ ਗੁਪਤ ਸੂਚਨਾ ਮਿਲੀ ਸੀ। ਪੁਣੇ ਪੁਲਿਸ ਅਤੇ ਰਾਜਸਥਾਨ ਪੁਲਿਸ ਵੱਲੋਂ ਐਂਟੀ ਮਨੁੱਖੀ ਤਸਕਰੀ ਵਿਰੋਧੀ ਐਕਟ ਤਹਿਤ ਐਤਵਾਰ ਨੂੰ ਗੁਜਰਾਤ ਦੇ ਸੂਰਤ ਜ਼ਿਲ੍ਹੇ ਤੋਂ 130 ਬੱਚਿਆਂ ਨੂੰ ਬਚਾਇਆ ਗਿਆ।
ਰਾਜਸਥਾਨ ਦੀਆਂ ਟੀਮਾਂ ਨੂੰ ਮਿਲੀ ਜਾਣਕਾਰੀ ਦੇ ਅਧਾਰ 'ਤੇ ਬਾਲ ਵਿਕਾਸ ਕਮਿਸ਼ਨ, ਰਾਜਸਥਾਨ ਪੁਲਿਸ, ਬਚਪਨ ਬਚਾਓ ਅੰਦੋਲਨ, ਕੇਂਦਰੀ ਆਈ ਬੀ ਨੇ ਸੂਰਤ ਵਿਖੇ ਪੁਣੇ ਪੁਲਿਸ ਦੇ ਨਾਲ ਇੱਕ ਸਾਂਝਾ ਅਭਿਆਨ ਚਲਾਇਆ। ਜਾਣਕਾਰੀ ਮੁਤਾਬਕ ਰੈਸਕਿਉ ਕੀਤੇ ਗਏ ਜ਼ਿਆਦਾਤਰ ਬੱਚੇ ਰਾਜਸਥਾਨ ਨਾਲ ਸਬੰਧਤ ਹਨ। ਇਹ ਸਾਰੇ ਬੱਚੇ ਰਾਜਸਥਾਨ ਦੀ ਸਰਹੱਦ ਨੇੜੇ ਇੱਕ ਪਿੰਡ ਦੇ ਹਨ ਅਤੇ ਉਨ੍ਹਾਂ ਨੂੰ ਸੂਰਤ 'ਚ ਕੰਮ ਦਵਾਉਣ ਦਾ ਲਾਲਚ ਦਿੱਤਾ ਗਿਆ ਸੀ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।