ਕੋਵਿਡ-19 ਮਹਾਂਮਾਰੀ ਨਾਲ ਸੰਕਰਮਿਤ ਮਰੀਜ਼ਾਂ ਦੀ ਨਿਗਰਾਨੀ ਕਰਨ ਲਈ ਏਮਜ਼, ਰਿਸ਼ੀਕੇਸ਼ ਅਤੇ ਭਾਰਤ ਇਲੈਕਟ੍ਰਾਨਿਕਸ ਲਿਮਟਿਡ, ਬੰਗਲੁਰੂ ਦੁਆਰਾ ‘ਰਿਮੋਟ ਹੈਲਥ ਮੋਨੀਟਰਿੰਗ ਸਿਸਟਮ’ ਉਪਲਬਧ ਕਰਵਾਇਆ ਗਿਆ ਹੈ। ਡਾਕਟਰਾਂ ਵੱਲੋਂ ਟੈਲੀਮੈਡੀਸਨ ਦੁਆਰਾ ਮਰੀਜ਼ਾਂ ਦਾ ਤਾਪਮਾਨ, ਨਬਜ਼, ਖ਼ੂਨ ਵਿੱਚ ਆਕਸੀਜਨ ਦੇ ਪੱਧਰ ਤੇ ਦਿਲ ਦੇ ਧੜਕਣ ਦੀ ਗਤੀ ਦੀ ਜਾਂਚ ਕੀਤੀ ਜਾਂਦੀ ਹੈ।
ਜ਼ਰੂਰੀ ਸਾਵਧਾਨੀਆਂ ਅਤੇ ਲੋੜੀਂਦੇ ਇਲਾਜ਼ ਦੇ ਸੁਝਾਅ ਦਿੱਤੇ ਜਾਣਗੇ। ਭਾਰਤ ਵਿੱਚ ਕੇਸਾਂ ਦੀ ਵੱਧ ਰਹੀ ਗਿਣਤੀ ਕਾਰਨ, ਹਸਪਤਾਲਾਂ ਵਿੱਚ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਨੂੰ ਮਰੀਜ਼ਾਂ ਦਾ ਬਹੁਤ ਹੀ ਜ਼ਿਆਦਾ ਭਾਰ ਝੱਲਣਾ ਪੈ ਰਿਹਾ ਹੈ। ਉਨ੍ਹਾਂ ਦੇ ਇਸ ਬੋਝ ਨੂੰ ਘੱਟ ਕਰਨ ਲਈ, ਏਮਜ਼ ਅਤੇ ਬੀ.ਈ.ਐਲ. ਵੱਲੋਂ ਇਹ ਪ੍ਰਣਾਲੀ ਤਿਆਰ ਕੀਤੀ ਗਈ ਹੈ।
ਬੀ.ਈ.ਐਲ. ਦੇ ਵਿਗਿਆਨੀਆਂ ਨੇ ਇੱਕ ਅਜਿਹੀ ਐਪ ਤਿਆਰ ਕੀਤੀ ਹੈ, ਜੋ ਸੈਂਸਰਾਂ ਦੁਆਰਾ ਤਾਪਮਾਨ, ਨਬਜ਼ ਦੀ ਦਰ ਅਤੇ ਹੋਰ ਮਾਪਦੰਡਾਂ ਦੀ ਦੂਰੋਂ ਹੀ ਜਾਂਚ ਕਰ ਸਕਦੀ ਹੈ। ਇਨ੍ਹਾਂ ਸੈਂਸਰਾਂ ਰਾਹੀਂ ਦਰਜ ਕੀਤੀ ਗਈ ਜਾਣਕਾਰੀ ਡਾਕਟਰਾਂ ਨੂੰ ਭੇਜ ਦਿੱਤੀ ਜਾਵੇਗੀ। ਇੱਕ ਸੈਂਸਰ ਮਰੀਜ਼ ਦੇ ਗੁੱਟ 'ਤੇ ਅਤੇ ਦੂਜਾ ਦਿਲ ਦੇ ਨੇੜੇ ਰੱਖਣ ਨਾਲ ਡਾਕਟਰ ਆਪਣੇ ਮੋਬਾਇਲ ਫੋਨ ਜਾਂ ਲੈਪਟਾਪ ਰਾਹੀਂ ਮਰੀਜ਼ ਦੀ ਸਿਹਤ ਦੀ ਜਾਂਚ ਕਰ ਸਕਦੇ ਹਨ। ਸੈਂਸਰ ਕਿੱਟਾਂ ਹਸਪਤਾਲ ਵਿੱਤ ਜਾਂਚ ਲਈ ਆਏ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਨੂੰ ਦਿੱਤੀਆਂ ਜਾਣਗੀਆਂ।
ਪਰਿਵਾਰਕ ਮੈਂਬਰਾਂ ਨੂੰ ਦੱਸਿਆ ਜਾਵੇਗਾ ਕਿ ਦਵਾਈਆਂ ਕਿਵੇਂ ਦਿੱਤੀਆਂ ਜਾਣੀਆਂ ਹਨ। ਨਤੀਜੇ ਵਜੋਂ, ਮਰੀਜ਼ ਨੂੰ ਵਾਰ-ਵਾਰ ਹਸਪਤਾਲ ਦਾ ਦੌਰਾ ਕੀਤੇ ਬਿਨਾਂ ਘਰ ਵਿੱਚ ਹੀ ਇਲਾਜ਼ ਮੁਹੱਈਆ ਕਰਵਾਇਆ ਜਾਵੇਗਾ। ਇਸ ਤਰੀਕੇ ਨਾਲ ਉਸਦੇ ਪਰਿਵਾਰਕ ਮੈਂਬਰ ਹੋਰ ਮਰੀਜਾਂ ਦੇ ਸੰਪਰਕ ਵਿੱਤ ਆਉਣ ਤੋਂ ਬਚ ਸਕਦੇ ਹਨ।
ਇਹ ਪ੍ਰਣਾਲੀ ਇੰਟਰਨੈੱਟ ਆਫ ਥਿੰਗਜ਼ (ਆਈ.ਓ.ਟੀ.) ਅਤੇ ਕਲਾਉਡ ਤਕਨੀਕਾਂ ਦੀ ਵਰਤੋਂ ਕਰਕੇ ਤਿਆਰ ਕੀਤੀ ਗਈ ਹੈ। ਸੈਂਸਰਾਂ ਦੁਆਰਾ ਇੱਕੋ ਵਾਰ ਵਿੱਚ ਲੱਖਾਂ ਮਰੀਜ਼ਾਂ ਦੀ ਜਾਂਚ ਦੀ ਸੂਚਨਾਂ ਪ੍ਰਸਾਰਿਤ ਕੀਤੀ ਜਾ ਸਕਦੀ ਹੈ। ਐਪ ਦੀ ਵਰਤੋਂ ਨਾਲ ਡਾਕਟਰ ਸਮੇਂ ਸਿਰ ਇਲਾਜ ਮੁਹੱਈਆ ਕਰਵਾ ਸਕਦੇ ਹਨ। ਸਥਾਨਕ ਸੰਸਥਾਵਾਂ ਵੀ ਮਰੀਜ਼ਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੀਆਂ ਹਨ। ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਆਇਸੋਲੇਸ਼ਨ ਵਾਰਡਾਂ ਦੀ ਸਿਰਦਰਦੀ ਤੋਂ ਛੁਟਕਾਰਾ ਮਿਲ ਸਕਦਾ ਹੈ।
ਸਵੱਛਤਾ ਦੇ ਅਭਿਆਸਾਂ ਅਤੇ ਸਮਾਜਕ ਦੂਰੀ ਦੀ ਪਾਲਣਾ ਕਰਦਿਆਂ ਮਰੀਜ਼ ਜਲਦੀ ਠੀਕ ਹੋ ਸਕਦੇ ਹਨ। ਇਹ ਪ੍ਰਣਾਲੀ ਡਾਕਟਰਾਂ ਅਤੇ ਨਰਸਾਂ ਵਿੱਚ ਲਾਗ ਦੇ ਜੋਖਮ ਨੂੰ ਘਟਾਉਂਦੀ ਹੈ ਕਿਉਂਕਿ ਮੈਡੀਕਲ ਸਟਾਫ ਦਾ ਮਰੀਜ਼ ਨਾਲ ਕੋਈ ਨੇੜਲਾ ਸ਼ਰੀਰਕ ਸੰਪਰਕ ਨਹੀਂ ਹੁੰਦਾ। ਇਸ ਨਾਲ ਪੀ.ਪੀ.ਈ. ਦੀ ਕੋਈ ਜ਼ਰੂਰਤ ਨਹੀਂ ਪੈਂਦੀ।
ਡਾ. ਮੋਹਿਤ, ਐਮ.ਡੀ. ਰੇਡੀਓਲੌਜੀ ਵਿਭਾਗ, ਏਮਜ਼ ਰਿਸ਼ੀਕੇਸ਼ ਨੇ ਕਿਹਾ ਕਿ ਤਕਨੀਕੀ ਤੌਰ 'ਤੇ ਅਤਿ ਆਧੁਨਿਕ ਹੋਣ ਕਰਕੇ ਇਹ ਪ੍ਰਣਾਲੀ ਹਸਪਤਾਲਾਂ ਅਤੇ ਮੈਡੀਕਲ ਸਟਾਫ ਦੇ ਭਾਰ ਨੂੰ ਸੌਖਾ ਕਰ ਸਕਦੀ ਹੈ। ਇਹ ਛੂਤ ਦੀ ਸੰਭਾਵਨਾ ਨੂੰ ਘਟਾਉਂਦੀ ਹੈ। ਡਾਕਟਰਾਂ ਆਪਣਾ ਧਿਆਨ ਐਮਰਜੈਂਸੀ ਮਾਮਲਿਆਂ 'ਤੇ ਕੇਂਦ੍ਰਤ ਕਰ ਸਕਣਗੇ। ਇਹ ਉਪਕਰਨ, ਕਲੀਨਿਕਲ ਪ੍ਰਮਾਣਿਕਤਾ ਦੀ ਉਡੀਕ ਕਰ ਰਿਹਾ ਹੈ।