ਨਵੀਂ ਦਿੱਲੀ: ਦੁਨੀਆਂ ਵਿੱਚ ਲੋਕ 1 ਅਪ੍ਰੈਲ ਨੂੰ ਇੱਕ ਦੂਜੇ ਨੂੰ 'ਅ੍ਰੈਪਲ ਫੂਲ' ਯਾਨੀ ਕਿ ਮੂਰਖ ਬਣਾ ਕੇ ਮਜ਼ਾਕ ਮਸਤੀ ਕਰਦੇ ਹਨ, ਪਰ ਇਹ ਦਿਨ ਦਾ ਇਤਿਹਾਸ ਨਾਲ ਜੁੜਿਆ ਹੋਇਆ ਹੈ। ਭਾਰਤ ਵਿੱਚ ਰਿਜ਼ਰਵ ਬੈਂਕ ਦੀ ਸਥਾਪਨਾ, ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਦਾ ਜਨਮ ਤੇ ਐਪਲ ਕੰਪਨੀ ਵਰਗੀਆਂ ਵੱਡੀਆਂ ਘਟਨਾਵਾਂ ਇਸ ਦਿਨ ਨਾਲ ਜੁੜੀਆਂ ਹੋਈਆਂ ਹਨ। ਜਾਣਦੇ ਹਾਂ, 1 ਅਪ੍ਰੈਲ ਦਾ ਇਤਿਹਾਸ ...
ਰਿਜ਼ਰਵ ਬੈਂਕ ਦੀ ਸਥਾਪਨਾ ਭਾਰਤ ਵਿੱਚ 1 ਅਪ੍ਰੈਲ, 1935 ਨੂੰ ਕੀਤੀ ਗਈ ਅਤੇ 1 ਜਨਵਰੀ, 1949 ਨੂੰ ਇਸ ਦਾ ਰਾਸ਼ਟਰੀਕਰਨ ਕੀਤਾ ਗਿਆ ਸੀ। ਇਹ ਕੇਂਦਰੀ ਬੈਂਕਿੰਗ ਪ੍ਰਣਾਲੀ ਹੈ। ਇਸ ਦੇ ਨਵੀਂ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ਵਿੱਚ ਖੇਤਰੀ ਦਫ਼ਤਰ ਹਨ।
1 ਅਪ੍ਰੈਲ, 1976 ਨੂੰ ਕੈਲੀਫੋਰਨੀਆ ਵਿੱਚ ਸਟੀਵ ਜੌਬਸ, ਸਟੀਵ ਵੋਜ਼ਨਿਆਕ ਅਤੇ ਰੋਨਾਲਡ ਵੇਨ ਨੇ ਐਪਲ ਇੰਕ ਦੀ ਸਥਾਪਨਾ ਕੀਤੀ। ਸ਼ੁਰੂ ਵਿੱਚ, ਇਸ ਨੂੰ ਕੰਪਿਊਟਰ ਸ਼ਬਦ ਨੂੰ ਨਾਲ ਜੋੜਿਆ ਗਿਆ ਸੀ, ਪਰ 9 ਜਨਵਰੀ 2007 ਨੂੰ ਕੰਪਿਊਟਰ ਸ਼ਬਦ ਹਟਾ ਦਿੱਤਾ ਗਿਆ ਅਤੇ ਸਟੀਵ ਜੌਬਸ ਨੇ ਪਹਿਲਾ ਆਈਫੋਨ ਲਾਂਚ ਕੀਤਾ। ਐਪਲ ਦੁਨੀਆ ਦੀ ਸਭ ਤੋਂ ਵੱਡੀ ਇਨਫਰਮੇਸ਼ਨ ਟੈਕਨਾਲੌਜੀ ਕੰਪਨੀ ਹੈ ਅਤੇ ਫੋਨ ਨਿਰਮਾਣ ਵਿੱਚ ਦੂਜੇ ਨੰਬਰ 'ਤੇ ਹੈ।
- 1582: ਫਰਾਂਸ ਵਿੱਚ ਇਸ ਦਿਨ ਨੂੰ ਇੱਕ ਦੂਜੇ ਨੂੰ ਮੂਰਖ ਬਣਾਉਣ ਲਈ 'ਫੂਲ ਡੇਅ' ਵਜੋਂ ਮਨਾਏ ਜਾਣ ਦੀ ਸ਼ੁਰੂਆਤ ਹੋਈ ਸੀ। ਉਸ ਤੋਂ ਬਾਅਦ, ਇਸ ਦਿਨ ਨੂੰ ਬਹੁਤ ਸਾਰੇ ਲੋਕ 'ਅਪ੍ਰੈਲ ਫੂਲ ਡੇਅ' ਵੀ ਕਹਿੰਦੇ ਹਨ।
- 1793: ਜਪਾਨ ਵਿੱਚ ਜਵਾਲਾਮੁਖੀ ਫਟਿਆ, ਇਸ ਦੌਰਾਨ ਲਗਭਗ 53,000 ਲੋਕ ਮਾਰੇ ਗਏ।
- 1839: ਕੋਲਕਾਤਾ ਮੈਡੀਕਲ ਕਾਲਜ ਅਤੇ ਹਸਪਤਾਲ 20 ਬਿਸਤਰਿਆਂ ਨਾਲ ਸ਼ੁਰੂ ਹੋਇਆ।
- 1869: ਇਨਕਮ ਟੈਕਸ ਲਾਗੂ ਕੀਤਾ ਗਿਆ।
- 1869: ਇੱਕ ਨਵਾਂ ਤਲਾਕ ਕਾਨੂੰਨ ਹੋਂਦ ਵਿੱਚ ਆਇਆ।
- 1878: ਕਲਕੱਤਾ ਅਜਾਇਬ ਘਰ ਨੂੰ ਉਸ ਦੀ ਮੌਜੂਦਾ ਇਮਾਰਤ 'ਤੇ ਲੋਕਾਂ ਲਈ ਖੋਲ੍ਹਿਆ ਗਿਆ।
- 1882: ਡਾਕ ਬੱਚਤ ਬੈਂਕ ਪ੍ਰਣਾਲੀ ਦੀ ਸ਼ੁਰੂਆਤ।
- 1889: ਹਿੰਦੂ ਦਾ ਰੋਜ਼ਾਨਾ ਅਖ਼ਬਾਰ ਪ੍ਰਕਾਸ਼ਤ ਹੋਇਆ। 20 ਸਤੰਬਰ 1888 ਤੋਂ ਪ੍ਰਕਾਸ਼ਤ ਹੋਇਆ ਇਹ ਅਖ਼ਬਾਰ ਹਫ਼ਤਾਵਾਰੀ ਪ੍ਰਕਾਸ਼ਤ ਹੁੰਦਾ ਰਿਹਾ ਸੀ।
- 1912: ਭਾਰਤ ਦੀ ਰਾਜਧਾਨੀ ਨੂੰ ਰਸਮੀ ਤੌਰ 'ਤੇ ਕਲਕੱਤਾ ਤੋਂ ਦਿੱਲੀ 'ਚ ਤਬਦੀਲ ਕਰ ਦਿੱਤਾ ਗਿਆ।
- 1930: ਵਿਆਹ ਲਈ ਕੁੜੀਆਂ ਦੀ ਘੱਟੋ ਘੱਟ ਉਮਰ 14 ਸਾਲ ਅਤੇ ਮੁੰਡਿਆਂ ਲਈ 18 ਸਾਲ ਨਿਰਧਾਰਤ ਕੀਤੀ ਗਈ ਹੈ।
- 1935: ਭਾਰਤੀ ਹਵਾਈ ਫੌਜ ਨੂੰ ਉਡਾਣ ਮਿਲੀ।
- 1935: ਇੰਡੀਅਨ ਡਾਕ ਆਰਡਰ ਸ਼ੁਰੂ ਹੋਇਆ।
- 1936: ਬਿਹਾਰ ਤੋਂ ਵੱਖ ਕਰਕੇ ਉੜੀਸਾ ਰਾਜ ਦੀ ਸਥਾਪਨਾ।
- 1937: ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਦਾ ਜਨਮ।
- 1954: ਸੁਬਰਤ ਮੁਖਰਜੀ ਭਾਰਤੀ ਹਵਾਈ ਫੌਜ ਦੇ ਪਹਿਲੇ ਮੁਖੀ ਬਣੇ।
- 1954: ਕਲਕੱਤਾ ਵਿੱਚ ਸਾਊਥ ਪੁਆਇੰਟ ਸਕੂਲ ਦੀ ਸਥਾਪਨਾ, ਜੋ 1988 ਵਿੱਚ ਦੁਨੀਆ ਦਾ ਸਭ ਤੋਂ ਵੱਡਾ ਸਕੂਲ ਬਣਿਆ।
- 1956: ਕੰਪਨੀਜ਼ ਐਕਟ ਨੂੰ ਲਾਗੂ ਕੀਤਾ ਗਿਆ।
- 1957: ਦਸ਼ਮਲਵ ਮੁਦਰਾ, ਡੈਸੀਮਲ ਸਿੱਕਿਆ ਦੀ ਸ਼ੁਰੂਆਤ ਵਜੋਂ ਇੱਕ ਪੈਸਾ ਚਲਾਇਆ ਗਿਆ, ਇਸ ਆਧਾਰ 'ਤੇ ਡਾਕ ਟਿਕਟਾਂ ਦੀ ਵਿਕਰੀ ਵੀ ਸ਼ੁਰੂ ਹੋਈ।
- 1962: ਮੀਟ੍ਰਿਕ ਵਜ਼ਨ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਅਪਣਾਇਆ ਗਿਆ।
- 1969: ਦੇਸ਼ ਦੇ ਪਹਿਲੇ ਪ੍ਰਮਾਣੂ ਬਿਜਲੀ ਹਾਊਸ ਨੇ ਤਾਰਾਪੁਰ ਵਿੱਚ ਕੰਮ ਕਰਨਾ ਸ਼ੁਰੂ ਹੋਇਆ।
- 1973: ਭਾਰਤ ਦੇ ਜਿਮ ਕਾਰਬੇਟ ਰਾਸ਼ਟਰੀ ਪਾਰਕ ਵਿੱਚ ਸ਼ੇਰ ਬਚਾਓ ਪ੍ਰਾਜੈਕਟ ਦੀ ਸ਼ੁਰੂਆਤ।
- 1976: ਟੈਲੀਵੀਜ਼ਨ ਲਈ ਇੱਕ ਵੱਖਰਾ ਕਾਰਪੋਰੇਸ਼ਨ ਸਥਾਪਤ ਕੀਤਾ ਗਿਆ ਜਿਸ ਦਾ ਨਾਂਅ ਦੂਰਦਰਸ਼ਨ ਹੈ।
- 1978: ਭਾਰਤ ਦੀ 6ਵੀਂ ਪੰਜ ਸਾਲਾ ਯੋਜਨਾ ਦੀ ਸ਼ੁਰੂਆਤ।
- 1992: 8ਵੀਂ ਪੰਜ ਸਾਲਾ ਯੋਜਨਾ ਦੀ ਸ਼ੁਰੂਆਤ।
- 2004: ਗੂਗਲ ਨੇ ਜੀਮੇਲ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ: ਕਿਸ਼ਤ ਭੁਗਤਾਨ ਬਾਰੇ ਆਏ ਮੋਬਾਈਲ ਸੰਦੇਸ਼, ਕਰਜ਼ਦਾਰਾਂ 'ਚ 3 ਮਹੀਨਿਆਂ ਦੀ ਮੁਹਲਤ ਬਣੀ ਭਰਮ