ਨਵੀਂ ਦਿੱਲੀ: ਸ੍ਰੀ ਅਮਰਨਾਥ ਜਾਣ ਵਾਲੇ ਸ਼ਰਧਾਲੂ ਹੁਣ ਆਪਣੀਆਂ ਟਿਕਟਾਂ ਛੇਤੀ ਹੀ ਬੁੱਕ ਕਰਵਾ ਸਕਦੇ ਹਨ। ਅਮਰਨਾਥ ਯਾਤਰਾ ਦੇ ਲਈ ਜਹਾਜ਼ ਦੀ ਟਿਕਟ ਦੀ ਆਨਲਾਈਨ ਬੂਕਿੰਗ 1 ਮਈ ਤੋਂ ਸਵੇਰੇ ਦੱਸ ਵਜੇ ਸ਼ੁਰੂ ਹੋ ਜਾਵੇਗੀ।
ਬਾਲਟਾਲ-ਪੰਜਤਰਣੀ-ਬਾਲਟਾਲ ਸੈਕਟਰ ਲਈ ਇੱਕ ਸਾਈਡ ਦਾ ਕਿਰਾਇਆ 1804 ਰੁਪਏ, ਜਦੋਂ ਕਿ ਪਹਿਲਗਾਮ-ਪੰਜਤਰਣੀ ਮਾਰਗ ਲਈ ਕਿਰਾਇਆ 3104 ਰੁਪਏ ਨਿਰਧਾਰਿਤ ਕੀਤਾ ਗਿਆ ਹੈ।
ਸ੍ਰੀ ਅਮਰਨਾਥ ਯਾਤਰਾ ਸ਼੍ਰਾਈਨ ਬੋਰਡ ਦੇ ਅਧਿਕਾਰੀ ਉਮਰ ਨਰੂਲਾ ਨੇ ਕਿਹਾ ਕਿ ਜੋ ਮੁਸਾਫ਼ਰ ਜਹਾਜ਼ ਤੋਂ ਯਾਤਰਾ ਕਰਨਗੇ ਉਨ੍ਹਾਂ ਨੂੰ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ ਹੋਵੇਗੀ। ਉਨ੍ਹਾਂ ਦੀਆਂ ਜਹਾਜ਼ ਦੀਆਂ ਟਿਕਟਾਂ ਨੂੰ ਹੀ ਯਾਤਰਾ ਰਜਿਸਟ੍ਰੇਸ਼ਨ ਮਨਿਆ ਜਾਵੇਗਾ।
ਇਸ ਬਾਰੇ ਮੁੱਖ ਅਧਿਕਾਰੀ ਨੇ ਮੁਸਾਫ਼ਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਟਿਕਟਾਂ ਉਨ੍ਹਾਂ ਦੇ ਏਜੰਟਾ ਤੋਂ ਹੀ ਹਾਸਲ ਕਰਨ।