ETV Bharat / bharat

ਹਰਿਆਣਾ ਦਾ ਪੰਜਾਬ 'ਤੇ ਵਾਰ: ਖੱਟਰ ਨੇ ਪੰਜਾਬ ਦੇ ਖੇਤੀ ਬਿੱਲਾਂ ਨੂੰ ਦੱਸਿਆ ਕਿਸਾਨਾਂ ਨਾਲ ਧੋਖਾ

ਬੜੌਦਾ ਚੋਣਾਂ 2020 ਨੂੰ ਲੈ ਕੇ ਇਲਾਕੇ ਵਿੱਚ ਵਿਚਰਦੇ ਸਮੇਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ 3 ਖੇਤੀ ਬਿੱਲ ਕਿਸਾਨਾਂ ਨਾਲ ਧੋਖਾ ਹਨ। ਸਰਕਾਰ ਵੱਲੋਂ ਕਿਸਾਨਾਂ ਨੂੰ ਭਰਮ ਵਿੱਚ ਰੱਖਿਆ ਜਾ ਰਿਹਾ ਹੈ।

ਹਰਿਆਣਾ ਦਾ ਪੰਜਾਬ 'ਤੇ ਵਾਰ
ਹਰਿਆਣਾ ਦਾ ਪੰਜਾਬ 'ਤੇ ਵਾਰ
author img

By

Published : Oct 23, 2020, 7:21 PM IST

ਰੋਹਤਕ: ਪੰਜਾਬ ਖੇਤੀ ਬਿੱਲਾਂ ਉੱਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਪੰਜਾਬ ਖੇਤੀ ਬਿੱਲ ਬਿਲਕੁੱਲ ਗ਼ਲਤ ਹਨ। ਇਹ ਕਿਸਾਨਾਂ ਦੇ ਨਾਲ ਧੋਖਾ ਹੈ, ਕਿਉਂਕਿ ਪੰਜਾਬ ਸਰਕਾਰ ਨੇ ਜੋ ਬਿੱਲ ਲਿਆਂਦੇ ਹਨ, ਉਨ੍ਹਾਂ ਵਿੱਚ ਕੇਵਲ ਝੋਨਾ ਅਤੇ ਕਣਕ ਦੀ ਹੀ ਵਿਵਸਥਾ ਰੱਖੀ ਹੈ, ਬਾਕੀ ਫ਼ਸਲਾਂ ਦੀ ਨਹੀਂ।

ਖੱਟਰ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਵਿੱਚ ਬਾਕੀ ਫ਼ਸਲਾਂ ਇਸੇ ਤਰ੍ਹਾਂ ਖ਼ਰੀਦਣ ਦੀ ਹਿੰਮਤ ਹੈ ਤਾਂ ਉਹ ਬਿੱਲਾਂ ਵਿੱਚ ਸ਼ਾਮਲ ਕਿਉਂ ਨਹੀਂ ਕੀਤੀਆਂ ਗਈਆਂ। ਇਸ ਲਈ ਪੰਜਾਬ ਖੇਤੀ ਬਿੱਲ ਇੱਕ ਦਿਖਾਵਾ ਹਨ ਅਤੇ ਇਹ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ।

ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਵਿੱਚ ਝੋਨੇ ਅਤੇ ਕਣਕ ਦੀ ਖ਼ਰੀਦ ਐੱਮ.ਐੱਸ.ਪੀ ਤੋਂ ਹੇਠਾਂ ਨਹੀਂ ਹੁੰਦੀ ਹੈ, ਹਰਿਆਣਾ ਵਿੱਚ ਵੀ ਨਹੀਂ। ਇਸ ਲਈ ਪੰਜਾਬ ਸਰਕਾਰ ਨੇ ਕੋਈ ਬਹੁਤ ਵੱਡਾ ਤੀਰ ਨਹੀਂ ਮਾਰਿਆ ਹੈ। ਕੇਵਲ ਦੋ ਫ਼ਸਲਾਂ ਦੇ ਲਈ ਖੇਤੀ ਬਿੱਲਾਂ ਦੀ ਗੱਲ ਕਰਨਾ ਕਿਸਾਨਾਂ ਦੇ ਨਾਲ ਧੋਖਾ ਹੈ।

ਵੇਖੋ ਵੀਡੀਓ।

ਇਸ ਤੋਂ ਇਲਾਵਾ ਹਰਿਆਣਾ ਵਿੱਚ ਬਾਜਰਾ, ਮੱਕੀ, ਮੂੰਗੀ ਅਤੇ ਦੂਸਰੀਆਂ ਫ਼ਸਲਾਂ ਐੱਮ.ਐੱਸ.ਪੀ ਉੱਤੇ ਹੀ ਖ਼ਰੀਦੀਆਂ ਜਾਂਦੀਆਂ ਹਨ। ਪੰਜਾਬ ਸਰਕਾਰ ਨੇ ਇਨ੍ਹਾਂ ਫ਼ਸਲਾਂ ਨੂੰ ਬਿੱਲਾਂ ਵਿੱਚ ਸ਼ਾਮਲ ਨਹੀਂ ਕੀਤਾ ਹੈ, ਨਾ ਪੰਜਾਬ ਸਰਕਾਰ ਇਨ੍ਹਾਂ ਫ਼ਸਲਾਂ ਦੀ ਖ਼ਰੀਦ ਕਰਦੀ ਹੈ। ਜੇ ਪੰਜਾਬ ਖੇਤੀ ਬਿੱਲਾਂ ਵਿੱਚ ਇਨ੍ਹਾਂ ਫ਼ਸਲਾਂ ਨੂੰ ਸ਼ਾਮਲ ਕੀਤਾ ਜਾਂਦਾ ਤਾਂ ਸਾਨੂੰ ਲੱਗਦਾ ਕਿ ਉਨ੍ਹਾਂ ਨੇ ਕਿਸਾਨਾਂ ਦੇ ਹਿੱਤ ਵਿੱਚ ਕੁੱਝ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲ ਸਿਰਫ਼ ਕਿਸਾਨਾਂ ਨੂੰ ਭਰਮ ਵਿੱਚ ਪਾਉਣ ਵਾਲੇ ਹਨ।

ਬੜੌਦਾ ਚੋਣਾਂ ਦੇ ਮੱਦੇਨਜ਼ਰ ਬੜੌਦਾ ਵਿਖੇ ਵਿਚਰਦੇ ਹੋਏ ਮਨੋਹਰ ਖੱਟਰ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਭਰੋਸਾ ਕਰਨ ਵਾਲੇ ਆਮ ਲੋਕ ਅਤੇ ਨੇਤਾਵਾਂ ਦੀ ਲੰਬੀ ਲਾਇਨ ਹੈ, ਜੋ ਭਾਜਪਾ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ। ਲੋਕ ਜਾਣਦੇ ਹਨ ਕਿ ਭਾਜਪਾ ਨੇ ਨਿਰਪੱਖ ਅਤੇ ਵਿਕਾਸ ਵਾਲੀ ਸਰਕਾਰ ਇਥੇ ਦੇਣ ਦਾ ਕੰਮ ਕੀਤਾ ਹੈ ਤਾਂ ਨਿਸ਼ਚਿਤ ਤੌਰ ਉੱਤੇ ਕਿਹਾ ਜਾ ਸਕਦਾ ਹੈ ਕਿ ਬੜੌਦਾ ਵਿੱਚ ਭਾਜਪਾ ਦੇ ਉਮੀਦਵਾਰ ਭਾਰੀ ਵੋਟਾਂ ਨਾਲ ਜਿੱਤਣਗੇ।

ਕਾਂਗਰਸ ਵੀ ਇਸੇ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਹੈ ਦੇ ਸਵਾਲ ਬਾਰੇ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਤਾਂ ਆਉਣ ਵਾਲੀ 10 ਤਾਰੀਕ ਹੀ ਦੱਸੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.