ਚੰਡੀਗੜ੍ਹ:ਹਰਿਆਣਾ ਵਿੱਚ ਸਰਕਾਰ ਬਣਨ ਤੋਂ 17 ਦਿਨ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਕੈਬਿਨੇਟ ਦਾ ਵਿਸਥਾਰ ਹੋ ਗਿਆ ਹੈ। ਇਸ ਮੌਕੇ ਰਾਜਪਾਲ ਸਤਿਆਦੇਵ ਨਾਰਾਇਣ ਆਰਿਆ ਨੇ ਕੈਬਿਨੇਟ ਮੰਤਰੀਆਂ ਨੂੰ ਸਹੁੰ ਚੁਕਾਈ।
ਰਾਜਪਾਲ ਸੱਤਿਆਦੇਵ ਨਾਰਾਇਣ ਆਰੀਆ ਕੈਬਨਿਟ ਮੰਤਰੀਆਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਉਣਗੇ। ਭਾਰਤੀ ਜਨਤਾ ਪਾਰਟੀ (ਭਾਜਪਾ) ਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਮੰਤਰੀਆਂ ਦੇ ਨਾਵਾਂ ਦਾ ਫ਼ੈਸਲਾ ਅਮਿਤ ਸ਼ਾਹ, ਜਗਤ ਪ੍ਰਕਾਸ਼ ਨੱਡਾ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਰਮਿਆਨ ਹੋਈ ਇੱਕ ਉੱਚ ਪੱਧਰੀ ਬੈਠਕ ਵਿੱਚ ਕੀਤਾ ਗਿਆ ਹੈ। ਖੱਟਰ ਨੇ ਜੇਜੇਪੀ ਮੁਖੀ ਅਤੇ ਸੂਬੇ ਦੇ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਨਾਲ ਕੈਬਨਿਟ ਵਿਸਥਾਰ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ।
ਇਹ ਹੋ ਸਕਦੇ ਹਨ ਹਰਿਆਣਾ ਕੈਬਿਨੇਟ ਵਿੱਚ ਮੰਤਰੀ
- ਅੰਬਾਲਾ ਲੋਕ ਸਭਾ- ਸੀਨੀਅਰਤਾ ਮੁਤਾਬਿਕ ਅਨਿਲ ਵਿਜ , ਗੁੱਜਰ ਭਾਈਚਾਰਾ ਤੇ ਕੰਵਰਪਾਲ ਗੁੱਜਰ (ਦੋਵੇਂ ਭਾਜਪਾ ਤੋਂ)
- ਕੁਰੂਕਸ਼ੇਤਰ ਲੋਕ ਸਭਾ- ਜਾਟ ਭਾਈਚਾਰੇ ਤੋਂ ਕਮਲੇਸ਼ ਢਾਂਡਾ (ਭਾਜਪਾ), ਪਿਛੜੀ ਜਾਤੀ ਤੋਂ ਈਸ਼ਵਰ ਸਿੰਘ (ਜੇਜੇਪੀ)
- ਗੁਰੂਗ੍ਰਾਮ ਲੋਕ ਸਭਾ- ਡਾ: ਬਨਵਾਰੀ ਲਾਲ (ਭਾਜਪਾ) ਅਤੇ ਸੰਜੇ ਸਿੰਘ (ਭਾਜਪਾ)
- ਭਿਵਾਨੀ-ਮਹੇਂਦਰਗੜ ਲੋਕ ਸਭਾ- ਪੱਛੜੇ ਵਰਗਾਂ ਤੋਂ ਬਿਸ਼ਮਬਰ ਵਾਲਮੀਕਿ (ਭਾਜਪਾ), ਯਾਦਵ ਭਾਈਚਾਰੇ ਤੋਂ ਅਭੈ ਯਾਦਵ (ਭਾਜਪਾ)
- ਫ਼ਰੀਦਾਬਾਦ ਲੋਕ ਸਭਾ - ਵੈਸ਼ਿਆ ਕਮਿਊਨਿਟੀ (ਭਾਜਪਾ) ਤੋਂ ਦੀਪਕ ਮੰਗਲਾ
- ਹਿਸਾਰ ਲੋਕ ਸਭਾ- ਰਾਮਕੁਮਾਰ ਗੌਤਮ (ਜੇਜੇਪੀ), ਅਨੂਪ ਧਾਨਕ
- ਰੋਹਤਕ ਲੋਕ ਸਭਾ - ਜਾਟ ਭਾਈਚਾਰੇ ਤੋਂ ਬਲਰਾਜ ਕੁੰਡੂ (ਸੁਤੰਤਰ)
- ਸਿਰਸਾ ਲੋਕ ਸਭਾ - ਸਰਕਾਰ ਦਾ ਸਮਰਥਨ ਕਰਨ ਵਾਲਾ ਪਹਿਲਾ ਸੁਤੰਤਰ ਅਤੇ ਸੀਨੀਅਰਤਾ ਅਨੁਸਾਰ ਰਣਜੀਤ ਸਿੰਘ (ਸੁਤੰਤਰ)
- ਮੁੱਖ ਮੰਤਰੀ (ਭਾਜਪਾ) ਅਤੇ ਉਪ ਮੁੱਖ ਮੰਤਰੀ (ਜੇਜੇਪੀ) ਪਹਿਲਾਂ ਹੀ ਕਰਨਾਲ ਤੇ ਸੋਨੀਪਤ ਲੋਕ ਸਭਾ ਤੋਂ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਹਨ
- ਪੰਜਾਬੀ ਭਾਈਚਾਰੇ ਤੋਂ ਸੀਮਾ ਤ੍ਰਿਖਾ ਨੂੰ ਡਿਪਟੀ ਸਪੀਕਰ ਬਣਾਇਆ ਜਾ ਸਕਦਾ ਹੈ। ਵੈਸ਼ਿਆ ਸਮਾਜ ਤੇ ਬਜ਼ੁਰਗਤਾ ਅਨੁਸਾਰ ਕਮਲ ਗੁਪਤਾ ਪਾਰਟੀ ਦੇ ਚੀਫ਼ ਵ੍ਹਿਪ (ਰਾਜ ਮੰਤਰੀ ਦਾ ਰੁਤਬਾ) ਹੋ ਸਕਦੇ ਹਨ