ਹੈਦਰਾਬਾਦ: ਹਰਿਆਣਾ ਵਿੱਚ ਵਿਧਾਨ ਸਭਾ ਦੀਆਂ 90 ਸੀਟਾਂ ਦੇ ਨਤੀਜਿਆਂ ਵਿੱਚ ਇਸ ਵਾਰ ਭਾਜਪਾ, ਕਾਂਗਰਸ ਅਤੇ ਜੇਜੇਪੀ ਵਿਚਕਾਰ ਤਿਕੋਣਾ ਮੁਕਾਬਲਾ ਹੋ ਗਿਆ ਹੈ। ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ। ਬੀਜੇਪੀ ਨੂੰ 40 ਸੀਟਾਂ, ਕਾਂਗਰਸ 30, ਜੇਜੇਪੀ 10, ਆਈਐਨਐਲਡੀ-ਅਕਾਲੀ ਨੂੰ 1 ਸੀਟ ਮਿਲੀ ਹੈ। ਹਰਿਆਣਾ ਵਿੱਚ ਸਰਕਾਰ ਬਣਾਉਣ ਦੇ ਲਈ 46 ਸੀਟਾਂ ਦੀ ਜ਼ਰੂਰਤ ਹੈ।
ਹਰਿਆਣਾ ਵਿੱਚ ਸਭ ਤੋਂ ਹੈਰਾਨੀਜਨਕ ਨਤੀਜੇ ਜੇਜੇਪੀ ਵੱਲੋਂ ਸਾਹਮਣੇ ਆਏ ਹਨ। ਜੇਜੇਪੀ ਨੇ ਸੂਬੇ ਵਿੱਚੋਂ 10 ਸੀਟਾਂ 'ਤੇ ਕਬਜ਼ਾ ਕੀਤਾ ਤੇ ਹਰਿਆਣਾ ਵਿੱਚ ਕਿੰਗ ਮੇਕਰ ਵਜੋਂ ਭੂਮਿਕਾ ਨਿਭਾ ਸਕਦੀ ਹੈ।
ਹੇਠਾਂ ਵੇਖੋ ਕਿਸ ਨੇ ਦਿੱਤੀ ਕਿਸ ਨੂੰ ਮਾਤ?
- ਮਨੋਹਰ ਲਾਲ ਖੱਟਰ vs ਤਰਲੋਚਨ ਸਿੰਘ
ਭਾਜਪਾ ਦੇ ਮਨੋਹਰ ਲਾਲ ਖੱਟਰ ਨੇ ਇਨੈਲੋ ਦੇ ਤਰਲੋਚਨ ਸਿੰਘ ਵਿਰੁੱਧ ਚੋਣ ਲੜ ਕੇ ਕਰਨਾਲ ਹਲਕੇ ਤੋਂ 45,188 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ।
- ਭੁਪਿੰਦਰ ਸਿੰਘ ਹੁੱਡ vs ਸਤੀਸ਼ ਨੰਦਾਲ
ਹਰਿਆਣਾ ਦੇ 2 ਵਾਰ ਰਹੇ ਕਾਂਗਰਸ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਆਪਣੇ ਗੜ੍ਹ ਸਾਂਪਲਾ-ਕਿੱਲੋਈ ਤੋਂ ਭਾਜਪਾ ਦੇ ਸਤੀਸ਼ ਨੰਦਾਲ ਵਿਰੁੱਧ 58,074 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ।
- ਰਣਦੀਪ ਸਿੰਘ ਸੁਰਜੇਵਾਲਾ vs ਲੀਲਾਰਾਮ
ਕਾਂਗਰਸ ਆਗੂ ਰਣਦੀਪ ਸਿੰਘ ਸੁਰਜੇਵਾਲਾ ਨੂੰ ਕੈਥਲ ਸੀਟ ਤੋਂ ਹਾਰ ਮਿਲੀ ਹੈ। ਸੁਰਜੇਵਾਲ ਨੂੰ ਭਾਜਪਾ ਦੇ ਲੀਲਾਰਾਮ ਨੇ 567 ਵੋਟਾਂ ਨਾਲ ਹਰਾਇਆ ਹੈ।
- ਦੁਸ਼ਯੰਤ ਚੌਟਾਲਾ vs ਪ੍ਰੇਮ ਲਤਾ
ਜੇਜੇਪੀ ਨੇਤਾ ਦੁਸ਼ਯੰਤ ਚੌਟਾਲਾ ਨੇ ਉਚਾਨਾ ਕਲਾਂ ਸੀਟ ਤੋਂ ਭਾਜਪਾ ਦੀ ਪ੍ਰੇਮ ਲਤਾ ਨੂੰ 30,000 ਤੋਂ ਵੱਧ ਵੋਟਾਂ ਨਾਲ ਹਰਾਇਆ।
- ਕੁਲਦੀਪ ਬਿਸ਼ਨੋਈ vs ਸੋਨਾਲੀ ਫੋਗਾਟ
ਆਦਮਪੁਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਤਿੰਨ ਵਾਰ ਵਿਧਾਇਕ ਰਹੇ ਕੁਲਦੀਪ ਬਿਸ਼ਨੋਈ ਨੇ ਟਿਕ-ਟੋਕ ਰਾਹੀਂ ਚਰਚਾ ਵਿੱਚ ਰਹੀ ਭਾਜਪਾ ਉਮੀਦਵਾਰ ਸੋਨਾਲੀ ਫੋਗਾਟ ਨੂੰ ਹਰਾਇਆ ਹੈ। ਬਿਸ਼ਨੋਈ ਨੇ ਸੋਨਾਲੀ ਫੋਗਾਟ ਨੂੰ 17,249 ਵੋਟਾਂ ਨਾਲ ਰਹਾਇਆ ਹੈ।
- ਬਾਬੀਤਾ ਫੋਗਾਟ vs ਸੋਮਬੀਰ
ਬੀਜੇਪੀ ਨੇਤਾ ਬਬੀਤਾ ਫ਼ੋਗਾਟ ਨੂੰ ਆਜ਼ਾਦ ਉਮੀਦਵਾਰ ਸੋਮਬੀਰ ਨੇ ਹਾਰਇਆ। ਸੋਮਬੀਰ ਨੇ ਬਬੀਤਾ ਨੂੰ 19,063 ਵੋਟਾਂ ਦੇ ਫ਼ਰਕ ਨਾਲ ਹਰਇਆ ਹੈ।
- ਅਨਿਲ ਵਿਜ vs ਚਿਤਰਾ ਸਰਵਾੜਾ
ਅੰਬਾਲਾ ਕੈਂਟ ਤੋਂ ਭਾਜਪਾ ਨੇਤਾ ਅਨਿਲ ਵਿਜ ਨੇ ਆਜ਼ਾਦ ਉਮੀਦਵਾਰ ਚਿਤਰਾ ਸਰਵਾੜਾ ਨੂੰ ਹਰਾਇਆ ਹੈ। ਵਿਜ ਨੇ 15,462 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਹੈ।
- ਕ੍ਰਿਸ਼ਨ ਕੁਮਾਰ ਬੇਦੀ vs ਰਾਮ ਕਰਨ
ਸ਼ਾਹਬਾਦ ਹਲਕੇ ਤੋਂ ਭਾਜਪਾ ਨੇਤਾ ਕ੍ਰਿਸ਼ਨ ਕੁਮਾਰ ਬੇਦੀ ਨੂੰ ਜੇਜੇਪੀ ਨੇਤਾ ਰਾਮ ਕਰਨ ਨੇ ਹਰਾਇਆ ਹੈ। ਰਾਮ ਕਰਨ ਨੇ ਕ੍ਰਿਸ਼ਨ ਕੁਮਾਰ ਨੂੰ 37,127 ਵੋਟਾਂ ਦੇ ਫ਼ਰਕ ਨਾਲ ਹਾਰਇਆ ਹੈ।
- ਅਭੈ ਚੌਟਾਲਾ vs ਪਵਨ ਬੈਨੀਵਾਲ
ਇਨੈਲੋ ਨੇਤਾ ਅਭੈ ਚੌਟਾਲਾ ਨੇ ਏਲਨਾਬਾਦ ਵਿਧਾਨ ਸਭਾ ਸੀਟ 'ਤੇ ਜਿੱਤ ਹਾਸਲ ਕੀਤੀ ਹੈ। ਅਭੈ ਚੌਟਾਲਾ ਨੇ ਭਾਜਪਾ ਦੇ ਉਮੀਦਵਾਰ ਪਵਨ ਬੈਨੀਵਾਲ ਨੂੰ 11,877 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ।