ਹੈਦਰਾਬਾਦ : ਅੱਜ ਦਾ ਦਿਨ ਜਿੰਨਾ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਲਈ ਖ਼ਾਸ ਹੈ, ਉਸ ਤੋਂ ਵੀ ਜ਼ਿਆਦਾ ਇਹ ਦਿਨ ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੇ ਲਈ ਖ਼ਾਸ ਹੈ। ਅੱਜ ਦੇ ਦਿਨ ਉਹ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ।
ਹਰਮਨਪ੍ਰੀਤ ਦਾ ਜਨਮ 8 ਮਾਰਚ, 1989 ਨੂੰ ਪੰਜਾਬ ਦੇ ਮੋਗਾ ਵਿੱਚ ਹੋਇਆ ਸੀ। 7 ਮਾਰਚ 2009 ਨੂੰ ਉਨ੍ਹਾਂ ਨੇ ਪਾਕਿਸਤਾਨ ਵਿਰੁੱਧ ਭਾਰਤੀ ਟੀਮ ਦੇ ਲਈ ਆਪਣੇ ਕਰਿਅਰ ਦੀ ਸ਼ੁਰੂਆਤ ਕੀਤੀ ਸੀ। ਉਹ ਟੀਮ ਦੀ ਕਪਤਾਨ ਹੋਣ ਦੇ ਨਾਲ ਹੀ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੀ ਖਿਡਾਰੀ ਵੀ ਹੈ।
ਹਰਮਨਪ੍ਰੀਤ ਨੂੰ ਭਾਰਤ ਦੇ ਲਈ ਪਹਿਲਾ ਮੈਚ ਖੇਡੇ ਹੋਏ 11 ਸਾਲ ਹੋ ਗਏ ਹਨ। ਆਖ਼ਿਰਕਾਰ ਹਰਮਨਪ੍ਰੀਤ ਨੂੰ ਪਹਿਲੀ ਵਾਰ ਮਹਿਲਾ ਟੀ-20 ਵਿਸ਼ਵ ਕੱਪ ਦੇ ਫ਼ਾਇਨਲ ਵਿੱਚ ਭਾਰਤੀ ਟੀਮ ਦੀ ਅਗਵਾਈ ਦਾ ਮੌਕਾ ਮਿਲਿਆ ਹੈ। ਉਹ ਨਿਸ਼ਚਿਤ ਰੂਪ ਨਾਲ ਆਪਣੇ 31ਵੇਂ ਜਨਮਦਿਨ ਨੂੰ ਯਾਦਗਾਰ ਬਣਾਉਣਾ ਚਾਹੇਗੀ।
ਵਿਸ਼ਵ ਕੱਪ ਵਿੱਚ ਹਰਮਨਪ੍ਰੀਤ ਦਾ ਬੱਲਾ ਰਿਹੈ ਚੁੱਪ
ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਭਾਰਤ ਟੀਮ ਨੇ ਹੁਣ ਤੱਕ ਕੁੱਲ 4 ਮੈਚ ਖੇਡੇ ਹਨ। ਇੰਨਾਂ ਚਾਰਾਂ ਮੈਚਾਂ ਵਿੱਚ ਹਰਮਨਪ੍ਰੀਤ ਕੌਰ ਦੇ ਬੱਲੇ ਤੋਂ ਵੱਡੀ ਪਾਰੀ ਨਹੀਂ ਖੇਡੀ ਗਈ। ਆਸਟ੍ਰੇਲੀਆ ਵਿਰੁੱਧ ਪਹਿਲੇ ਮੈਚ ਵਿੱਚ ਉਨ੍ਹਾਂ ਨੇ ਕੇਵਲ 2 ਦੌੜਾਂ ਬਣਾਈਆਂ ਸਨ, ਉਹ ਬਾਕੀ ਦੇ ਮੁਕਾਬਲਿਆਂ ਵਿੱਚ ਵੀ 8,1,15 ਦੌੜਾਂ ਹੀ ਬਣਾ ਸਕੀ ਸੀ।
ਫ਼ਾਇਨਲ ਮੈਚ ਵਿੱਚ ਉਹ ਆਪਣੇ ਉਹੀ ਪੁਰਾਣੀ ਫ਼ਾਰਮ ਵਿੱਚ ਵਾਪਸ ਆਉਣਾ ਚਾਹੇਗੀ ਅਤੇ ਮੁਕਾਬਲੇ ਵਿੱਚ ਅਹਿਮ ਪਾਰੀ ਖੇਡਣਾ ਚਾਹੇਗੀ।
ਹਰਮਨਪ੍ਰੀਤ ਦਾ ਕ੍ਰਿਕਟ ਕਰਿਅਰ
ਹਰਮਨਪ੍ਰੀਤ ਨੇ 2007 ਵਿੱਚ ਪਾਕਿਸਤਾਨ ਵਿਰੁੱਧ ਇੱਕ ਰੋਜ਼ਾ ਮੈਚ ਅਤੇ ਵੈਸਟ ਇੰਡੀਜ਼ ਵਿਰੁੱਧ ਟੀ-20 ਤੋਂ ਸ਼ੁਰੂਆਤ ਕੀਤੀ ਸੀ। ਉਹ ਭਾਰਤ ਦੇ ਲਈ ਕੁੱਲ 104 ਟੀ-20 ਕੌਮਾਂਤਰੀ, 99 ਇੱਕ ਰੋਜ਼ਾ ਮੈਚ ਖੇਡ ਚੁੱਕੀ ਹੈ। ਖੇਡੇ ਗਏ 104 ਟੀ-20 ਮੁਕਾਬਲਿਆਂ ਵਿੱਚ ਹਰਮਨਪ੍ਰੀਤ ਨੇ 2038 ਦੌੜਾਂ ਬਣਾਈਆਂ ਹਨ ਜਿਸ ਵਿੱਚ ਉਸ ਦਾ ਸਭ ਤੋਂ ਵਧੀਆ ਸਕੋਰ 103 ਦੌੜਾਂ ਰਿਹਾ ਹੈ, ਜਦਕਿ 99 ਇੱਕ ਰੋਜ਼ਾ ਮੈਚਾਂ ਵਿੱਚ 2372 ਦੌੜਾਂ ਬਣਾਈਆਂ ਹਨ। ਉੱਥੇ ਹੀ, 2 ਟੈਸਟ ਮੈਚਾਂ ਵਿੱਚ ਉਸ ਨੇ 25 ਦੌੜਾਂ ਬਣਾਈਆਂ ਹਨ।
ਹਰਮਨਪ੍ਰੀਤ ਨੇ ਸਾਲ 2017 ਵਿੱਚ ਵਿਸ਼ਵ ਕੱਪ ਦੇ ਸੈਮੀਫ਼ਾਇਨਲ ਵਿੱਚ ਆਸਟ੍ਰੇਲੀਆ ਵਿਰੁੱਦ 115 ਗੇਂਦਾਂ ਉੱਤੇ 171 ਦੌੜਾਂ ਦੀ ਨਾਬਾਦ ਪਾਰੀ ਖੇਡੀ। ਆਪਣੀ ਪਾਰੀ ਦੌਰਾਨ ਹਰਮਨਪ੍ਰੀਤ ਕੌਰ ਨੇ 20 ਚੌਕੇ ਅਤੇ 7 ਛੱਕੇ ਲਾਏ ਸਨ। ਇਹ ਉਨ੍ਹਾਂ ਦੀ ਹੁਣ ਤੱਕ ਦੀ ਸਭ ਤੋਂ ਵਧੀਆ ਪਾਰੀ ਸੀ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੀ ਧੀ ਨੇ ਖੋਲੋ ਇੰਡੀਆ ਵਿੱਚ ਕਰਵਾਈ ਬੱਲੇ-ਬੱਲੇ
ਇਸ ਦੇ ਨਾਲ ਹੀ ਉਹ 100 ਕੌਮਾਂਤਰੀ ਟੀ-20 ਮੈਚ ਖੇਡਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਬਣੀ ਸੀ। ਉਨ੍ਹਾਂ ਨੇ ਇਹ ਉਪਲੱਭਧੀ 4 ਅਕਤੂਬਰ 2019 ਨੂੰ ਦੱਖਣੀ ਅਫ਼ਰੀਕਾ ਵਿਰੁੱਧ 6ਵੇਂ ਟੀ-20 ਮੈਚ ਦੌਰਾਨ ਹਾਸਲ ਕੀਤੀ ਸੀ।
ਜਨਮਦਿਨ ਦੇ ਦਿਨ ਬਣ ਰਿਹੈ ਖ਼ਾਸ ਸੰਜੋਗ
ਹਰਮਨਪ੍ਰੀਤ ਦੁਨੀਆਂ ਦੀ ਪਹਿਲੀ ਅਜਿਹੀ ਕਪਤਾਨ ਬਣੇਗੀ, ਜੋ ਕਿਸੇ ਆਈਸੀਸੀ ਦੇ ਮੁਕਾਬਲਿਆਂ ਵਿੱਚ ਆਪਣੇ ਜਨਮਦਿਨ ਦੇ ਦਿਨ ਟੀਮ ਦੀ ਅਗਵਾਈ ਕਰੇਗੀ। ਅੱਜ ਤੱਕ ਕ੍ਰਿਕਟ ਦੇ ਇਤਿਹਾਸ ਵਿੱਚ ਕਦੇ ਵੀ ਅਜਿਹਾ ਨਹੀਂ ਹੋਇਆ ਹੈ। ਦਰਅਸਲ ਅੱਜ 8 ਮਾਰਚ ਨੂੰ ਹਰਮਨਪ੍ਰੀਤ ਦਾ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦੀ ਕਪਤਾਨੀ ਕੀਤੀ ਸੀ।
ਭਾਰਤੀ ਟੀਮ ਦਾ ਫ਼ਾਇਨਲ ਤੱਕ ਦਾ ਸਫ਼ਰ
ਭਾਰਤੀ ਟੀਮ ਅੱਜ ਹੁਣ ਮੈਲੋਬਰਨ ਕ੍ਰਿਕਟ ਸਟੇਡਿਅਮ ਵਿੱਚ ਫ਼ਾਇਨਲ ਮੁਕਾਬਲੇ ਖੇਡਣ ਉਤਰੇਗੀ, ਤਾਂ ਬੱਸ ਉਹ ਇਸ ਖ਼ਿਤਾਬ ਨੂੰ ਜਿੱਤਣ ਦੇ ਇਰਾਦੇ ਨਾਲ ਉਤਰੇਗੀ। ਟੀਮ ਇਸ ਪੂਰੇ ਟੂਰਨਾਮੈਂਟ ਵਿੱਚ ਜੇਤੂ ਰਹੀ ਹੈ। ਪਹਿਲੀ ਵਾਰ ਮਹਿਲਾ ਟੀ-20 ਵਿਸ਼ਵ ਕੱਪ ਦੇ ਫ਼ਾਇਨਲ ਖੇਡਣ ਵਾਲੀ ਭਾਰਤੀ ਟੀਮ ਆਪਣੇ ਕਪਤਾਨ ਨੂੰ ਤੋਹਫ਼ੇ ਵਿੱਚ ਇਹ ਟ੍ਰਾਫ਼ੀ ਦੇਣਾ ਚਾਹੇਗੀ।
ਟੂਰਨਾਮੈਂਟ ਵਿੱਚ ਭਾਰਤ ਨੇ ਗਰੁਪੱ ਏ ਵਿੱਚ ਸਾਰੇ ਮੈਚਾਂ ਵਿੱਚ ਜਿੱਤ ਦਰਜ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ਸੀ। ਭਾਰਤੀ ਟੀਮ ਨੇ ਆਪਣੇ ਪਹਿਲੇ ਮੁਕਾਬਲੇ ਵਿੱਚ ਗਤ ਚੈਂਪੀਅਨ ਆਸਟ੍ਰੇਲੀਆ ਨੂੰ 117 ਦੌੜਾਂ ਨਾਲ ਮਾਤ ਦਿੱਤੀ ਸੀ। ਦੂਸਰ ੇ ਮੈਚ ਵਿੱਚ ਬੰਗਲਾਦੇਸ਼ ਨੂੰ 18 ਦੌੜਾਂ ਨਾਲ ਹਰਾਇਆ ਜਾਦ ਕਿ ਤੀਸਰੇ ਮੈਚ ਵਿੱਚ ਮਜ਼ਬੂਤ ਨਿਊਜ਼ੀਲੈਂਡ ਨੂੰ 3 ਦੌੜਾਂ ਨਾਲ ਹਰਾਇਆ ਤਾਂ ਗਰੁੱਪ ਸਟੇਜ ਦੇ ਆਪਣੇ ਆਖ਼ਰੀ ਮੈਚ ਵਿੱਚ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਮਾਤ ਦਿੱਤੀ।
ਇਸ ਤੋਂ ਬਾਅਦ ਸੈਮੀਫ਼ਾਇਨਲ ਵਿੱਚ ਮੀਂਹ ਦੇ ਕਾਰਨ ਟਾਸ ਵੀ ਨਾ ਹੋ ਸਕਿਆ ਅਤੇ ਮੈਚ ਰੱਦ ਹੋ ਗਿਆ। ਅੰਕ ਸੂਚੀ ਵਿੱਚ ਚੋਟੀ ਉੱਤੇ ਰਹਿਣ ਦੇ ਕਾਰਨ ਭਾਰਤੀ ਟੀਮ ਨੂੰ ਫ਼ਾਇਨਲ ਵਿੱਚ ਥਾਂ ਮਿਲ ਗਈ ਹੈ ਅਤੇ ਇੰਗਲੈਂਡ ਬਾਹਰ ਹੋ ਗਈ ਹੈ।