ਬਿਲਾਸਪੁਰ: ਛੱਤੀਸਗੜ੍ਹ ਦੇ ਬਿਲਾਸਪੁਰ ਸ਼ਹਿਰ ਵਿੱਚ ਇੱਕ ਵਿਅਕਤੀ ਅਜਿਹਾ ਹੈ ਜੋ ਆਪਣੇ ਆਪ ਨੂੰ ਭਗਵਾਨ ਰਾਮ ਦਾ ਵੰਸ਼ਜ ਦੱਸ ਰਹੇ ਹਨ। ਆਪਣੇ ਆਪ ਨੂੰ ਰਾਮ ਦਾ ਵੰਸ਼ਜ ਕਹਿਣ ਵਾਲੇ ਹਨੂੰਮਾਨ ਅੱਗਰਵਾਲ ਨੇ ਇਸ ਵਿਸ਼ੇ ਨੂੰ ਲੈ ਕੇ ਬਕਾਇਦਾ ਸੁਪਰੀਮ ਕੋਰਟ ਵਿੱਚ ਇੱਕ ਐਫਿਡੇਵਿਟ ਵੀ ਦਿੱਤਾ ਹੈ।
ਵੀਡੀਓ ਵੇਖਣ ਲਈ ਕਲਿੱਕ ਕਰੋ
ਆਪਣੇ ਸਹੁੰ ਪੱਤਰ ਵਿੱਚ ਉਨ੍ਹਾਂ ਨੇ ਕਈ ਹੋਰ ਤੱਥਾਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਭਗਵਾਨ ਰਾਮ ਦੀ 34ਵੀਂ ਪੀੜ੍ਹੀ ਵਿੱਚ ਮਹਾਰਾਜਾ ਅਗਰਸੇਨ ਆਉਂਦੇ ਹਨ। ਇਸ ਲਿਹਾਜ਼ ਨਾਲ ਉਹ ਆਪਣੇ ਆਪ ਨੂੰ ਭਗਵਾਨ ਰਾਮ ਦਾ ਵੰਸ਼ਜ ਕਹਿ ਰਹੇ ਹਨ।
ਦਰਅਸਲ ਕੁੱਝ ਦਿਨਾਂ ਪਹਿਲਾਂ ਸੁਪਰੀਮ ਕੋਰਟ ਨੇ ਭਗਵਾਨ ਰਾਮ ਦੇ ਵੰਸ਼ਜ ਨੂੰ ਲੈ ਕੇ ਰਾਮ ਲੱਲਾ ਅਖਾੜੇ ਤੋਂ ਸਵਾਲ ਕੀਤਾ ਸੀ। ਇਸ ਸਵਾਲ ਦੇ ਜਵਾਬ ਵਿੱਚ ਛੱਤੀਸਗੜ੍ਹ ਬਿਲਾਸਪੁਰ ਸ਼ਹਿਰ ਦੇ ਰਹਿਣ ਵਾਲੇ ਹਨੁੂੰਮਾਨ ਅੱਗਰਵਾਲ ਨੇ ਸੁਪਰੀਮ ਕੋਰਟ ਵਿੱਚ ਹੁਣ ਇਹ ਐਫਿਡੇਵਿਟ ਦੇਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਭਗਵਾਨ ਰਾਮ ਦੇ ਵੰਸ਼ਜ ਹਨ।