ਹਰਿਦੁਆਰ: ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੇ ਪੁਨਰ ਨਿਰਮਾਣ ਨੂੰ ਲੈ ਕੇ ਆਲ ਇੰਡੀਆ ਸਿੱਖ ਕਾਨਫਰੰਸ ਦਾ ਪ੍ਰਦਰਸ਼ਨ ਪੁਲਿਸ ਵੱਲੋਂ ਪਹਿਲਾਂ ਤੋਂ ਕੀਤੀ ਤਿਆਰੀ ਕਾਰਨ ਇੱਕ ਵਾਰ ਫਿਰ ਟਲ ਗਿਆ ਹੈ। ਆਲ ਇੰਡੀਆ ਸਿੱਖ ਕਾਨਫਰੰਸ ਗੁਰੂਚਰਨ ਬੱਬਰ ਦੀ ਅਗਵਾਈ ਵਿੱਚ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਉਤਰਾਖੰਡ ਦੇ ਬਾਰਡਰ ਦੇ ਰਾਸਤੇ ਹੁੰਦੇ ਹੋਏ ਹਰਿਦੁਆਰ ਸਥਿਤ ਹਰਕੀ ਪੌੜੀ 'ਤੇ ਜਾਣਾ ਚਾਹੁੰਦੇ ਸੀ ਪਰ ਉਤਰਾਖੰਡ ਪੁਲਿਸ ਨੇ ਜਥੇ ਨੂੰ ਉਤਰ ਪ੍ਰਦੇਸ਼-ਉਤਰਾਖੰਡ ਦੇ ਭਗਵਾਨਪੁਰ ਥਾਣਾ ਖੇਤਰ ਅਧੀਨ ਆਉਂਦੀ ਕਾਲੀ ਨਦੀ ਚੈਕ ਪੋਸਟ 'ਤੇ ਹੀ ਰੋਕ ਲਿਆ। ਇਸ ਦੌਰਾਨ ਪੁਲਿਸ ਅਤੇ ਜਥੇ ਵਿਚਕਾਰ ਹਲਕੀ ਫੁੱਲਕੀ ਝੜਪ ਵੀ ਹੋਈ ਪਰ ਪੁਲਿਸ ਨੇ ਸਮਝਾ ਕੇ ਜਥੇ ਨੂੰ ਵਾਪਸ ਭੇਜ ਦਿੱਤਾ।
ਆਲ ਇੰਡੀਆ ਸਿੱਖ ਕਾਨਫਰੰਸ ਦਾਅਵਾ ਕਰਦੀ ਹੈ ਕਿ ਹਰਿਦੁਆਰ ਹਰਕੀ ਪੌੜੀ 'ਤੇ ਗਿਆਨ ਗੋਦੜੀ ਗੁਰਦੁਆਰਾ ਸੀ, ਜਿਸ 'ਤੇ ਲਗਭਗ ਕਈ ਸਾਲ ਪਹਿਲਾਂ ਕਬਜ਼ਾ ਕਰ ਲਿਆ ਗਿਆ। ਉੱਥੇ ਉਸ ਤੋਂ ਬਾਅਦ ਸਕਾਉਟ ਗਾਈਡ ਦਾ ਦਫਤਰ ਬਣਾ ਦਿੱਤਾ ਗਿਆ। ਸਕਾਉਟ ਗਾਈਡ ਦੇ ਦਫਤਰ ਨੂੰ ਤੋੜ ਕੇ ਗੁਰਦੁਆਰਾ ਦੇ ਪੁਨਰ ਨਿਰਮਾਣ ਦੇ ਲਈ ਆਲ ਇੰਡੀਆ ਸਿੱਖ ਕਾਨਫਰੰਸ ਦੇ ਬੈਨਰ ਹੇਠ ਲੋਕ ਹਰ ਸਾਲ ਹਰਕੀ ਪੌੜੀ 'ਤੇ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ ਤਾਂਕਿ ਇਸ ਜਗ੍ਹਾਂ ਪ੍ਰਦਰਸ਼ਨ ਕੀਤਾ ਜਾਵੇ।
ਪਰ ਇਸ ਵਾਰ ਪੁਲਿਸ ਵੱਲੋਂ ਪਹਿਲਾਂ ਤੋਂ ਕੀਤੀ ਤਿਆਰੀ ਦੇ ਚੱਲਦਿਆਂ ਇਸ ਜਥੇ ਨੂੰ ਯੂਪੀ-ਉਤਰਾਖੰਡ ਬਾਰਡਰ 'ਤੇ ਹੀ ਰੋਕ ਲਿਆ ਗਿਆ। ਜਿਥੋਂ ਇਨ੍ਹਾਂ ਨੂੰ ਵਾਪਸ ਦਿੱਲੀ ਭੇਜ ਦਿੱਤਾ ਗਿਆ। ਸ਼ਨਿੱਚਰਵਾਰ ਨੂੰ ਜਥੇ ਵਿੱਚ 25 ਤੋਂ 30 ਲੋਕ ਸ਼ਾਮਿਲ ਸੀ।
ਗੁਰੂਚਰਨ ਸਿੰਘ ਦਾ ਕਹਿਣਾ ਹੈ ਕਿ ਸਿੱਖ ਸਮਾਜ ਦੇ ਲੋਕਾਂ ਨੂੰ ਅੱਗੇ ਵਧ ਕੇ ਹਰਕੀ ਪੌੜੀ 'ਤੇ ਗਿਆਨ ਗੋਦੜੀ ਗੁਰਦੁਆਰਾ ਦੇ ਲਈ ਯਤਨ ਕਰਨ ਚਾਹੀਦਾ ਹੈ। ਤਾਂਕਿ ਫਿਰ ਤੋਂ ਉੱਥੇ ਗੁਰਦੁਆਰਾ ਦੇ ਨਿਰਮਾਣ ਹੋ ਸਕੇ।
ਸਾਲਾਂ ਤੋਂ ਚਲਦਾ ਆ ਰਿਹਾ ਵਿਵਾਦ
ਗੁਰਦੁਆਰਾ ਗਿਆਨ ਗੋਦੜੀ ਦਾ ਮਾਮਲਾ 11 ਸਾਲ ਬਾਅਦ ਵੀ ਨਹੀਂ ਸੁਲਝ ਸਕਿਆ। ਸਾਲ 2009 ਤੋਂ ਹਰਿਦੁਆਰ ਹਰਕੀ ਪੌੜੀ 'ਤੇ ਗਿਆਨ ਗੋਦੜੀ ਗੁਰਦੁਆਰਾ ਬਣਾਉਣ ਦੀ ਮੰਗ ਚੱਲ ਰਹੀ ਹੈ। ਸਿੱਖ ਸਮਾਜ ਦੀ ਮੰਗ ਹੈ ਕਿ ਹਰਕੀ ਪੌੜੀ 'ਤੇ ਗੁਰਦੁਆਰਾ ਬਣਾਉਣ ਦੀ ਜਗ੍ਹਾ ਦਿੱਤੀ ਜਾਵੇ। ਇਸ ਮੁੱਦੇ ਨੂੰ ਲੈ ਕੇ ਸਾਲ 2017 ਤੋਂ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਸ਼ਹਿਰੀ ਵਿਕਾਸ ਮੰਤਰੀ ਕੌਸ਼ਿਕ ਦੀ ਪ੍ਰਧਾਨਗੀ ਹੇਠ 14 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਸੀ ਪਰ ਅੱਜ ਤੱਕ ਇਸ ਮਾਮਲੇ ਦਾ ਨਿਪਟਾਰਾ ਨਹੀਂ ਹੋ ਸਕਿਆ। ਜਿਸ ਨਾਲ ਸਿੱਖ ਸਮਾਜ ਵਿੱਚ ਰੋਸ਼ ਹੈ।
ਕੀ ਹੈ ਵਿਵਾਦ
ਸਿੱਖ ਭਾਈਚਾਰੇ ਦਾ ਦਾਅਵਾ ਹੈ ਕਿ ਹਰਕੀ ਪੌੜੀ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਾਢੇ ਚਾਰ ਸੌ ਸਾਲ ਤੋਂ ਪੁਰਾਣਾ ਪ੍ਰਚੀਨ ਗੁਰਦੁਆਰਾ ਗਿਆਨ ਗੋਦੜੀ ਸੀ। ਉਨ੍ਹਾਂ ਦਾ ਆਰੋਪ ਹੈ ਕਿ 1978 ਵਿੱਚ ਸੁੰਦਰੀਕਰਨ ਦੇ ਨਾਂਅ 'ਤੇ ਗੁਰਦੁਆਰਾ ਹਟਾਉਣ ਦੀ ਸਾਜਿਸ਼ ਰਚੀ ਗਈ ਅਤੇ 1984 ਵਿੱਚ ਗੁਰਦੁਆਰਾ ਤੋੜ ਉੱਥੇ ਦੁਕਾਨ ਬਣਾ ਦਿੱਤੀ ਗਈ।