ਗੁਰੂਗ੍ਰਾਮ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਨੇ ਆਪਣੇ ਗੁਰੂਗ੍ਰਾਮ ਪਲਾਂਟ ਨੂੰ ਸ਼ਿਫਟ ਕਰਨ ਦਾ ਫੈਸਲਾ ਕੀਤਾ ਹੈ। 39 ਸਾਲ ਪਹਿਲਾਂ, ਗੁਰੂਗ੍ਰਾਮ ਦੇ ਮਾਨਸੇਰ ਵਿੱਚ ਮਾਰੂਤੀ ਸੁਜ਼ੂਕੀ ਦਾ ਪਲਾਂਟ ਲਗਾਇਆ ਗਿਆ ਸੀ। ਜਾਣਕਾਰੀ ਮੁਤਾਬਕ ਬੀਤੇ ਇੱਕ ਸਾਲ ਵਿੱਚ ਮਾਰੂਤੀ ਕੰਪਨੀ ਹਰਿਆਣਾ ਸਰਕਾਰ ਨਾਲ ਪਲਾਂਟ ਦੇ ਵਿਸਥਾਰ ਨੂੰ ਲੈ ਕੇ ਵਿਚਾਰ ਵਟਾਂਦਰਾਂ ਕਰ ਰਹੀ ਹੈ ਇਸ ਤੋਂ ਬਾਅਦ ਹੀ ਪਲਾਂਟ ਨੂੰ ਗੁਰੂਗ੍ਰਾਮ ਤੋਂ ਤਬਦੀਲ ਕਰਨ ਦਾ ਫੈਸਲਾ ਲਿਆ ਗਿਆ ਹੈ।
ਕਿਉਂ ਤਬਦੀਲ ਕੀਤਾ ਜਾ ਰਿਹਾ ਹੈ ਪਲਾਂਟ?
ਮਾਨਸੇਰ ਦੇ ਮਾਰੂਤੀ ਸੁਜ਼ੂਕੀ ਪਲਾਂਟ ਵਿੱਚ ਪਹਿਲੀ ਨਿਰਮਾਣ ਸਹੂਲਤ ਸੀ ਅਤੇ ਇਸ ਦੀ ਸਮਰੱਥਾ ਸਲਾਨਾ 7 ਲੱਖ ਕਾਰਾਂ ਬਣਾਉਣ ਦੀ ਹੈ। ਹਾਲਾਂਕਿ, ਪਿਛਲੇ ਸਾਲਾਂ ਦੌਰਾਨ ਜਿਵੇਂ-ਜਿਵੇਂ ਇਹ ਸ਼ਹਿਰ ਵੱਡੀ ਮੇਗਾਸਿਟੀ ਵਿੱਚ ਬਦਲ ਗਿਆ, ਤਾਂ ਮਾਰੂਤੀ ਸੁਜ਼ੂਕੀ ਕੰਪਨੀ ਨੂੰ 300 ਏਕੜ ਦੇ ਕੈਂਪਸ ਵਿੱਚ ਕੰਮ ਕਰਨਾ ਮੁਸ਼ਕਲ ਲੱਗਣ ਲੱਗਾ। ਕੰਪਨੀ ਦੇ ਯੂਨੀਅਨ ਮੈਂਬਰਾਂ ਮੁਤਾਬਕ, ਇਹ ਪਲਾਂਟ ਲਗਭਗ 15,000 ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ਉੱਤੇ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ।
ਮਾਨੇਸਰ ਪਲਾਂਟ ਨੂੰ ਖਰਖੌਦਾ ਕੀਤਾ ਜਾਵੇਗਾ ਸ਼ਿਫਟ
ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਸਰਕਾਰ ਨੇ ਮਾਰੂਤੀ ਸੁਜ਼ੂਕੀ ਕੰਪਨੀ ਨੂੰ ਤਿੰਨ ਥਾਵਾਂ 'ਤੇ ਜ਼ਮੀਨ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਵਿਚੋਂ ਇੱਕ ਮਾਨੇਸਰ ਵਿੱਚ ਹੈ, ਜਿੱਥੇ ਮਾਰੂਤੀ ਦੀ ਮੁੱਖ ਫੈਕਟਰੀ ਹੈ। ਇਸ ਤੋਂ ਇਲਾਵਾ ਸੋਹਨਾ ਅਤੇ ਸੋਨੀਪਤ ਵਿੱਚ ਖਰਖੋਦਾ ਹੈ। ਮਾਰੂਤੀ ਕੰਪਨੀ ਅਜੇ ਵੀ ਵਿਕਲਪਾਂ ਦੀ ਤਲਾਸ਼ ਕਰ ਰਹੀ ਹੈ। ਦੱਸ ਦੇਈਏ ਕਿ ਮਾਰੂਤੀ ਨੇ ਪਹਿਲਾਂ ਸੋਹਨਾ ਵਿੱਚ ਇੱਕ ਪਲਾਂਟ ਲਗਾਉਣ ਦਾ ਵਿਕਲਪ ਚੁਣਿਆ ਸੀ ਪਰ ਜਦੋਂ ਉਨ੍ਹਾਂ ਨੇ ਉਥੇ ਦੀ ਮਿੱਟੀ ਦੀ ਪਰਖ ਕੀਤੀ ਤਾਂ ਉਹ ਫੇਲ ਹੋ ਗਈ, ਜਿਸ ਤੋਂ ਬਾਅਦ ਹੁਣ ਕੰਪਨੀ ਸੋਨੀਪਤ ਦੇ ਖਰਖੌਦਾ ਵਿਖੇ ਪਲਾਂਟ ਲਗਾਉਣ 'ਤੇ ਵਿਚਾਰ ਕਰ ਰਹੀ ਹੈ।
ਮਾਰੂਤੀ ਕੰਪਨੀ ਦੀ ਵੱਡੀ ਥਾਂ ਦੀ ਤਲਾਸ਼
ਕੰਪਨੀ ਦੇ ਕੁਝ ਅਧਿਕਾਰੀਆਂ ਨੇ ਦੱਸਿਆ ਹੈ ਕਿ ਮਾਰੂਤੀ ਪਿਛਲੇ ਇੱਕ ਸਾਲ ਤੋਂ ਹਰਿਆਣਾ ਸਰਕਾਰ ਦੇ ਸੰਪਰਕ ਵਿੱਚ ਹੈ ਤੇ ਸਰਕਾਰ ਨਾਲ ਇਸ ਸਬੰਧ ਗੱਲ ਚੱਲ ਰਹੀ ਹੈ ਕਿ ਕਿਵੇਂ ਪਲਾਂਟ ਦਾ ਵਿਸਥਾਰ ਕੀਤਾ ਜਾਵੇ ਕਿਉਂਕਿ ਹੁਣ ਮਾਰੂਤੀ ਕੰਪਨੀ ਨੂੰ ਮਨੇਸਰ ਵਿੱਚ ਜਗ੍ਹਾ ਘੱਟ ਲੱਗ ਰਹੀ ਹੈ। ਕੁਝ ਮੀਡੀਆ ਰਿਪੋਰਟਾਂ ਮੁਤਾਬਕ, ਕਾਰ ਨਿਰਮਾਤਾ 700 ਤੋਂ 1000 ਏਕੜ ਤੱਕ ਦੀ ਇੱਕ ਨਵੀਂ ਸਾਈਟ ਦੀ ਭਾਲ ਕਰ ਰਿਹਾ ਹੈ।
ਇਹ ਵੀ ਪੜ੍ਹੋ:ਸ਼ਰਾਬ ਕਾਂਡ ਦੇ ਪੀੜਤਾਂ ਦੀ ਸਾਰ ਨਹੀਂ ਲੈ ਰਹੀ ਸਰਕਾਰ: ਮਜੀਠੀਆ