ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਗ੍ਰੇਟਾ ਥਨਬਰਗ ਖਿਲਾਫ਼ ਐਫਆਈਆਰ ਦਰਜ ਕੀਤੀ ਹੈ। ਗ੍ਰੇਟਾ ਥਨਬਰਗ ਨੇ ਕਿਸਾਨ ਅੰਦੋਲਨ ਬਾਰੇ ਟਵੀਟ ਕੀਤਾ ਸੀ। ਗ੍ਰੇਟਾ ਨੇ ਆਪਣੀ ਸਰਗਰਮੀ ਦੇ ਚੱਲਦੇ ਛੋਟੀ ਉਮਰ ਵਿੱਚ ਹੀ ਪ੍ਰਸਿੱਧੀ ਹਾਸਲ ਕੀਤੀ। ਦੁਨੀਆ ਦੇ ਵੱਡੇ ਮੰਚਾਂ 'ਤੇ, ਉਹ ਵਾਤਾਵਰਣ ਬਾਰੇ ਆਪਣੀ ਗੱਲ ਬੇਬਾਕੀ ਨਾਲ ਰੱਖਦੀ ਰਹੀ ਹੈ।
ਕਿਸਾਨਾਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਬੁੱਧਵਾਰ ਨੂੰ ਉਨ੍ਹਾਂ ਨੇ ਇੱਕ ਟਵੀਟ ਕੀਤਾ। ਉਸ ਤੋਂ ਬਾਅਦ ਭਾਰਤ ਵਿੱਚ ਵਿਰੋਧ ਦੇਖਣ ਨੂੰ ਮਿਲਿਆ ਹੈ। ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੇ ਵਿਵਾਦਤ ਦਸਤਾਵੇਜ਼ਾਂ ਟਵੀਟ ਕਰਨ ਨੂੰ ਲੈਕੇ ਗ੍ਰੇਟਾ ਖਿਲਾਫ਼ ਐਫਆਈਆਰ ਦਰਜ ਕੀਤੀ ਹੈ। ਇਹ ਐਫਆਈਆਰ ਆਈਪੀਸੀ ਦੀ ਧਾਰਾ 120 ਬੀ ਅਤੇ 153 ਏ ਦੇ ਤਹਿਤ ਦਰਜ ਕੀਤੀ ਗਈ ਹੈ।
-
I still #StandWithFarmers and support their peaceful protest.
— Greta Thunberg (@GretaThunberg) February 4, 2021 " class="align-text-top noRightClick twitterSection" data="
No amount of hate, threats or violations of human rights will ever change that. #FarmersProtest
">I still #StandWithFarmers and support their peaceful protest.
— Greta Thunberg (@GretaThunberg) February 4, 2021
No amount of hate, threats or violations of human rights will ever change that. #FarmersProtestI still #StandWithFarmers and support their peaceful protest.
— Greta Thunberg (@GretaThunberg) February 4, 2021
No amount of hate, threats or violations of human rights will ever change that. #FarmersProtest
ਦਿੱਲੀ ਪੁਲਿਸ ਦੀ ਐਫ.ਆਈ.ਆਰ. ਤੋਂ ਬਾਅਦ ਗ੍ਰੇਟਾ ਨੇ ਕੀਤਾ ਟਵੀਟ
ਦਿੱਲੀ ਪੁਲਿਸ ਵੱਲੋਂ ਕੀਤੀ ਐਫਆਈਆਰ ਤੋਂ ਬਾਅਦ ਗ੍ਰੇਟਾ ਨੇ ਟਵੀਟ ਕੀਤਾ ਕਿ ਮੈਂ ਅਜੇ ਵੀ ਕਿਸਾਨਾਂ ਦੇ ਨਾਲ ਖੜ੍ਹੀ ਹਾਂ ਅਤੇ ਉਨ੍ਹਾਂ ਦੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰਦੀ ਹਾਂ।
ਗ੍ਰੇਟਾ ਥਨਬਰਗ ਕੌਣ ਹੈ?
ਗ੍ਰੇਟਾ ਥਨਬਰਗ ਸਵੀਡਨ ਦੀ ਇੱਕ ਵਾਤਾਵਰਣ ਕਾਰਕੁੰਨ ਹੈ, ਜਿਸ ਦਾ ਵਾਤਾਵਰਣ ਅੰਦੋਲਨ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਹੋਇਆ ਹੈ। ਇਸ ਸਵੀਡਿਸ਼ ਦੇ ਅੰਦੋਲਨਾਂ ਦੇ ਨਤੀਜੇ ਵਜੋਂ, ਵਿਸ਼ਵ ਦੇ ਆਗੂ ਹੁਣ ਮੌਸਮੀ ਤਬਦੀਲੀ 'ਤੇ ਕੰਮ ਕਰਨ ਲਈ ਮਜਬੂਰ ਹਨ। ਗ੍ਰੇਟਾ ਥਨਬਰਗ ਦਾ ਜਨਮ 3 ਜਨਵਰੀ 2003 ਨੂੰ ਹੋਇਆ ਸੀ।