ਵਿਜੈਪੁਰਾ (ਕਰਨਾਟਕ): ਨਾਗਰਿਕਾਂ ਵਿੱਚ ਜਾਗਰੁਕਤਾ ਪੈਦਾ ਕਰਨ ਤੇ ਪਲਾਸਟਿਕ ਪ੍ਰਦੂਸ਼ਣ ਨੂੰ ਘਟਾਉਣ ਦੀ ਕੋਸ਼ਿਸ਼ ਵਿੱਚ ਵਿਜੈਪੁਰਾ ਵਿੱਚ ਇੰਦਰਾ ਕੈਨਟੀਨ ਇੱਕ ਪਲਾਸਟਿਕ ਦੀ ਬੋਤਲ ਦੇ ਬਦਲੇ ਇੱਕ ਕੱਪ ਚਾਹ ਦਿੰਦੀ ਹੈ।ਪ੍ਰਸ਼ਾਸਨ ਨੇ ਨਾਗਰਿਕਾਂ ਤੋਂ ਸਹਿਯੋਗ ਲੈਣ ਤੇ ਪਲਾਸਟਿਕ ਦੀ ਵਰਤੋਂ 'ਤੇ ਪਾਬੰਦੀ ਲਾਉਣ 'ਤੇ ਸਾਫ਼ ਸ਼ਹਿਰ ਬਣਾਉਣ ਲਈ ਇਹ ਤਰੀਕਾ ਅਪਣਾਇਆ ਹੈ।
ਇਸ ਬਾਰੇ ਸ਼ਹਿਰ ਵਾਸੀ ਪ੍ਰਸ਼ਾਂਤ ਨੇ ਕਿਹਾ ਕਿ ਹਰ ਥਾਂ ਬੋਤਲਾਂ ਸੁੱਟਣ ਨਾਲ ਸਿਹਤ ਸਬੰਧੀ ਮੁਸ਼ਕਿਲਾਂ ਆਉਂਦੀਆਂ ਹਨ। ਇਸ ਦੇ ਚੱਲਦਿਆਂ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਚੰਗਾ ਉਪਰਾਲਾ ਕੀਤਾ ਹੈ। ਜੇਕਰ ਕੋਈ ਪਲਾਸਟਿਕ ਦੀਆਂ ਚਾਰ ਬੋਤਲਾਂ ਲੈ ਕੇ ਆਉਂਦਾ ਹੈ, ਤਾਂ ਪ੍ਰਸ਼ਾਸਨ ਉਸ ਨੂੰ ਇੱਕ ਕੱਪ ਚਾਹ ਦਾ ਦਿੰਦਾ ਹੈ।
ਇਹ ਇੱਕ ਚੰਗਾ ਉਪਰਾਲਾ ਹੈ, ਤੇ ਉਹ ਚਾਹੁੰਦੇ ਹਨ ਕਿ ਸੂਬੇ ਦਾ ਹਰ ਜ਼ਿਲ੍ਹਾ ਇਸ ਦੀ ਪਾਲਣਾ ਕਰੇ। ਇਹ ਪਲਾਸਟਿਕ ਦੀਆਂ ਬੋਤਲਾਂ ਸੀਮੈਂਟ ਫੈਕਟਰੀ ਵਿੱਚ ਭੇਜੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਉਪਰਾਲਾ ਲਾਭਦਾਇਕ ਹੋਵੇਗਾ। ਕੈਂਟੀਨਾਂ ਵਿਚੋਂ ਪਲਾਸਟਿਕ ਦੀਆਂ ਬੋਤਲਾਂ ਫਿਰ ਬਾਗਲਕੋਟ ਵਿੱਚ ਸਥਿਤ JK ਸੀਮੈਂਟ ਫੈਕਟਰੀ ਵਿਚ ਭੇਜੀਆਂ ਜਾਂਦੀਆਂ ਹਨ ਤਾਂ ਜੋ ਸੀਮੈਂਟ ਵਿਚ ਰਲਾਇਆ ਜਾ ਸਕੇ ਤੇ ਇਸਦੀ ਗੁਣਵੱਤਾ ਵਿਚ ਵਾਧਾ ਕੀਤਾ ਜਾ ਸਕੇ।
ਹਾਲ ਹੀ ਵਿੱਚ, ਨਿਗਮ ਅਧਿਕਾਰੀਆਂ ਨੇ ਪ੍ਰਚੂਨ ਤੇ ਥੋਕ ਸਟੋਰਾਂ ਤੋਂ ਲਗਭਗ 14 ਟਨ ਪਲਾਸਟਿਕ ਵੀ ਜ਼ਬਤ ਕੀਤਾ ਹੈ। ਸ਼ਹਿਰ ਵਿੱਚ ਵੇਸਟ ਮੈਨੇਜਮੈਂਟ ਦੀ ਸਾਈਟ 'ਤੇ ਹਰ ਰੋਜ਼ ਲਗਭਗ 400 ਕਿਲੋ ਪਲਾਸਟਿਕ ਇਕੱਠਾ ਕੀਤਾ ਜਾਂਦਾ ਹੈ।