ਨਵੀਂ ਦਿੱਲੀ: ਸਾਬਕਾ ਰੇਲ ਮੰਤਰੀ ਲਾਲੂ ਯਾਦਵ ਵੱਲੋਂ ਸ਼ੁਰੂ ਕੀਤੀ ਗਈ ਗਰੀਬ ਰੱਥ ਟ੍ਰੇਨ ਹੁਣ ਪਟਰੀਆਂ 'ਤੇ ਨਹੀਂ ਦੌੜੇਗੀ। ਸਾਲ 2006 'ਚ ਸ਼ੁਰੂ ਹੋਈ ਗਰੀਬ ਰੱਥ ਟ੍ਰੇਨ ਨੂੰ ਮੌਜੂਦਾ ਸਰਕਾਰ ਹੁਣ ਮੇਲ ਐਕਸਪ੍ਰੈਸ 'ਚ ਬਦਲ ਰਹੀ ਹੈ ਯਾਨੀ ਕਿ ਗਰੀਬ ਰੱਥ ਟ੍ਰੇਨ ਜਲਦੀ ਹੀ ਬੰਦ ਹੋਣ ਜਾ ਰਹੀ ਹੈ। ਇਸੇ ਤਹਿਤ ਸਭ ਤੋਂ ਪਹਿਲਾਂ ਕਾਠਗੋਦਾਮ-ਜੰਮੂ ਅਤੇ ਕਾਠਗੋਦਾਮ-ਕਾਨਪੁਰ ਸੈਂਟਰਲ ਗਰੀਬ ਰੱਥ ਨੂੰ 16 ਜੁਲਾਈ ਤੋਂ ਮੇਲ ਐਕਸਪ੍ਰੈਸ 'ਚ ਬਦਲ ਦਿੱਤਾ ਗਿਆ। ਹੁਣ ਇਸ ਰੂਟ 'ਤੇ ਗਰੀਬ ਰੱਥ ਦਾ ਰਸਤਾ ਬੰਦ ਹੋ ਗਿਆ ਹੈ।
ਅਯੁੱਧਿਆ ਕੇਸ: 25 ਜੁਲਾਈ ਨੂੰ ਰੋਜਾਨਾ ਸੁਣਵਾਈ ਹੋਵੇਗੀ ਜਾਂ ਨਹੀਂ, ਤੈਅ ਕਰੇਗਾ ਕੋਰਟ
ਰੇਲਵੇ ਦਾ ਕਹਿਣਾ ਹੈ ਕਿ ਗਰੀਬ ਰੱਥ ਦੀ ਬੋਗੀਆਂ ਬਣਨੀਆਂ ਬੰਦ ਹੋ ਗਈਆਂ ਹਨ। ਗਰੀਬ ਰੱਥ ਟ੍ਰੇਨ ਨੂੰ ਮੇਲ ਐਕਸਪ੍ਰੈਸ 'ਚ ਬਦਲਣ ਨਾਲ ਕਿਰਾਏ ਵੀ ਵੱਧ ਜਾਣਗੇ। ਦੇਸ਼ 'ਚ 26 ਗਰੀਬ ਰੱਥ ਟ੍ਰੇਨਾਂ ਹਨ ਅਤੇ ਸਾਰੀਆਂ ਟ੍ਰੇਨਾਂ ਨੂੰ ਮੇਲ ਐਕਸਪ੍ਰੈਸ 'ਚ ਬਦਲਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਗਰੀਬ ਰੱਥ 'ਚ 12 ਬੋਗੀਆਂ ਹੁੰਦੀਆਂ ਹਨ ਅਤੇ ਸਾਰੇ ਹੀ 3AC ਕੋਚ ਹੁੰਦੇ ਹਨ। ਹੁਣ ਗਰੀਬ ਰੱਥ ਨੂੰ ਮੇਲ ਐਕਸਪ੍ਰੈਸ 'ਚ ਬਦਲਣ ਤੋਂ ਬਾਅਦ ਇਸ ਦੇ ਕੋਚ ਵਧਾ ਕੇ 16 ਕੀਤੇ ਜਾ ਸਕਦੇ ਹਨ। ਜਿਨ੍ਹਾਂ 'ਚ 3AC, 2AC, ਸਲੀਪਰ ਅਤੇ ਜਨਰਲ ਕੋਚ ਹੋਣਗੇ।