ਮਹਾਤਮਾ ਗਾਂਧੀ, ਪ੍ਰਸਿੱਧ ਸੁਤੰਤਰਤਾ ਸੈਨਾਨੀ ਅਤੇ ਬ੍ਰਿਟਿਸ਼ ਸਾਮਰਾਜ ਦੇ ਵਿਰੁੱਧ ਸੱਤਿਆਗ੍ਰਹਿ ਲਹਿਰ ਚਲਾਉਣ ਦੇ ਨਾਲ-ਨਾਲ ਸਿਹਤ ਅਤੇ ਤੰਦਰੁਸਤੀ ਦੇ ਵੱਡੇ ਪ੍ਰਚਾਰਕ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਨਿਯਮਤ ਕਸਰਤ, ਸਫ਼ਾਈ, ਚੰਗੀਆਂ ਆਦਤਾਂ ਅਤੇ ਕੁਦਰਤੀ ਭੋਜਨ, ਬਿਮਾਰੀਆਂ ਤੋਂ ਰਹਿਤ ਸਿਹਤਮੰਦ ਜੀਵਨ ਲਈ ਮਹੱਤਵਪੂਰਨ ਯੋਗਦਾਨ ਦੇਣ ਵਾਲੇ ਕਾਰਕ ਹਨ।
ਗਾਂਧੀ ਜੀ ਨੇ ਦ੍ਰਿੜਤਾ ਨਾਲ ਕਿਹਾ ਕਿ ਬਿਮਾਰੀ ਦੀ ਰੋਕਥਾਮ ਇਸ ਦੇ ਇਲਾਜ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ। ਉਨ੍ਹਾਂ ਦਾ ਅਕਸਰ ਕਹਿਣਾ ਸੀ, “ਪ੍ਰਦੂਸ਼ਿਤ ਵਾਤਾਵਰਣ ਵਿੱਚ ਰਹਿਣਾ, ਪਰਜੀਵੀ ਬਿਮਾਰੀਆਂ ਨਾਲ ਗ੍ਰਸਤ ਰਹਿਣਾ, ਜਰਾਸੀਮਾਂ ਦੇ ਨਾਲ ਇਕੱਠੇ ਰਹਿਣ ਦੇ ਬਰਾਬਰ ਹੈ।” ਉਨ੍ਹਾਂ ਕਿਹਾ ਕਿ ਫਾਈਲੋਜੀਨੇਟਿਕ ਤੌਰ 'ਤੇ ਮਨੁੱਖ ਸਭ ਤੋਂ ਵਿਕਸਿਤ ਪ੍ਰਜਾਤੀ ਹੈ ਤਾਂ ਸਾਨੂੰ ਆਪਣੇ ਹੱਥਾਂ ਪੈਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਸਵਾਲ ਕੀਤਾ ਕਿ ਨਹੀਂ ਤਾਂ ਉਹ ਸਾਨੂੰ ਕਿਸ ਮਕਸਦ ਲਈ ਦਿੱਤੇ ਗਏ ਹਨ। ਅਸੀਂ ਜਾਣਦੇ ਹਾਂ ਕਿ ਸਰੀਰਕ ਕਸਰਤ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਨਿਭਾਦੀ ਹੈ ਨਾ ਕਿ ਇੱਕ ਥਾਂ 'ਤੇ ਬੈਠੇ ਰਹਿਣਾ।
ਅਸੀਂ ਅੱਜ ਮੋਬਾਈਲ ਨੂੰ ਹਰ ਰੋਜ਼ ਦੀਆਂ ਗਤੀਵਿਧੀਆਂ ਨੂੰ ਰਿਕਾਰਡ ਕਰਨ ਲਈ ਚੁੱਕੇ ਗਏ ਹਰ ਕਦਮ ਦੀ ਨਿਗਰਾਨੀ ਲਈ ਇੱਕ ਇਨਬਿਲਟ ਹੈਲਥ ਐਪ ਵੇਖ ਸਕਦੇ ਹਾਂ। ਜਿਵੇਂ ਕਿ ਅਸੀ ਜਾਣਦੇ ਹਾਂ ਹਮੇਸ਼ਾ ਸਾਡੀ ਇੱਛਾ ਨਾਲੋਂ ਵੱਖਰਾ ਹੁੰਦਾ ਹੈ,18 ਸਾਲ ਦੀ ਉਮਰ ਵਿੱਚ, ਐਮ.ਕੇ. ਗਾਂਧੀ ਵੀ ਯੂਨਾਈਟਿਡ ਕਿੰਗਡਮ ਵਿੱਚ ਡਾਕਟਰੀ ਡਿਗਰੀ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਸਨ। ਪਰ ਉਸਨੂੰ ਉਸਦੇ ਪਰਿਵਾਰਕ ਮੈਂਬਰਾਂ ਨੇ ਅਜਿਹਾ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਕਿਉਂਕਿ ਇਹ ਮਨੁੱਖੀ ਸਰੀਰ ਵਿਗਿਆਨ ਦਾ ਅਧਿਐਨ ਕਰਨ ਲਈ ਲਾਸ਼ਾਂ ਦੇ ਪਰਬੰਧਨ ਨਾਲ ਜੁੜਿਆ ਹੋਇਆ ਸੀ। ਹਾਲਾਂਕਿ, ਮਨੁੱਖੀ ਸਿਹਤ ਵਿੱਚ ਉਸਦੀ ਰੁਚੀ ਸਾਰੀ ਉਮਰ ਉਸ ਦੇ ਨਾਲ ਰਹੀ।
ਉਨ੍ਹਾਂ ਨੂੰ ਮਨੁੱਖੀ ਸਰੀਰ ਦੇ ਵਿਗਿਆਨ, ਪੋਸ਼ਣ ਅਤੇ ਸਫ਼ਾਈ ਵਿੱਚ ਸ਼ੁਰੂ ਤੋਂ ਹੀ ਦਿਲਚਸਪੀ ਸੀ। ਸਾਬਰਮਤੀ ਆਸ਼ਰਮ ਵਿੱਚ ਇੱਕ ਮਨੁੱਖੀ ਪਿੰਜਰ ਹੁੰਦਾ ਸੀ ਜੋ ਕਿ ਸਰੀਰ ਦੇ ਅੰਗਾਂ ਨੂੰ ਜਾਣਨ ਲਈ ਇੱਕ ਨਮੂਨੇ ਵਜੋਂ ਕੰਮ ਕਰਦਾ ਸੀ। ਗਾਂਧੀ ਜੀ ਨੇ ਨਸ਼ਿਆਂ ਦੀ ਰਸਾਇਣ ਅਤੇ ਉਨ੍ਹਾਂ ਦੇ ਕੰਮ ਕਰਨ ਦੀ ਵਿਧੀ ਬਾਰੇ ਵਿਸਥਾਰ ਨਾਲ ਅਧਿਐਨ ਕੀਤਾ। ਗਾਂਧੀ ਜੀ ਸਖ਼ਤ ਸ਼ਾਕਾਹਾਰੀਅਤ 'ਚ ਵਿਸ਼ਵਾਸ ਰਖਦੇ ਸਨ, ਜੀਵਨ ਦੇ ਇੱਕ ਪੜਾਅ 'ਤੇ ਉਨ੍ਹਾਂ 7 ਸਾਲਾਂ ਤੱਕ ‘ਸ਼ਾਕਾਹਾਰੀ’ ਖੁਰਾਕ ਦਾ ਅਭਿਆਸ ਕੀਤਾ। ਇਸ ਦੌਰਾਨ ਉਨ੍ਹਾਂ ਦੁੱਧ ਸਮੇਤ ਸਾਰੇ ਜਾਨਵਰਾਂ ਦੇ ਉਤਪਾਦਾਂ ਤੋਂ ਵਾਂਝੇ ਰਹਿ ਕੇ ਚੀਜ਼ਾਂ ਦਾ ਇਸਤੇਮਾਲ ਕੀਤਾ। ਉਨ੍ਹਾਂ ਵੇਖਿਆ ਕਿ ਰੋਜ਼ਾਨਾ ਖਪਤ ਲਈ ਮੱਝ ਦੇ ਦੁੱਧ ਦੀ ਥਾਂ ਬੱਕਰੀ ਦੇ ਦੁੱਧ ਦੀ ਵਰਤੋਂ ਕੀਤੀ ਜਾ ਸਕਦੀ ਹੈ ਤੇ ਉਸ ਤੋਂ ਬਾਅਦ ਉਨ੍ਹਾਂ ਇਸ ਦੀ ਹੀ ਵਰਤੋਂ ਕੀਤੀ ਜਦੋਂ ਉਨ੍ਹਾਂ ਨੂੰ ਮੱਝ ਦੇ ਦੁੱਧ ਦੀ ਵਰਤੋਂ ਤੋਂ ਬਾਅਦ ਗੰਭੀਰ ਦਸਤ ਲੱਗੇ।
ਗਾਂਧੀ ਜੀ ਸੇਵਾਗ੍ਰਾਮ ਵਿੱਚ ਬੀਮਾਰ ਕੈਦੀਆਂ ਦੇ ਇਲਾਜ ਦੌਰਾਨ ਡਾਕਟਰੀ ਇਲਾਜ, ਖਾਣ ਪੀਣ ਦੀਆਂ ਪਾਬੰਦੀਆਂ, ਆਰਾਮ ਅਤੇ ਕਸਰਤ ਦੀ ਬਹੁਤ ਨੇੜਿਓਂ ਨਜ਼ਰ ਰੱਖਦੇ ਸਨ। ਸਾਬਰਮਤੀ ਆਸ਼ਰਮ ਵਿੱਚ, ਡਾ. ਸੁਸ਼ੀਲਾ ਨਈਅਰ ਪੂਰੀ ਤਰ੍ਹਾਂ ਇੰਚਾਰਜ ਸੀ ਪਰ ਗਾਂਧੀ ਜੀ ਨੇ ਆਸ਼ਰਮ ਦੇ ਮੈਂਬਰਾਂ ਦੀ ਨਿੱਜੀ ਦੇਖਭਾਲ ਕੀਤੀ। ਉਨ੍ਹਾਂ ਇੱਕ ਵਾਰ ਇੱਕ ਕੋੜ੍ਹ ਪੀੜਤ ਸੰਸਕ੍ਰਿਤ ਵਿਦਵਾਨ ਨੂੰ ਦਾਖਲ ਕੀਤਾ, ਉਨ੍ਹਾਂ ਕਿਹਾ ਕਿ ਉਹ ਇੱਕ ਕੈਦੀ ਨੂੰ ਸਿਹਤ ਕਾਰਨਾਂ ਦੇ ਆਧਾਰ 'ਤੇ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਇਸ ਲਈ ਉਨ੍ਹਾਂ ਮਰੀਜ਼ ਲਈ ਇੱਕ ਅਲਗ ਤੋਂ ਰਹਿਣ ਲਈ ਥਾਂ ਦਾ ਪ੍ਰੰਬਧ ਕੀਤਾ ਤੇ ਨਿਜੀ ਤੌਰ 'ਤੇ ਉਸ ਦਾ ਧਿਆਨ ਰੱਖਿਆ।
ਸਾਲ 1940-42 'ਚ ਜਦ ਗਾਂਧੀ ਜੀ ਯਰਵਦਾ ਜੇਲ੍ਹ 'ਚ ਬੰਦ ਸਨ ਤਾਂ ਉਨ੍ਹਾਂ ਸਿਹਤ ਬਾਰੇ ਇੱਕ ਸੰਖੇਪ 'ਚ ਕਿਤਾਬ ਲਿਖੀ। ਜਿਸ ਦਾ ਨਾਂਅ ਉਨ੍ਹਾਂ "ਸਿਹਤ ਦੀ ਕੁੰਜੀ" ਰੱਖਿਆ। ਇਸ ਕਿਤਾਬ 'ਚ ਉਨ੍ਹਾਂ ਮਨੁੱਖੀ ਸਰੀਰ, ਇੱਕ ਸਿਹਤਮੰਦ ਵਿਅਕਤੀ ਦੇ ਖੁਰਾਕ, ਵਿਅਕਤੀਗਤ ਬਿਮਾਰੀਆਂ ਤੇ ਕਸਰਤ ਬਾਰੇ ਵਿਚਾਰ ਵਟਾਂਦਰੇ ਕੀਤੇ ਹਨ। ਗਾਂਧੀ ਜੀ ਨੇ ਵਿਅਕਤੀ ਨੂੰ ਫਿਟ ਰਹਿਣ ਲਈ ਸਰਬੋਤਮ ਅਭਿਆਸ ਵਜੋਂ ਤੁਰਨ ਦੀ ਮਹੱਤਤਾ ਨੂੰ ਦੁਹਰਾਇਆ ਹੈ।
ਗਾਂਧੀ ਨੇ ਮਨੁਖੀ ਸਿਹਤ ਲਈ ਸਹਾਇਕ ਉਪਕਰਣ ਦੇ ਤੌਰ 'ਤੇ ਕੁਝ ਅਭਿਆਸਾਂ ਜਿਵੇਂ ਕਿ 'ਮੱਡ ਬਾਥ' ਅਤੇ 'ਸਨ ਬਾਥ' ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਇੱਕ ਵਿਲੱਖਣ ਬਿੰਦੂ ਦਾ ਪ੍ਰਸਤਾਵ ਦਿੱਤਾ ਕਿ ਸਾਰੇ 5 ਤੱਤ ਅਰਥਾਤ ਹਵਾ, ਧਰਤੀ, ਅੱਗ, ਪਾਣੀ ਅਤੇ ਆਕਾਸ਼ ਤੇ ਪੁਲਾੜ ਮਨੁੱਖੀ ਸਰੀਰ ਦੇ ਸਾਰੇ ਮਹੱਤਵਪੂਰਨ ਅੰਗ ਹਨ ਅਤੇ ਉਨ੍ਹਾਂ ਨੂੰ ਕਿਸੇ ਵਿਅਕਤੀ ਦੀ ਸਿਹਤ ਲਈ ਏਕੀਕ੍ਰਿਤ ਕਰਨ ਦੀ ਜ਼ਰੂਰਤ ਹੈ। ਉਦਾਹਰਣ ਦੇ ਲਈ, ਸ਼ੁੱਧ ਪੀਣ ਵਾਲਾ ਪਾਣੀ, ਸਾਹ ਲੈਣ ਦੀ ਕਸਰਤ, ਕੁਦਰਤੀ ਉਤਪਾਦਾਂ ਜੋ ਬਾਲਣ ਜਾਂ ਉਰਜਾ ਵਿੱਚ ਤਬਦੀਲ ਹੋ ਸਕਦੇ ਹਨ ਉਨ੍ਹਾਂ ਇਸ ਬਾਰੇ ਆਪਣੀ ਕਿਤਾਬ 'ਚ ਲਿਖਿਆ।
ਗਾਂਧੀ ਜੀ ਦੇ ਮੁਤਾਬਕ ਸਵੇਰੇ ਛੇਤੀ ਨੀਂਦ ਤੋਂ ਉੱਠਣ ਵਾਲੀ ਨੀਤੀ ਸਭ ਤੋਂ ਉੱਤਮ ਹੈ। ਉਨ੍ਹਾਂ ਨੇ ਮਨੁਖੀ ਸਰੀਰ ਦੀ ਸੰਪੂਰਨ ਅੰਦਰੂਨੀ ਸਦਭਾਵਨਾ ਦੀ ਸੰਭਾਲ ਲਈ ਇਸ ਦੀ ਸਲਾਹ ਦਿੱਤੀ। ਆਧੁਨਿਕ ਵਿਗਿਆਨ ਬਾਇਓਲੋਜੀਕਲ ਘੜੀ ਵਜੋਂ ਸਰਕੈਡਿਅਨ ਰੀਦਮ ਵੱਲ ਇਸ਼ਾਰਾ ਕਰਦਾ ਹੈ।
ਮਹਾਤਮਾ ਗਾਂਧੀ ਨੇ ਮਾਨਸਿਕ ਸਿਹਤ ਨੂੰ ਮਨੁੱਖੀ ਸਿਹਤ ਦਾ ਅਟੁੱਟ ਅੰਗ ਦੱਸਿਆ ਹੈ। ਗਾਂਧੀ ਜੀ ਨੇ ਆਪਣੀ ਕਿਤਾਬ 'ਚ ਚੁੱਪ ਰਹਿਣ ਦਾ ਅਭਿਆਸ, ਤੰਬਾਕੂ ਅਤੇ ਸ਼ਰਾਬ ਤੋਂ ਦੂਰ ਰਹਿਣਾ ਅਤੇ ਬ੍ਰਹਮਚਾਰੀ ਜੀਵਨ ਨਾਲ ਮਾਨਸਿਕ ਸਿਹਤ ਦੇ ਪ੍ਰਭਾਵ ਬਾਰੇ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ।
ਆਧੁਨਿਕ ਵਿਗਿਆਨ ਨੇ ਬਹੁਤ ਸਾਰੇ ਕਲੀਨਿਕਲ ਅਜ਼ਮਾਇਸ਼ਾਂ ਦੁਆਰਾ ਇਹ ਸਿੱਧ ਕਰ ਦਿੱਤਾ ਹੈ ਕਿ ਐਚਆਈਵੀ ਵਾਇਰਸ ਸਕਾਰਾਤਮਕ ਵਿਅਕਤੀਆਂ ਵਿੱਚ ਗੰਭੀਰ ਬਿਮਾਰੀਆਂ ਅਤੇ ਸੀਡੀ 4 ਦੀ ਗਿਣਤੀ ਵਾਲੇ ਮਰੀਜ਼ਾਂ ਦੇ ਪ੍ਰਤੀਰੋਧਕਤਾ ਦੇ ਪੱਧਰ ਵਿੱਚ ਵਾਧਾ ਹੋਇਆ ਹੈ ਜਦ ਕਿ ਚਿੰਤਾ ਅਤੇ ਉਦਾਸੀ ਨੂੰ ਸਿਮਰਨ ਨਾਲ ਘਟਾਇਆ ਗਿਆ ਹੈ। ਗਾਂਧੀ ਜੀ ਨੇ ਫਲ, ਸਬਜ਼ੀਆਂ ਅਤੇ ਗਿਰੀਦਾਰ ਨੂੰ ਰੋਜ਼ਾਨਾ ਖੁਰਾਕ ਦਾ ਹਿੱਸਾ ਬਣਨ ਦੀ ਸਲਾਹ ਦਿੱਤੀ। ਉਨ੍ਹਾਂ ਤੇਲ ਤੇ ਮਸਾਲੇਦਾਰ ਚੀਜ਼ਾ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ। ਗਾਂਧੀ ਜੀ ਮੁਤਾਬਕ ਮਸਾਲੇਦਾਰ ਭੋਜਨ ਸਰੀਰ ਦੀ ਪਾਚਨ ਪ੍ਰਕਿਰਿਆ 'ਚ ਅਸਰ ਪਾਉਦਾ ਹੈ, ਜਿਸ ਨਾਲ ਸਿਹਤ ਖ਼ਰਾਬ ਹੋਣ ਦਾ ਖ਼ਤਰਾ ਰਹਿੰਦਾ ਹੈ। ਉਨ੍ਹਾਂ ਪੌਸ਼ਟਿਕ ਖੁਰਾਕ ਨੂੰ ਸਿਹਤ ਦੀ ਕੁੰਜੀ ਦੱਸਿਆ ਹੈ।
ਨੈਸ਼ਨਲ ਇੰਸਟੀਚਿਊਟ ਆਫ ਪੋਸ਼ਣ ਆਪਣੇ ਸ਼ੁਰੂਆਤੀ ਸਮੇਂ 'ਚ ਗਾਂਧੀ ਜੀ ਤੋਂ ਭਾਰਤੀ ਭੋਜਨ ਦੇ ਬਾਰੇ ਕਈ ਤਰ੍ਹਾਂ ਦੀਆਂ ਸਲਾਹਾ ਲੈਂਦੇ ਸਨ। ਗਾਂਧੀ ਜੀ ਨੇ ਭਾਰਤ ਵਿੱਚ ਖੁੱਲ੍ਹੇਆਮ ਪਾਖਾਨ ਕਰਨ ਦੀ ਨਿੰਦਾ ਕੀਤੀ ਹੈ, ਉਨ੍ਹਾਂ ਸਮਾਜ ਨੂੰ ਖੁਲ੍ਹੇਆਮ ਗੰਦਗੀ ਨਾ ਫੈਲਾਉਣ ਦੇ ਅਭਿਆਸ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨਿੱਜੀ ਤੌਰ 'ਤੇ ਜਨਤਕ ਪਖਾਨਿਆਂ ਨੂੰ ਸਾਫ਼ ਕਰਦੇ ਸਨ। ਇਸ ਮਾਮਲੇ 'ਚ ਦਲੀਲ ਦਿੰਦੇ ਹੋਏ ਗਾਂਧੀ ਜੀ ਨੇ ਕਿਹਾ ਕਿ ਕਿਸੇ ਕਾਬਿਲ ਵਿਅਕਤੀ ਦੁਆਰਾ ਇਸ ਕਾਰਜ ਨੂੰ ਕਿਸੇ ਹੋਰ ਵਿਅਕਤੀ ਨੂੰ ਸੌਂਪਣਾ ਅਣਮਨੁੱਖੀ ਹੈ। ਸਾਫ਼ ਸਫ਼ਾਈ ਨਾਲ ਪਖਾਨੇ ਦੀ ਵਰਤੋਂ ਲਈ ਉਨ੍ਹਾਂ ਪੱਛਮੀ ਸਭਿਅਤਾ ਦੀ ਖੁਲ੍ਹੇਆਮ ਤਾਰੀਫ਼ ਕੀਤੀ ਹੈ। ਸੱਵਛਤਾ ਨੂੰ ਲੈ ਕੇ ਗਾਂਧੀ ਜੀ ਦੀ ਚਿੰਤਾ ਆਜ਼ਾਦੀ ਦੇ 70 ਸਾਲਾਂ ਬਾਅਦ ਇੱਕ ਸੁਪਨਾ ਹੀ ਬਣ ਕੇ ਰਹਿ ਗਈ।
ਤੰਬਾਕੂ ਅਤੇ ਸ਼ਰਾਬ ਤੋਂ ਪਰਹੇਜ਼ ਕਰਨਾ ਗਾਂਧੀ ਦਾ ਨਿੱਜੀ ਗੁਣ ਸੀ। ਨਸ਼ਾ ਨਾ ਕਰਨ ਦੇ ਤੌਰ 'ਤੇ ਉਨ੍ਹਾਂ ਕਿਹਾ ਕਿ ਇਹ ਦੋਵੇ ਵਿਕਾਰ ਸਰੀਰਕ ਅਤੇ ਮਾਨਸਿਕ ਨਿਰਭਰਤਾ ਵੱਲ ਲੈ ਜਾਂਦੇ ਹਨ ਅਤੇ ਨਤੀਜੇ ਵਜੋਂ ਸਿਹਤ ਵਿਗੜ ਜਾਦੀ ਹੈ। ਸ਼ਰਾਬ ਦੇ ਪ੍ਰਭਾਵ ਕਾਰਨ ਵਿਅਕਤੀ ਸ਼ਰਾਬ ਦੇ ਪ੍ਰਭਾਵ ਕਾਰਨ ਮੂਰਖਤਾ ਵਿਅਕਤੀ ਦੇ ਨੈਤਿਕ ਨਿਯਮਾਂ ਨੂੰ ਪਰੇਸ਼ਾਨ ਕਰੇਗੀ ਇਸ ਕਾਰਨ ਸਮਾਜ 'ਚ ਵੱਡੇ ਪੱਧਰ 'ਤੇ ਅਪਰਾਧ ਦਰ 'ਚ ਵਾਧਾ ਹੋਵੇਗਾ।
ਕਿਸੇ ਵਿਅਕਤੀ ਦੀ ਆਮ ਸਿਹਤ ਹਰ ਸਮੇਂ ਫਿਟ ਰਹਿਣ 'ਤੇ ਨਿਰਭਰ ਕਰਦੀ ਹੈ। ਗਾਂਧੀ ਜੀ ਦਾ ਮੰਨਣਾ ਸੀ ਕਿ ਕਸਰਤ, ਖਾਣ ਪੀਣ ਦੀਆਂ ਆਦਤਾਂ ਅਤੇ ਵਰਤ ਰੱਖਣਾ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਗਾਂਧੀ ਜੀ ਵੱਲੋਂ ਵਰਤ ਰੱਖਣਾ ਬ੍ਰਿਟਿਸ਼ ਸਰਕਾਰ ਦੁਆਰਾ ਭਾਰਤੀਆਂ ਨਾਲ ਕੀਤੀ ਜਾ ਰਹੀ ਬੇਇਨਸਾਫੀ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਦੀ ਰਣਨੀਤੀ ਵਜੋਂ ਵਿਸ਼ਵ ਪ੍ਰਸਿੱਧ ਹੈ। ਪਰ ਵਰਤ ਰੱਖਣਾ ਅਸਲ ਵਿੱਚ ਭਾਰਤੀ ਸਭਿਆਚਾਰ ਅਤੇ ਜੀਵਨ ਸ਼ੈਲੀ ਦਾ ਹਿੱਸਾ ਹੈ। ਗਾਂਧੀ ਜੀ ਨੇ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਤੰਦਰੁਸਤ ਅਤੇ ਵਰਤ ਰੱਖਣ ਤੇ ਸੀਮਤ ਖਾਣ ਪੀਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਆਧੁਨਿਕ ਵਿਗਿਆਨ ਮੁਤਾਬਕ, ਵਰਤ ਟਿਸ਼ੂਆਂ ਨੂੰ 'ਡੀਟੌਕਸ' ਕਰਨ ਦਾ ਇੱਕ ਚੰਗਾ ਤਰੀਕਾ ਹੈ ਅਤੇ ਸਰੀਰ ਦੇ ਵਧੇਰੇ ਚਰਬੀ ਘਟਣ 'ਚ ਮਦਦ ਕਰਦਾ ਹੈ।
ਇਸ ਤਰ੍ਹਾਂ ਗਾਂਧੀਵਾਦੀ ਵਿਚਾਰ ਵਿੱਚ ਸੰਤੂਲਤ ਭੋਜਨ ਅਤੇ ਆਲੇ-ਦੁਆਲੇ ਦੀਆਂ ਬਿਮਾਰੀਆਂ ਦੀ ਰੋਕਥਾਮ, ਸਰੀਰਕ ਕਸਰਤ ਅਤੇ ਭਾਵਨਾਤਮਕ ਸੰਤੁਲਨ ਸ਼ਾਮਲ ਹਨ। ਗਾਂਧੀ ਜੀ ਕੋਲ 'ਸਿਹਤ ਦੀ ਕੁੰਜੀ' ਸੱਚਮੁੱਚ ਵਿਅਕਤੀਗਤ ਅਤੇ ਸਮਾਜਿਕ ਪਧੱਰ 'ਤੇ ਸੀ। ਅਸੀਂ ਉਨ੍ਹਾਂ ਨੂੰ ਆਧੁਨਿਕ ਭਾਰਤ ਵਿੱਚ ਸਿਹਤ, ਪੋਸ਼ਣ ਅਤੇ ਤੰਦਰੁਸਤੀ ਲਈ ਪਹਿਲੇ ਅਤੇ ਪ੍ਰਮੁੱਖ ਮਸੀਹਾ ਦਾ ਨਾਂਅ ਦੇ ਸਕਦੇ ਹਨ।