ਮਹਾਰਾਸ਼ਟਰ: ਜੈਵਿਕ ਇੰਧਨਾਂ ਦੀ ਵੱਧ ਰਹੀ ਗਿਣਤੀ ਵਾਤਾਵਰਣ ਲਈ ਨੁਕਸਾਨਦੇਹ ਹੈ ਜਿਸ ਦੇ ਚੱਲਦਿਆਂ ਵਿਸ਼ਵ ਭਾਈਚਾਰੇ ਨੂੰ ਗਲੋਬਲ ਵਾਰਮਿੰਗ 'ਤੇ ਰੋਕ ਲਾਉਣ ਲਈ ਜੈਵਿਕ ਇੰਧਨਾਂ 'ਤੇ ਆਪਣੀ ਨਿਰਭਰਤਾ ਘਟਾਉਣੀ ਪਵੇਗੀ।
ਉੱਥੇ ਹੀ ਪੁਣੇ ਮਿਊਂਸੀਪਲ ਕਾਰਪੋਰੇਸ਼ਨ (ਪੀਐਮਸੀ) ਇੱਕ ਅਜਿਹਾ ਵਿਕਲਪ ਲੈ ਕੇ ਆਇਆ ਹੈ, ਜਿਸ ਵਿੱਚ ਪਲਾਸਟਿਕ ਦੇ ਕੂੜੇ ਤੋਂ ਬਾਲਣ ਪੈਦਾ ਹੁੰਦਾ ਹੈ। PMC ਨੇ ਇਸੇ ਤਰ੍ਹਾਂ ਕਈ ਬਾਲਣ ਪਲਾਂਟਾਂ ਦਾ ਨਿਰਮਾਣ ਕੀਤਾ ਹੈ, ਤੇ ਕੁਝ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
PMC ਹੋਰਨਾਂ ਸੰਗਠਨਾਂ ਨਾਲ ਮਿਲ ਕੇ ਨਾ ਸਿਰਫ਼ ਪਲਾਸਟਿਕ ਪਲਾਂਟਾਂ ਤੋਂ ਬਾਲਣ ਪੈਦਾ ਕਰਨ ਲਈ ਕੰਮ ਕਰ ਰਿਹਾ ਹੈ ਸਗੋਂ ਬਾਕੀ ਬਚੇ (ਟਾਰ) ਦੀ ਵਰਤੋਂ ਸੜਕ ਨਿਰਮਾਣ ਅਤੇ ਹੋਰ ਉਦੇਸ਼ਾਂ ਲਈ ਵੀ ਕਰ ਰਿਹਾ ਹੈ।
ਇਸ ਪ੍ਰਾਜੈਕਟ ਦੇ ਰਾਹੀਂ ਵੱਖ-ਵੱਖ ਨਗਰ ਨਿਗਮ ਦੇ ਵਾਰਡਾਂ ਤੋਂ ਇਕੱਤਰ ਕੀਤੇ ਪਲਾਸਟਿਕ ਦੇ ਕੂੜੇ ਦਾ ਨਿਪਟਾਰਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਇਸ ਸਮੇਂ 'ਪਲਾਸਟਿਕ ਬਾਲਣ ਪਲਾਂਟ' ਲਗਾਤਾਰ ਵੱਧ ਰਹੇ ਪਲਾਸਟਿਕ ਦੇ ਖਤਰੇ ਨਾਲ ਨਜਿੱਠਣ ਲਈ ਸਭ ਤੋਂ ਵਧੀਆ ਹੱਲ ਹੋ ਸਕਦੇ ਹਨ।