ਹਿਮਾਚਲ ਪ੍ਰਦੇਸ਼: ਲਾਹੌਲ ਸਪੀਤੀ ਦੇ ਨਾਲ ਰੋਹਤਾਂਗ ਰਾਹ 'ਤੇ ਵੀ ਭਾਰੀ ਬਰਫਬਾਰੀ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਕਾਜਾ ਤੇ ਕੋਕਸਰ 'ਚ ਬਰਫਬਾਰੀ ਨੂੰ ਅਨੁਭਵ ਕੀਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਕਾਜਾ ਵਿੱਚ ਅੱਧੇ ਫੁੱਟ ਤੋਂ ਵੱਧ ਤੇ ਕੋਕਸਰ 'ਚ ਛੇਂ ਇੰਚ ਤੱਕ ਦੀ ਬਰਫਬਾਰੀ ਦਰਜ ਕੀਤੀ ਗਈ ਹੈ। ਇਸ ਨਾਲ ਕੈਲੋਂਗ 'ਚ ਬੁੱਧਵਾਰ ਨੂੰ ਬੱਦਲ ਛਾਏ ਹੋਏ ਹਨ। ਦੂਜੇ ਪਾਸੇ ਹੀ ਮਨਾਲੀ ਵਿੱਚ ਬੱਦਲ ਫੱਟ ਰਹੇ ਹਨ।
ਦੱਸ ਦੇਈਏ ਕਿ ਬਰਫਬਾਰੀ ਦੇ ਨਾਲ ਹੀ ਬਰਫੀਲਾ ਤੁਫਾਨ ਵੀ ਚੱਲ ਰਿਹਾ ਹੈ। ਇਸ ਦੌਰਾਨ ਬਰਫਬਾਰੀ ਹੋਣ ਨਾਲ ਸੜਕਾਂ ਤੇ ਬਰਫ ਜਮ੍ਹੀਂ ਹੋਈ ਹੈ ਜਿਸ ਨਾਲ ਸੜਕਾਂ 'ਤੇ ਤਿਲਕਣ ਹੋਣ ਦਾ ਖਤਰਾ ਬਣਿਆ ਹੋਇਆ ਹੈ। ਸੜਕਾਂ 'ਤੇ ਬਰਫ ਦੇ ਹੋਣ ਨਾਲ ਸੜਕਾਂ 'ਤੇ ਵਾਹਨਾਂ ਦੀ ਕਤਾਰਾਂ ਲੱਗੀਆਂ ਹੋਈਆਂ ਹਨ।
ਇਹ ਵੀ ਪੜ੍ਹੋ: ਆਰਮੀ ਐਮਬੂਲੈਂਸ ਦੀ ਟਰੱਕ ਨਾਲ ਹੋਈ ਟੱਕਰ 3 ਜਵਾਨਾਂ ਦੀ ਮੌਤ 2 ਜ਼ਖ਼ਮੀ
ਬਰਫਬਾਰੀ ਹੋਣ ਨਾਲ ਮਨਾਲੀ 'ਚ ਸੈਲਾਨੀਆਂ ਨੇ ਆਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਸੈਲਾਨੀਆਂ ਨੇ ਕਿਹਾ ਕਿ ਉਨ੍ਹਾਂ ਕੋਈ ਉਮੀਦ ਨਹੀਂ ਸੀ ਕਿ ਮਨਾਲੀ 'ਚ ਬਰਫਬਾਰੀ ਦੇਖਣ ਨੂੰ ਮਿਲੇਗੀ। ਉਨ੍ਹਾਂ ਕਿਹਾ ਕਿ ਹੁਣ ਉਹ ਮਨਾਲੀ ਦੇ ਇਸ ਮੌਸਮ ਦਾ ਪੂਰਾ ਮਜ਼ਾ ਲੈ ਰਹੇ ਹਨ।
ਇਸ ਦੇ ਨਾਲ ਹੀ ਕਿਨੌਰ 'ਚ ਪਿਛਲੇ ਦੋ ਦਿਨਾਂ ਤੋਂ ਬਰਫਬਾਰੀ ਹੋ ਰਹੀ ਹੈ। ਇਸ ਦੌਰਾਨ ਕਿਨੌਰ 'ਚ ਡੀਸੀ ਦੇ ਆਦੇਸ਼ 'ਤੇ ਸਕੂਲਾਂ ਨੂੰ ਬੰਦ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕਿਨੌਰ ਦੇ ਰੱਲੀ ਨੇੜੇ ਐਨਐਚ 5 ਤੇ ਚੱਟਾਨ ਡਿੱਗਣ ਨਾਲ ਰਸਤਾ ਬੰਦ ਹੋ ਗਿਆ ਹੈ, ਜਿਸ ਲਈ ਐਨਐਚ ਵਿਭਾਗ ਇਸ ਦੀ ਬਹਾਲੀ ਦਾ ਕੰਮ ਕਰ ਰਿਹਾ ਹੈ।